ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਅੱਜ ਫਿਰ ਦਿੱਤੀ ਰਾਹਤ, ਜਾਣੋ ਅੱਜ ਦਾ ਭਾਅ

Monday, Feb 04, 2019 - 10:42 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਅੱਜ ਫਿਰ ਦਿੱਤੀ ਰਾਹਤ, ਜਾਣੋ ਅੱਜ ਦਾ ਭਾਅ

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਕਟੌਤੀ ਦੇਖਣ ਨੂੰ ਮਿਲੀ ਹੈ। ਲਗਾਤਾਰ ਸਥਿਰ ਰਹੀਆਂ ਤੇਲ ਦੀਆਂ ਕੀਮਤਾਂ ਵਿਚ ਪਿਛਲੇ 5 ਦਿਨਾਂ ਤੋਂ ਕਟੌਤੀ ਦਰਜ ਕੀਤੀ ਜਾ ਰਹੀ ਹੈ। ਅੱਜ ਯਾਨੀ ਕਿ ਸੋਮਵਾਰ ਨੂੰ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਦੇਖਣ ਨੂੰ ਮਿਲੀ ਹੈ। ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 15 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ ਅਤੇ ਡੀਜ਼ਲ ਦੀ ਕੀਮਤ ਵਿਚ 10 ਪੈਸੇ ਦੀ ਕਟੌਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਘੱਟ ਹੋਣ ਕਾਰਨ ਪੈਟਰੋਲ-ਡੀਜ਼ਲ ਦੀ ਕੀਮਤ ਵਿਚ ਕਮੀ ਆਈ ਹੈ।

ਇਸ ਕਟੌਤੀ ਦੇ ਨਾਲ ਹੀ ਦਿੱਲੀ ਵਿਚ ਪੈਟਰੋਲ ਦੀ ਕੀਮਤ 70.59 ਹੋ ਗਈ ਹੈ ਜਦੋਂਕਿ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਪੈਟਰੋਲ ਦੀ ਕੀਮਤ 76.22 ਰੁਪਏ ਹੋ ਗਈ ਹੈ । ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕੋਲਕਾਤਾ ਦੀ ਤਾਂ ਪੈਟਰੋਲ ਦੀ ਕੀਮਤ ਵਿਚ 14 ਪੈਸੇ ਦੀ ਕਟੌਤੀ ਤੋਂ ਬਾਅਦ ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 72.70 ਰੁਪਏ, ਚੇਨਈ ਵਿਚ 73.27 ਰੁਪਏ ਦਰਜ ਕੀਤੀ ਜਾ ਰਹੀ ਹੈ।

ਆਓ ਜਾਣਦੇ ਹਾਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ           ਪੈਟਰੋਲ               ਡੀਜ਼ਲ

ਦਿੱਲੀ            70.59               65.61
ਮੁੰਬਈ            76.22               68.70
ਕੋਲਕਾਤਾ        72.70               67.39
ਚੇਨਈ            73.27               69.31
ਗੁਜਰਾਤ         67.96               68.49
ਹਰਿਆਣਾ        71.58              65.54
ਹਿਮਾਚਲ        69.59               63.73
ਜੰਮੂ-ਕਸ਼ਮੀਰ   73.63               65.70

ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਅੱਜ ਪੈਟਰੋਲ ਦੀ ਕੀਮਤ 75.62 ਰੁਪਏ ਪ੍ਰਤੀ ਲਿਟਰ, ਅੰਮ੍ਰਿਤਸਰ ਵਿਚ 76.24 ਰੁਪਏ, ਲੁਧਿਆਣੇ ਵਿਚ 76.13 ਅਤੇ ਪਟਿਆਲੇ ਵਿਚ ਇਸ ਦੀ ਕੀਮਤ 76.03 ਦੱਸੀ ਜਾ ਰਹੀ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ           ਪੈਟਰੋਲ              ਡੀਜ਼ਲ

ਜਲੰਧਰ           75.62              65.56
ਅੰਮ੍ਰਿਤਸਰ     76.24              66.10
ਲੁਧਿਆਣਾ        76.13              66.00
ਪਟਿਆਲਾ        76.03              65.91


Related News