ਰਾਜੀਵ ਗਾਂਧੀ ਦੀ ਹੱਤਿਆ ''ਚ ਦੋਸ਼ੀ ਪੇਰਾਰਿਵਲਨ ਪੈਰੋਲ ''ਤੇ ਰਿਹਾਅ

11/12/2019 2:51:51 PM

ਚਨੇਈ—  ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਜ਼ੁਰਮ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 7 ਦੋਸ਼ੀਆਂ 'ਚੋਂ ਇਕ ਏ. ਜੀ. ਪੇਰਾਰਿਵਲਨ ਨੂੰ ਅੱਜ ਭਾਵ ਮੰਗਲਵਾਰ ਨੂੰ ਪੈਰੋਲ ਮਿਲ ਗਈ ਹੈ। ਪੇਰਾਰਿਵਲਨ ਨੂੰ ਆਪਣੇ ਬੀਮਾਰ ਪਿਤਾ ਨਾਲ ਮਿਲਣ ਅਤੇ ਆਪਣੀ ਭੈਣ ਦੇ ਵਿਆਹ 'ਚ ਹਿੱਸਾ ਲੈਣ ਲਈ 30 ਦਿਨ ਦੀ ਪੈਰੋਲ ਦਿੱਤੀ ਗਈ ਹੈ। ਪਿਛਲੇ 28 ਸਾਲ ਤੋਂ ਜੇਲ ਵਿਚ ਬੰਦ ਪੇਰਾਰਿਵਲਨ ਨੂੰ ਤਾਮਿਲਨਾਡੂ ਸਰਕਾਰ ਵਲੋਂ ਪੈਰੋਲ ਦਿੱਤੀ ਗਈ ਹੈ। ਉਸ ਦੇ ਪਿਤਾ ਬੀਮਾਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਪੈਰੋਲ ਮਿਲੀ ਹੈ। ਇਸ ਤੋਂ ਪਹਿਲਾਂ 2017 'ਚ ਇਸ ਤਰ੍ਹਾਂ ਦੇ ਕਾਰਨ ਲਈ ਉਸ ਨੂੰ ਦੋ ਮਹੀਨੇ ਲਈ ਪੈਰੋਲ ਮਿਲੀ ਸੀ।

ਪੁਲਸ ਸੁਤਰਾਂ ਨੇ ਦੱਸਿਆ ਕਿ ਉਸ ਨੂੰ ਅੱਜ ਸਵੇਰੇ ਹੀ ਪੁਝਾਲ ਜੇਲ ਤੋਂ ਵੇਲੋਰ ਜੇਲ ਭੇਜਿਆ ਗਿਆ ਸੀ, ਜਿੱਥੇ ਸਾਰੀਆਂ ਹਦਾਇਤਾਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ। ਪੈਰਾਰਿਵਲਨ ਨੂੰ 15 ਮੈਂਬਰੀ ਪੁਲਸ ਦਲ ਉਸ ਦੇ ਘਰ ਤਕ ਛੱਡ ਕੇ ਆਇਆ, ਜਿੱਥੇ ਉਹ ਅਗਲੇ 30 ਦਿਨ ਤਕ ਰਹੇਗਾ।


Tanu

Content Editor

Related News