ਭਾਰਤ ਨੂੰ 5 ਕਰੋੜ ਡੋਜ਼ ਦੇਣ ਲਈ ਤਿਆਰ ‘ਫਾਈਜ਼ਰ’, ਕੇਂਦਰ ਸਰਕਾਰ ਅੱਗੇ ਰੱਖੀਆਂ ਸ਼ਰਤਾਂ

Wednesday, May 26, 2021 - 12:53 PM (IST)

ਭਾਰਤ ਨੂੰ 5 ਕਰੋੜ ਡੋਜ਼ ਦੇਣ ਲਈ ਤਿਆਰ ‘ਫਾਈਜ਼ਰ’, ਕੇਂਦਰ ਸਰਕਾਰ ਅੱਗੇ ਰੱਖੀਆਂ ਸ਼ਰਤਾਂ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਰਤ ’ਚ ਕਹਿਰ ਵਰ੍ਹਾ ਰਹੀ ਹੈ। ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਅਜਿਹੇ ਵਿਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਦਰਮਿਆਨ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਇਸ ਸਾਲ ਯਾਨੀ ਕਿ 2021 ਵਿਚ ਭਾਰਤ ਨੂੰ ਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ (ਡੋਜ਼) ਦੇਣ ਨੂੰ ਤਿਆਰ ਹੈ ਪਰ ਕੰਪਨੀ ਭਾਰਤ ਸਰਕਾਰ ਤੋਂ ਕੁਝ ਨਿਯਮਾਂ ’ਚ ਛੋਟ ਚਾਹੁੰਦੀ ਹੈ। ਦੱਸਣਯੋਗ ਹੈ ਕਿ ਅਮਰੀਕੀ ਕੰਪਨੀ ਫਾਈਜ਼ਰ ਨੇ 5 ਕਰੋੜ ਟੀਕੇ ਇਸ ਸਾਲ ਉਪਲੱਬਧ ਕਰਾਉਣ ਦੀ ਗੱਲ ਆਖੀ ਹੈ। ਇਨ੍ਹਾਂ ’ਚੋਂ 1 ਕਰੋੜ ਟੀਕੇ ਜੁਲਾਈ ’ਚ, 1 ਕਰੋੜ ਟੀਕੇ ਅਗਸਤ ਅਤੇ 2 ਕਰੋੜ ਸਤੰਬਰ ਅਤੇ 1 ਕਰੋੜ ਟੀਕੇ ਅਕਤੂਬਰ ਵਿਚ ਉਪਲੱਬਧ ਕਰਵਾਏ ਜਾਣਗੇ। 

ਇਹ ਵੀ ਪੜ੍ਹੋ: ਮਾਹਰਾਂ ਦੀ ਸਲਾਹ- ‘ਫੰਗਸ’ ਦੇ ਰੰਗ ਤੋਂ ਨਾ ਘਬਰਾਓ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

PunjabKesari

ਫਾਈਜ਼ਰ ਕੰਪਨੀ ਨੇ ਰੱਖੀਆਂ ਇਹ ਸ਼ਰਤਾਂ—
ਕੰਪਨੀ ਨੇ ਕਿਹਾ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਗੱਲ ਕਰੇਗੀ ਅਤੇ ਟੀਕਿਆਂ ਦਾ ਭੁਗਤਾਨ ਭਾਰਤ ਸਰਕਾਰ ਨੂੰ ਫਾਈਜ਼ਰ ਇੰਡੀਆ ਨਾਲ ਕਰਨਾ ਹੋਵੇਗਾ।
ਖਰੀਦੇ ਗਏ ਟੀਕੇ ਦਾ ਘਰੇਲੂ ਪੱਧਰ ’ਤੇ ਵੰਡ ਕਰਨ ਦਾ ਕੰਮ ਵੀ ਭਾਰਤ ਸਰਕਾਰ ਨੂੰ ਖ਼ੁਦ ਕਰਨਾ ਹੋਵੇਗਾ। 
ਕੰਪਨੀ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਜੇਕਰ ਫਾਈਜ਼ਰ ਦੀ ਵੈਕਸੀਨ ਲੱਗਣ ਤੋਂ ਬਾਅਦ ਕਿਸੇ ਪ੍ਰਕਾਰ ਦਾ ਕੋਈ ਕਾਨੂੰਨੀ ਪੇਂਚ ਫਸਦਾ ਹੈ ਤਾਂ ਇਸ ਲਈ ਕੰਪਨੀ ਜਵਾਬਦੇਹ ਨਹੀਂ ਹੋਵੇਗੀ। 
ਫਾਈਜ਼ਰ ਨੇ ਭਾਰਤ ਸਰਕਾਰ ਨੂੰ ਟੀਕੇ ਦੀ ਸਪਲਾਈ ਲਈ ਭਾਰਤ ਸਰਕਾਰ ਨਾਲ ਸਮਝੌਤੇ ਦੀ ਸ਼ਰਤ ਵੀ ਰੱਖੀ ਹੈ ਅਤੇ ਇਸ ਦੇ ਦਸਤਾਵੇਜ਼ ਭੇਜ ਦਿੱਤੇ ਹਨ। 
ਫਾਈਜ਼ਰ ਮੁਤਾਬਕ ਉਸ ਨੇ ਅਮਰੀਕਾ ਸਮੇਤ 116 ਦੇਸ਼ਾਂ ਨਾਲ ਇਸ ਦੇ ਕਰਾਰ ਕੀਤੇ ਹਨ। 
ਕੰਪਨੀ ਫਾਈਜ਼ਰ ਮੁਤਾਬਕ ਦੁਨੀਆ ਭਰ ’ਚ ਫਾਈਜ਼ਰ ਟੀਕੇ ਦੀ ਹੁਣ ਤੱਕ 14.7 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਫ਼ਿਲਹਾਲ ਕਿਤੋਂ ਵੀ ਕਿਸੇ ਤਰ੍ਹਾਂ ਦੇ ਮਾੜਾ ਪ੍ਰਭਾਵ ਦੀ ਰਿਪੋਰਟ ਨਹੀਂ ਆਈ ਹੈ।

ਇਹ ਵੀ ਪੜ੍ਹੋ: ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ

PunjabKesari

ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ: ਭਾਰਤ ’ਚ 20 ਕਰੋੜ ਦੇ ਨੇੜੇ ਪਹੁੰਚੀ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ

ਦੱਸ ਦੇਈਏ ਕਿ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਵਿਚ ਫ਼ਿਲਹਾਲ ਦੋ ਟੀਕਿਆਂ— ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਸਾਲ ਜਨਵਰੀ ਦੇ ਅੱਧ ਵਿਚ ਸ਼ੁਰੂ ਕੀਤੇ ਗਏ ਕੋਰੋਨਾ ਟੀਕਾਕਰਨ ਮੁਹਿੰਮ ਤੋਂ ਬਾਅਦ ਹੁਣ ਤੱਕ 20 ਕਰੋੜ ਟੀਕੇ ਦੀਆਂ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤ ਨੇ ਰੂਸ ਦੀ ‘ਸਪੂਤਨਿਕ ਵੀ’ ਵੈਕਸੀਨ ਨੂੰ ਵੀ ਮਨਜ਼ੂਰੀ ਦਿੱਤੀ ਹੈ। 


author

Tanu

Content Editor

Related News