Fact Check: ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਨਾਮ ‘ਤੇ ਫਿਸ਼ਿੰਗ ਲਿੰਕ ਵਾਇਰਲ

Wednesday, Mar 19, 2025 - 03:07 AM (IST)

Fact Check: ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਨਾਮ ‘ਤੇ ਫਿਸ਼ਿੰਗ ਲਿੰਕ ਵਾਇਰਲ

Fact Check by Vishvas News

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਨਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੱਗੀ ਹੋਈ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅਧੀਨ 3,00,000 ਰੁਪਏ ਦਿੱਤੇ ਜਾ ਰਹੇ ਹਨ। ਇਹ ਪੇਸ਼ਕਸ਼ ਰਾਤ 12 ਵਜੇ ਤੱਕ ਹੀ ਵੈਧ ਹੈ।

ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਪੋਸਟ ਧੋਖਾਧੜੀ ਦੇ ਉਦੇਸ਼ ਤੋਂ ਬਣਾਈ ਗਈ ਹੈ। ਇਸਦੇ ਨਾਲ ਹੀ ਫਿਸ਼ਿੰਗ ਲਿੰਕ ਸਾਂਝਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਲਘੂ ਉੱਦਮਾਂ ਨੂੰ ਕਰਜਾ ਦਿੱਤਾ ਜਾਂਦਾ ਹੈ। ਪਰ ਵਾਇਰਲ ਲਿੰਕ ਕਿਸੇ ਐੱਪ ਦਾ ਲਿੰਕ ਹੈ ਜਿਸਨੂੰ ਅਸਲੀ ਸਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Trusted Loan 3 ਨੇ (ਆਰਕਾਈਵ ਲਿੰਕ) 10 ਮਾਰਚ 2025 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ,”ਹੁਣ ਪੈਸੇ ਚਾਹੀਦੇ? ਆਧਾਰ ਲੋਨ ਲਵੋ ਹੁਣੇ! ਪ੍ਰਧਾਨ ਮੰਤਰੀ ਮੁਦਰਾ ਯੋਜਨਾ ₹3,00,000 EMI ₹1,860 ਪ੍ਰਤੀ ਮਹੀਨਾ। 72 ਮਹੀਨੇ ਦਾ ਕਾਰਜਕਾਲ ,2% ਸਾਲਾਨਾ ਵਿਆਜ ਦਰ, ਇਹ ਪੇਸ਼ਕਸ਼ ਰਾਤ 12 ਵਜੇ ਤੱਕ ਵੈਧ ਹੈ। ਬਸ ਆਧਾਰ ਲਓ, ₹50,000 ਲੋ!”

PunjabKesari

ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਪੋਸਟ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾ ਵਾਇਰਲ ਲਿੰਕ ਨੂੰ ਧਿਆਨ ਨਾਲ ਦੇਖਿਆ। ਪੋਸਟ ‘ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ, ਜਦਕਿ ਇਹ ਯੋਜਨਾ ਕੇਂਦਰ ਸਰਕਾਰ ਦੀ ਹੈ। ਪੋਸਟ ਦੇ ਕੈਪਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਲੋਨ ਲੈਣ ਲਈ ਬਸ ਆਧਾਰ ਕਾਰਡ ਲਾਓ ਅਤੇ 50,000 ਰੁਪਏ ਲੈ ਜਾਓ। ਅਸੀਂ ਦਿੱਤੇ ਗਏ ਲਿੰਕ ‘ਤੇ ਕਲਿਕ ਕੀਤਾ। ਲਿੰਕ ‘ਤੇ ਕਲਿਕ ਕਰਨ ‘ਤੇ ਸਾਡੇ ਸਾਹਮਣੇ play.google.com ਦਾ ਪੇਜ ਖੋਲਿਆ ਅਤੇ LoanCash – EMI Loan Calculator ਨੂੰ ਡਾਊਨਲੋਡ ਕਰਨ ਲਈ ਕਿਹਾ ਗਿਆ। ਜਿਸ ਤੋਂ ਸਾਫ ਹੈ ਕਿ ਇਹ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਲਿੰਕ ਨਹੀਂ ਹੈ।

PunjabKesari

ਪ੍ਰੈਸ ਇਨਫਰਮੇਸ਼ਨ ਬਿਊਰੋ ਦੁਆਰਾ 29 ਅਕਤੂਬਰ 2024 ਨੂੰ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਦੇ ਅਨੁਸਾਰ, ਪੀਐਮ ਮੋਦੀ ਨੇ 8 ਅਪ੍ਰੈਲ 2015 ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਕੀਤੀ ਸੀ। 23 ਜੁਲਾਈ 2024 ਨੂੰ ਕਰਜ਼ੇ ਦੀ ਸੀਮਾ ਵਧਾਉਦੇ ਹੋਏ 20 ਲੱਖ ਰੁਪਏ ਕਰਨ ਦੀ ਘੋਸ਼ਣਾ ਕੀਤੀ ਗਈ ਸੀ। ਇਸ ਵਿੱਚ ਨਵੀਂ ਸ਼੍ਰੇਣੀ ਤਰੁਣ ਪਲੱਸ ਜੋੜੀ ਗਈ ਹੈ। ਯੋਜਨਾ ਦੀਆਂ ਤਿੰਨ ਸ਼੍ਰੇਣੀਆਂ ਸ਼ਿਸ਼ੂ, ਕਿਸ਼ੋਰ ਅਤੇ ਤਰੁਣ ਹਨ। ਇਨ੍ਹਾਂ ਤਹਿਤ, 50 ਹਜ਼ਾਰ, 50 ਹਜ਼ਾਰ ਤੋਂ ਪੰਜ ਲੱਖ ਅਤੇ ਪੰਜ ਲੱਖ ਤੋਂ 10 ਲੱਖ ਤੱਕ ਦਾ ਲੋਨ ਮਿਲਦਾ ਹੈ।

