ਹੈਦਰਾਬਾਦ ਗੈਂਗਰੇਪ: ਦੋਸ਼ੀਆਂ ਦੇ ਐਨਕਾਊਂਟਰ 'ਤੇ ਬਬੀਤਾ ਫੋਗਾਟ ਨੇ ਕਿਹਾ, 'ਠੋਕ ਦਿੱਤਾ ਠੀਕ ਕੀਤਾ'

12/6/2019 4:37:43 PM

ਸਪੋਰਟਸ ਡੈਸਕ— ਹੈਦਰਾਬਾਦ 'ਚ ਵੈਟਨਰੀ ਡਾਕਟਰ ਦੇ ਨਾਲ ਹੋਏ ਗੈਂਗਰੇਪ ਦੇ ਮੁਲਜ਼ਮਾ ਦਾ ਵੀਰਵਾਰ ਸਵੇਰੇ ਐਨਕਾਊਂਟਰ ਕਰ ਦਿੱਤਾ ਗਿਆ। ਹੈਦਰਾਬਾਦ ਪੁਲਸ ਦੇ ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਕਦਮ ਦੀ ਰੱਜ ਕੇ ਤਰੀਫ ਕੀਤੀ। ਹੈਦਰਾਬਾਦ ਪੁਲਸ ਦੇ ਇਸ ਕਦਮ ਦਾ ਖੇਡ ਜਗਤ ਨੇ ਵੀ ਸਵਾਗਤ ਕੀਤਾ। ਭਾਰਤੀ ਮਹਿਲਾ ਰੈਸਲਰ ਬਬੀਤਾ ਫੋਗਾਟ ਅਤੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਜਿਹੇ ਸਟਾਰ ਖਿਡਾਰੀਆਂ ਨੇ ਟਵੀਟ ਕਰਕੇ ਹੈਦਰਾਬਾਦ ਪੁੱਲਸ ਦੀ ਤਰੀਫ ਕੀਤੀ। ਸ਼ੁੱਕਰਵਾਰ ਸਵੇਰੇ ਇਹ ਖਬਰ ਆਈ ਸੀ ਕਿ ਗੈਂਗਰੇਪ ਦੇ ਚਾਰੋਂ ਮੁਲਜ਼ਮਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰਾਂ ਖਿਡਾਰੀਆਂ ਨੇ ਵੀ ਇਸ ਐਨਕਾਊਂਟਰ ਨੂੰ ਲੈ ਕੇ ਟਵਿਟਰ ਤੇਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂਂ।

PunjabKesari

ਭਾਰਤ ਦੀ ਮਹਿਲਾ ਰੈਸਲਰ ਬਬੀਤਾ ਫੋਗਾਟ ਨੇ ਇਸ ਐਨਕਾਊਂਟਰ 'ਤੇ ਟਵੀਟ ਕਰਦੇ ਹੋਏ ਲਿਖਿਆ, ਠੋਕ ਦਿੱਤਾ, ਠੀਕ ਕੀਤਾ।

PunjabKesari

ਉਥੇ ਹੀ ਬਬੀਤਾ ਫੋਗਾਟ ਦੀ ਭੈਣ ਗੀਤਾ ਫੋਗਾਟ ਨੇ ਲਿਖਿਆ, ਹੈਵਾਨਾਂ ਦਾ ਐਨਕਾਊਂਟਰ, ਅਸੀਂ ਤੁਹਾਨੂੰ ਸਲਾਮ ਕਰਦੇ ਹਾਂ ਹੈਦਰਾਬਾਦ ਪੁਲਸ।

PunjabKesari

ਹੈਦਰਾਬਾਦ 'ਚ ਹੀ ਰਹਿਣ ਵਾਲੀ ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਕਿਹਾ, ਗ੍ਰੇਟ ਵਰਕ, ਤੁਹਾਨੂੰ ਸਲਾਮ ਕਰਦੇ ਹਾਂ।

PunjabKesari

ਉਥੇ ਹੀ ਓਲੰਪਿਕ ਤਮਗਾ ਜੇਤੂ ਰੈਸਲਰ ਯੋਗੇਸ਼ਵਰ ਦੱਤ ਨੇ ਵੀ ਇਸ ਖਬਰ ਨੂੰ ਦਿਲ ਨੂੰ ਆਰਾਮ ਦੇਣ ਵਾਲੀ ਖਬਰ ਦੱਸਿਆ। ਉਨ੍ਹਾਂ ਨੇ ਲਿਖਿਆ, ਗੁੱਡ ਮਾਰਨਿੰਗ ! ਅੱਜ ਸਵੇਰੇ-ਸਵੇਰੇ ਦਿਲ ਨੂੰ ਆਰਾਮ ਪਹੁੰਚਾਉਣ ਵਾਲੀ ਖਬਰ ਮਿਲੀ। ਹੈਦਰਾਬਾਦ 'ਚ ਇਹ ਐਨਕਾਊਂਟਰ ਸਾਡੇ ਕਨੂੰਨ ਦੀ ਰੱਖਿਆ ਕਰਨ ਵਾਲਿਆਂ ਦੀ ਸਮਾਜ ਦੇ ਰਾਖਸ਼ਸਾਂ 'ਤੇ ਸ਼ਾਨਦਾਰ ਜਿੱਤ ਹੈ। ਪੁਲਸ ਵਿਭਾਗ ਨੂੰ ਕੋਟਿ-ਕੋਟਿ ਨਮਨ। ਫ਼ੈਸਲੇ ਦਾ ਤਰੀਕਾ ਭਾਵੇਂ ਜੋ ਵੀ ਰਿਹਾ ਹੋਵੇ ਪਰ ਇਸ 'ਚ ਲਿਆ ਗਿਆ ਸਮਾਂ ਸ਼ਲਾਘਾਯੋਗ ਹੈ।

PunjabKesari

ਹੈਰਦਾਬਾਦ ਗੈਂਗਰੇਪ ਦੇ ਦੋਸ਼ਿਆ ਦੇ ਐਨਕਾਊਂਟ 'ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਟਵਿਟਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ।