ਨੋਇਡਾ ''ਚ ਨਹੀਂ ਰੁਕ ਰਿਹਾ ਕੁੱਤਿਆ ਦਾ ਕਹਿਰ: ਹੁਣ ਸਕਿਓਰਿਟੀ ਗਾਰਡ ਨੂੰ ਪਾਲਤੂ ਕੁੱਤੇ ਨੇ ਵੱਢਿਆ
Saturday, Nov 12, 2022 - 12:23 AM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਕੁੱਤਿਆਂ ਦੇ ਕੱਟਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬੁੱਧਵਾਰ ਨੂੰ ਇਕ ਪਾਲਤੂ ਕੁੱਤੇ ਨੇ ਹਾਊਸਿੰਗ ਸੁਸਾਇਟੀ ਦੇ ਸਕਿਓਰਿਟੀ ਗਾਰਡ ਨੂੰ ਵੱਢ ਲਿਆ। ਘਟਨਾ ਨੋਇਡਾ ਦੇ ਸੈਕਟਰ ਪਾਈ-2 ਯੂਨੀਟੈੱਕ ਹੋਰਾਈਜ਼ਨ ਸੁਸਾਇਟੀ ਦੀ ਹੈ। ਕੁੱਤੇ ਦੇ ਕੱਟਣ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਸੁਸਾਇਟੀ ਦੇ ਲੋਕਾਂ ਨੇ ਬਾਹਰ ਨਿਕਲ ਕੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਅਦਾਲਤ ਨੇ 15 ਨਵੰਬਰ ਤੱਕ ਵਧਾਈ ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ ਪਟੀਸ਼ਨ, ਜਾਣੋ ਪੂਰਾ ਮਾਮਲਾ
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁਸਾਇਟੀ ਦੇ ਇਕ ਟਾਵਰ ਵਿੱਚ ਸਕਿਓਰਿਟੀ ਗਾਰਡ ਆਪਣੀ ਸੀਟ 'ਤੇ ਬੈਠਾ ਹੈ। ਅਚਾਨਕ ਇਕ ਪਾਲਤੂ ਕੁੱਤਾ ਉਸ ਦੇ ਕੋਲ ਭੱਜਦਾ ਹੋਇਆ ਆਉਂਦਾ ਹੈ ਅਤੇ ਉਸ 'ਤੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਸਕਿਓਰਿਟੀ ਗਾਰਡ ਨੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਨੇ ਉਸ ਦਾ ਹੱਥ ਕੱਟ ਲਿਆ। ਇਹ ਦੇਖ ਕੇ ਕੁੱਤੇ ਦੀ ਮਾਲਕਣ ਵੀ ਦੌੜਦੀ ਆ ਜਾਂਦੀ ਹੈ ਅਤੇ ਡੰਡੇ ਨਾਲ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਦੋਂ ਤੱਕ ਕੁੱਤਾ ਸਕਿਓਰਿਟੀ ਗਾਰਡ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ।
ਇਹ ਵੀ ਪੜ੍ਹੋ : ਕੈਨੇਡਾ ਗਏ ਸਪੀਕਰ ਸੰਧਵਾਂ ’ਤੇ ਭਾਜਪਾ ਆਗੂ RP ਸਿੰਘ ਨੇ ਵਿੰਨ੍ਹਿਆ ਤਿੱਖਾ ਨਿਸ਼ਾਨਾ
ਮਾਮਲਾ ਪੁਲਸ ਦੇ ਸਾਹਮਣੇ ਲਿਆਂਦਾ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਸਕਿਓਰਿਟੀ ਗਾਰਡ ਨੂੰ ਕੱਟਣ ਤੋਂ ਬਾਅਦ ਉਥੇ ਰਹਿੰਦੇ ਸੁਸਾਇਟੀ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸਕਿਓਰਿਟੀ ਗਾਰਡ ਦੇ ਇਲਾਜ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪਾਲਤੂ ਕੁੱਤਿਆਂ ਤੋਂ ਬਚਿਆ ਜਾਵੇ। ਲੋਕਾਂ ਦੀ ਸ਼ਿਕਾਇਤ ਹੈ ਕਿ ਇਸ ਤੋਂ ਪਹਿਲਾਂ ਵੀ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।