ਪੜਤਾਲ ਵਿੱਚ ਅੱਗੇ ਅਸੀਂ www.mudra.org.in ਦੀ ਵੈਬਸਾਈਟ ‘ਤੇ ਗਏ। ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਯੋਜਨਾ ਦੇ ਤਹਿਤ ਮੁਦਰਾ ਲੋਨ ਕਿਸੇ ਬੈਂਕ, ਐਨਬੀਐਫਸੀ, ਐਮਐਫਆਈ ਆਦਿ ਦੇ ਨਜਦੀਕੀ ਬ੍ਰਾਂਚ ਆਫ਼ਿਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਲਾਭਆਰਥੀ www.udyamimitra.in ‘ਤੇ ਮੁਦਰਾ ਲੋਨ ਲਈ ਆਵੇਦਨ ਔਨਲਾਈਨ ਕਰ ਸਕਦੇ ਹਨ। ਇੱਥੇ ਇਹ ਵੀ ਦੱਸਿਆ ਗਿਆ ਕਿ ਮੁਦਰਾ ਲੋਨ ਦੇਣ ਲਈ ਕੋਈ ਏਜੇਂਟ ਨਿਯੁਕਤ ਨਹੀਂ ਕੀਤਾ ਗਿਆ ਹੈ। ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਵਿਅਕਤੀਆਂ ਤੋਂ ਦੂਰ ਰਹੋ ਜੋ ਖੁਦ ਨੂੰ ਪੀਐੱਮਐੱਮਵਾਈ ਏਜੇਂਟ ਦਸਦੇ ਹਨ।

PunjabKesari

ਅਸੀਂ ਪੋਸਟ ਨੂੰ ਲੈ ਕੇ ਸਾਬਕਾ ਆਈਪੀਐਸ ਅਤੇ ਸਾਈਬਰ ਮਾਹਰ ਤ੍ਰਿਵੇਣੀ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਲਿੰਕ ਕਿਸੇ ਵੀ ਅਧਿਕਾਰਤ ਵੈਬਸਾਈਟ ਜਾਂ ਸਰਕਾਰੀ ਵੈਬਸਾਈਟ ਦਾ ਨਹੀਂ ਹੈ। ਸਾਈਬਰ ਅਪਰਾਧੀ ਅਕਸਰ ਲਾਲਚ ਦੇ ਕੇ ਅਜਿਹੇ ਲਿੰਕਸ ਨੂੰ ਸਾਂਝਾ ਕਰਦੇ ਹਨ। ਕਿਸੇ ਵੀ ਲਿੰਕ ‘ਤੇ ਕਲਿਕ ਕਰਨ ਤੋਂ ਪਹਿਲਾਂ ਉਸਦੇ ਯੂਆਰਐਲ ਦੀ ਜਾਂਚ ਜਰੂਰ ਕਰੋ। ਉਨ੍ਹਾਂ ਨੇ ਵਾਇਰਲ ਲਿੰਕ ਨੂੰ ਫਰਜੀ ਦੱਸਿਆ ਹੈ।

ਵਿਸ਼ਵਾਸ ਨਿਊਜ ਦੇ ਸਕੈਮ ਸੈਕਸ਼ਨ ‘ਤੇ ਅਜਿਹੇ ਕਈ ਫਰਜੀ ਲਿੰਕਸ ਨਾਲ ਜੁੜੀ ਫੈਕਟ ਚੈੱਕ ਰਿਪੋਰਟ ਨੂੰ ਪੜ੍ਹਿਆ ਜਾ ਸਕਦਾ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਜਿਆਦਾਤਰ ਅਜਿਹੀ ਹੀ ਪੋਸਟ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਪੋਸਟ ਨਾਲ ਸ਼ੇਅਰ ਕੀਤਾ ਗਿਆ ਲਿੰਕ ਅਸਲੀ ਵੈਬਸਾਈਟ ਦਾ ਨਹੀਂ ਹੈ, ਸੰਗੋ ਫਿਸ਼ਿੰਗ ਲਿੰਕ ਹੈ। ਮੁਦਰਾ ਲੋਨ ਦੀ ਅਧਿਕਾਰਤ ਵੈੱਬਸਾਈਟ ਦਾ ਡੋਮੇਨ https://www.mudra.org.in/ ਹੈ ਅਤੇ ਲਾਭਆਰਥੀ ਨੂੰ ਲੋਨ ਉਨ੍ਹਾਂ ਦੀ ਯੋਗਤਾ ਦੇ ਅਧਾਰ ਤੇ ਦਿੱਤਾ ਜਾਂਦਾ ਹੈ ਅਤੇ ਵਾਇਰਲ ਪੋਸਟ ਵਿੱਚ ਦਿੱਤਾ ਗਿਆ ਲਿੰਕ ਕਿਸੇ ਐੱਪ ਦਾ ਹੈ, ਜਿਸਨੂੰ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)


author

Inder Prajapati

Content Editor

Related News