ਮੋਟਰਸਾਈਕਲ ''ਚ 200 ਤੇ ਕਾਰ ''ਚ 2000 ਰੁਪਏ...! MH ''ਚ ਪੈਟਰੋਲ ਭਰਵਾਉਣ ਦੀ ਲੱਗੀ ਲਿਮਟ

Thursday, Mar 26, 2026 - 09:24 PM (IST)

ਮੋਟਰਸਾਈਕਲ ''ਚ 200 ਤੇ ਕਾਰ ''ਚ 2000 ਰੁਪਏ...! MH ''ਚ ਪੈਟਰੋਲ ਭਰਵਾਉਣ ਦੀ ਲੱਗੀ ਲਿਮਟ

ਵੈੱਬ ਡੈਸਕ : ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿੱਚ ਪੈਟਰੋਲ ਪੰਪਾਂ 'ਤੇ ਵਧ ਰਹੀ ਭੀੜ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤੇਲ ਦੀ ਵਿਕਰੀ 'ਤੇ ਅਸਥਾਈ ਤੌਰ 'ਤੇ ਨਵੀਂ ਲਿਮਟ ਲਾਗੂ ਕਰ ਦਿੱਤੀ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਦੋਪਹੀਆ ਵਾਹਨਾਂ ਵਿੱਚ ਸਿਰਫ਼ 200 ਰੁਪਏ ਅਤੇ ਚਾਰ ਪਹੀਆ ਵਾਹਨਾਂ 'ਚ ਵੱਧ ਤੋਂ ਵੱਧ 2000 ਰੁਪਏ ਤੱਕ ਦਾ ਹੀ ਪੈਟਰੋਲ ਜਾਂ ਡੀਜ਼ਲ ਭਰਵਾਇਆ ਜਾ ਸਕੇਗਾ।

ਅਫਵਾਹਾਂ ਕਾਰਨ ਵਿਗੜੇ ਹਾਲਾਤ
ਜ਼ਿਲ੍ਹਾ ਸਪਲਾਈ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਲਾਕੇ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਸਟਾਕ ਪੂਰੀ ਮਾਤਰਾ ਵਿੱਚ ਉਪਲਬਧ ਹੈ। ਅਧਿਕਾਰੀਆਂ ਅਨੁਸਾਰ, ਸੋਸ਼ਲ ਮੀਡੀਆ 'ਤੇ ਤੇਲ ਦੀ ਕਿੱਲਤ ਬਾਰੇ ਫੈਲ ਰਹੀਆਂ ਗਲਤ ਖਬਰਾਂ ਅਤੇ ਅੰਤਰਰਾਸ਼ਟਰੀ ਤਣਾਅ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ, ਜਿਸ ਕਾਰਨ ਉਹ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾਉਣ ਲਈ ਪੰਪਾਂ 'ਤੇ ਪਹੁੰਚ ਰਹੇ ਹਨ। ਇਸ ਕਾਰਨ ਵਿਵਸਥਾ ਨੂੰ ਬਣਾਈ ਰੱਖਣ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।

ਬੋਤਲ ਅਤੇ ਕੈਨ 'ਚ ਤੇਲ ਦੇਣ 'ਤੇ ਪਾਬੰਦੀ
ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬੋਤਲ ਜਾਂ ਕੈਨ ਵਿੱਚ ਤੇਲ ਦੇਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰਾਂ 'ਚ ਤੇਲ ਸਟੋਰ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਇਸ ਨਾਲ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸਾਰੇ ਪੈਟਰੋਲ ਪੰਪ ਸੰਚਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਟਾਕ ਦੀ ਜਾਣਕਾਰੀ ਜਨਤਕ ਤੌਰ 'ਤੇ ਬੋਰਡਾਂ 'ਤੇ ਲਗਾਉਣ ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ।

ਜ਼ਰੂਰੀ ਸੇਵਾਵਾਂ ਨੂੰ ਰਾਹਤ
ਇਸ ਨਵੀਂ ਵਿਵਸਥਾ ਵਿੱਚ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜਿਨ੍ਹਾਂ ਲਈ ਤੇਲ ਦੀ ਸਪਲਾਈ ਪਹਿਲਾਂ ਵਾਂਗ ਜਾਰੀ ਰਹੇਗੀ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਇਹ ਪਾਬੰਦੀਆਂ ਸਿਰਫ਼ ਅਸਥਾਈ ਹਨ ਅਤੇ ਹਾਲਾਤ ਆਮ ਹੁੰਦੇ ਹੀ ਇਹਨਾਂ ਨੂੰ ਹਟਾ ਲਿਆ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੈਨਿਕ ਬਾਇੰਗ (ਘਬਰਾਹਟ ਵਿੱਚ ਖਰੀਦਦਾਰੀ) ਨਾ ਕਰਨ ਅਤੇ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News