5 ਦਿਨਾਂ ''ਚ ਦੂਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕਾਂ ''ਚ ਭਾਰੀ ਰੋਸ

Wednesday, May 20, 2026 - 11:31 AM (IST)

5 ਦਿਨਾਂ ''ਚ ਦੂਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕਾਂ ''ਚ ਭਾਰੀ ਰੋਸ

ਵਾਰਾਣਸੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ 5 ਦਿਨਾਂ 'ਚ ਦੂਜੀ ਵਾਰ ਵਧਣ ਨਾਲ ਕਾਸ਼ੀ ਦੇ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਆਮਦਨੀ ਅਤੇ ਤਨਖਾਹ ਪਹਿਲਾਂ ਜਿੰਨੀ ਹੀ ਹੈ ਪਰ ਗੈਸ, ਪੈਟਰੋਲ, ਡੀਜ਼ਲ ਸਮੇਤ ਹੋਰ ਜ਼ਰੂਰੀ ਚੀਜ਼ਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਪਰਿਵਾਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਮਹਮੂਰਗੰਜ ਵਾਸੀ ਸੰਤੋਸ਼ ਗਿਰੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਮਾਰਕੀਟਿੰਗ ਖੇਤਰ ਨਾਲ ਜੁੜੇ ਹਨ। ਉਨ੍ਹਾਂ ਨੂੰ ਹਰ ਦਿਨ 30 ਤੋਂ 40 ਕਿਲੋਮੀਟਰ ਘੁੰਮਣਾ ਪੈਂਦਾ ਹੈ। ਸ਼ੁੱਕਰਵਾਰ ਨੂੰ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਸਨ, ਹੁਣ ਇਕ ਵਾਰ ਫਿਰ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ। 16 ਹਜ਼ਾਰ ਰੁਪਏ ਦੀ ਤਨਖਾਹ 'ਚ ਇਸ ਮਹਿੰਗਾਈ 'ਚ ਪਰਿਵਾਰ ਕਿਵੇਂ ਚਲਾਇਆ ਜਾਵੇ। ਮੈਡੀਕਲ ਰਿਪ੍ਰੇਜੇਂਟੇਟਿਵ ਸ਼ੋਭਿਤ ਵਿਸ਼ਵਕਰਮਾ ਨੇ ਦੱਸਿਆ ਕਿ ਉਹ ਬਿਹਾਰ ਦੇ ਰਹਿਣ ਵਾਲੇ ਹਨ।

ਪੈਟਰੋਲ-ਡੀਜ਼ਲ ਦੇ ਨਾਲ-ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਹੋਟਲ 'ਚ ਜੋ ਖਾਣਾ ਪਹਿਲੇ 80-90 ਰੁਪਏ 'ਚ ਮਿਲ ਜਾਂਦਾ ਸੀ, ਹੁਣ 110-120 ਰੁਪਏ 'ਚ ਮਿਲ ਰਿਹਾ ਹੈ। ਦੁੱਧ ਦੀਆਂ ਕੀਮਤਾਂ ਵੀ ਵਧ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਆਪਣੀ ਤਨਖਾਹ 'ਚ ਕਟੌਤੀ ਕਰ ਕੇ ਜਨਤਾ ਦੇ ਦਰਦ ਨੂੰ ਸਮਝਣਾ ਚਾਹੀਦਾ। ਮਹਮੂਰਗੰਜ ਪੰਪ 'ਤੇ ਪੈਟਰੋਲ ਭਰਵਾਉਣ ਪਹੁੰਚੀ ਚਾਰਟਰਡ ਅਕਾਊਂਟੈਂਟ ਸ਼ਿਵਾਂਗੀ ਨੇ ਕਿਹਾ,''ਇਹ ਮਹਿੰਗਾਈ ਹੋਰ ਵਧੇਗੀ, ਕਿਉਂਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਦੇ ਹੀ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ। ਸਭ ਤੋਂ ਵੱਧ ਮੱਧਮ ਅਤੇ ਨਿਮਨ ਵਰਗ ਪਰੇਸ਼ਾਨ ਹੈ। ਜਿਨ੍ਹਾਂ ਦੀ ਤਨਖਾ ਸੀਮਿਤ ਹੈ ਜਾਂ ਆਮਦਨ ਨਿਸ਼ਚਿਤ ਹੈ, ਉਹ ਇਸ ਮਹਿੰਗਾਈ ਨੂੰ ਕਿਵੇਂ ਝੱਲਣਗੇ। ਸਰਕਾਰ ਵਲੋਂ ਕੋਈ ਪ੍ਰਭਾਵੀ ਆਰਥਿਕ ਨੀਤੀ ਨਜ਼ਰ ਨਹੀਂ ਆ ਰਹੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News