Good news : ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਸ਼ਾਹਬਾਜ਼ ਸਰਕਾਰ ਨੇ ਦਿੱਤੇ ਸੰਕੇਤ

Thursday, Jun 18, 2026 - 04:16 PM (IST)

Good news : ਪੈਟਰੋਲ-ਡੀਜ਼ਲ ਹੋਵੇਗਾ ਸਸਤਾ! ਸ਼ਾਹਬਾਜ਼ ਸਰਕਾਰ ਨੇ ਦਿੱਤੇ ਸੰਕੇਤ

ਇਸਲਾਮਾਬਾਦ: ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਇਤਿਹਾਸਕ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ  ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਸਿੱਧਾ ਫਾਇਦਾ ਹੁਣ ਆਮ ਜਨਤਾ ਨੂੰ ਮਿਲਣ ਜਾ ਰਿਹਾ ਹੈ। ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਸੰਕੇਤ ਦਿੱਤੇ ਹਨ ਕਿ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ।

ਪੈਟਰੋਲੀਅਮ ਮੰਤਰੀ ਮਲਿਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਦਾਇਤ ਕੀਤੀ ਹੈ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਆਈ ਗਿਰਾਵਟ ਦਾ ਲਾਭ ਤੁਰੰਤ ਜਨਤਾ ਤੱਕ ਪਹੁੰਚਾਇਆ ਜਾਵੇ। ਰਿਪੋਰਟਾਂ ਅਨੁਸਾਰ ਪੈਟਰੋਲ ਦੀ ਐਕਸ-ਰਿਫਾਇਨਰੀ ਕੀਮਤ, ਜਿਸ ਵਿੱਚ ਟੈਕਸ, ਲੇਵੀ, ਮਾਲ ਭਾੜੇ ਜਾਂ ਡੀਲਰ ਮਾਰਜਿਨ ਸ਼ਾਮਲ ਨਹੀਂ ਹਨ, ਇਕ ਹਫਤੇ ਪਹਿਲਾਂ ਦੇ 245 ਰੁਪਏ ਪ੍ਰਤੀ ਲੀਟਰ (0.88 ਡਾਲਰ) ਤੋਂ ਘਟ ਕੇ 225 ਰੁਪਏ ਪ੍ਰਤੀ ਲੀਟਰ( 0.81 ਡਾਲਰ) ਹੋ ਗਈ ਹੈ। ਜਦਕਿ ਇਸੇ ਦੌਰਾਨ ਡੀਜ਼ਲ ਦੀ ਐਕਸ-ਰਿਫਾਇਨਰੀ ਕੀਮਤ 304 ਰੁਪਏ ਪ੍ਰਤੀ ਲੀਟਰ (1.09 ਡਾਲਰ) ਤੋਂ ਘਟ ਕੇ 269 ਰੁਪਏ ਪ੍ਰਤੀ ਲੀਟਰ ( 0.97 ਡਾਲਰ) ਪ੍ਰਤੀ ਲੀਟਰ ਹੋ ਗਈ ਹੈ। ਭਵਿੱਖ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਵੀ ਬਣਾਈ ਹੈ, ਜੋ ਹਫ਼ਤਾਵਾਰੀ ਕੀਮਤਾਂ ਨਿਰਧਾਰਤ ਕਰਨ ਦਾ ਫਾਰਮੂਲਾ ਤਿਆਰ ਕਰੇਗੀ।

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ 'ਚ ਕਿਰਾਏ ਦਾ ਮਕਾਨ ਛੱਡ 'ਆਪਣਾ ਘਰ' ਖਰੀਦ ਰਹੇ ਪੰਜਾਬੀ, ਅੰਕੜੇ ਕਰ ਦੇਣਗੇ ਹੈਰਾਨ

ਵੀਰਵਾਰ ਨੂੰ ਸਮਝੌਤੇ ਦੀ ਖ਼ਬਰ ਆਉਂਦੇ ਹੀ ਤੇਲ ਦੀਆਂ ਕੀਮਤਾਂ ਵਿੱਚ ਪ੍ਰਤੀ ਬੈਰਲ 1 ਡਾਲਰ ਤੋਂ ਵੱਧ ਦੀ ਗਿਰਾਵਟ ਆਈ। ਬ੍ਰੈਂਟ ਕਰੂਡ ਫਿਊਚਰਜ਼ 1.64 ਡਾਲਰ ਜਾਂ 2.06 ਫੀਸਦੀ ਡਿੱਗ ਕੇ 77.91 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ, ਜਦਕਿ ਯੂਐਸ ਵੈਸਟ ਟੈਕਸਾਸ ਇੰਟਰਮੀਡੀਏਟ (WTI) ਵਿੱਚ ਵੀ 1.80 ਡਾਲਰ ਜਾਂ 2.34 ਫੀਸਦੀ ਤੋਂ ਘੱਟ ਕੇ 74.99 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਅਮਰੀਕਾ ਵੱਲੋਂ ਈਰਾਨੀ ਤੇਲ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੇ ਫੈਸਲੇ ਨਾਲ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਵਧਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਨੁਸਾਰ 'ਇਸਲਾਮਾਬਾਦ ਸਮਝੌਤਾ' ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਸ ਦੇ ਤਹਿਤ ਈਰਾਨ ਤੁਰੰਤ ਹੋਰਮੁਜ਼ ਨੂੰ ਖੋਲ੍ਹੇਗਾ, ਜੋ ਕਿ ਦੁਨੀਆ ਦੇ ਤੇਲ ਵਪਾਰ ਦਾ ਪੰਜਵਾਂ ਹਿੱਸਾ ਲੰਘਾਉਣ ਵਾਲਾ ਅਹਿਮ ਰਸਤਾ ਹੈ। ਇਸ ਦੇ ਬਦਲੇ ਅਮਰੀਕਾ ਆਪਣੀ ਸਮੁੰਦਰੀ ਘੇਰਾਬੰਦੀ ਤੁਰੰਤ ਖ਼ਤਮ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਇਸ ਜੰਗ ਨੂੰ ਖ਼ਤਮ ਕਰਨ ਵਿੱਚ ਪਾਕਿਸਤਾਨ ਨੇ ਅਹਿਮ ਭੂਮਿਕਾ ਨਿਭਾਈ ਹੈ। ਪਾਕਿਸਤਾਨ ਨੇ ਅਪ੍ਰੈਲ ਮਹੀਨੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਦੀ ਮੇਜ਼ਬਾਨੀ ਕੀਤੀ ਸੀ।  28 ਫਰਵਰੀ ਨੂੰ ਸ਼ੁਰੂ ਹੋਈ ਇਸ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਤੋਂ ਬਾਅਦ ਹੁਣ ਦੁਨੀਆ ਭਰ ਨੇ ਸੁੱਖ ਦਾ ਸਾਹ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News