ਐਲਰਜੀ ਵਾਲੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣਾ ਚਾਹੀਦੈ ਜਾਂ ਨਹੀਂ, ਡਾਕਟਰ ਨੇ ਸਥਿਤੀ ਕੀਤੀ ਸਪੱਸ਼ਟ
Wednesday, Jun 02, 2021 - 06:10 PM (IST)
ਸ਼੍ਰੀਨਗਰ— ਡਾਕਟਰਜ਼ ਐਸੋਸੀਏਸ਼ਨ ਕਸ਼ਮੀਰ (ਡਾਕ) ਨੇ ਬੁੱਧਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਟੀਕੇ ਦੇ ਕਿਸੇ ਹਿੱਸੇ ਤੋਂ ਐਲਰਜੀ ਹੈ, ਉਨ੍ਹਾਂ ਨੂੰ ਕੋਰੋਨਾ ਟੀਕੇ ਦੀ ਖ਼ੁਰਾਕ ਨਹੀਂ ਲਗਵਾਉਣਾ ਚਾਹੀਦਾ ਹੈ। ਡਾਕ ਦੇ ਪ੍ਰਧਾਨ ਅਤੇ ਇਨਫਲੂਏਜਾ ਮਾਹਰ ਡਾ. ਨਿਸਾਰ ਉਲ ਹਸਨ ਨੇ ਕਿਹਾ ਕਿ ਜੇਕਰ ਤੁਹਾਨੂੰ ਐਲਰਜੀ ਹੁੰਦੀ ਹੈ, ਤਾਂ ਤੁਹਾਨੂੰ ਇਸ ਨੂੰ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਐਲਰਜੀ ਦਾ ਇਤਿਹਾਸ ਹੈ, ਜੋ ਕੋਵਿਡ-19 ਵੈਕਸੀਨ ਨਾਲ ਸਬੰਧਤ ਨਹੀਂ ਹੈ ਜਿਵੇਂ ਕਿ ਭੋਜਨ, ਦਵਾਈ, ਕੀੜੇ ਅਤੇ ਵਾਤਾਵਰਣੀ ਕਾਰਨ, ਤਾਂ ਉਹ ਟੀਕਾ ਲਗਵਾ ਸਕਦਾ ਹੈ। ਡਾ. ਹਸਨ ਨੇ ਕਿਹਾ ਕਿ ਕਸ਼ਮੀਰ ਵਿਚ ਅਜੇ ਦੋ ਕੋਰੋਨਾ ਟੀਕੇ ਇਸਤੇਮਾਲ ਕੀਤੇ ਜਾ ਰਹੇ ਹਨ-ਕੋਵੈਕਸੀਨ ਅਤੇ ਕੋਵੀਸ਼ੀਲਡ।
ਐਲਰਜੀ ਹੈ ਤਾਂ ਟੀਕਾ ਲਾਉਣ ਤੋਂ ਕਰੋ ਪਰਹੇਜ਼—
ਇਨ੍ਹਾਂ ਟੀਕਿਆਂ ਨੂੰ ਉੱਪਰੀ ਬਾਂਹ ਦੀ ਮਾਸਪੇਸ਼ੀ ’ਚ ਲਾਇਆ ਜਾਂਦਾ ਹੈ ਅਤੇ ਫ਼ਿਲਹਾਲ ਇਨ੍ਹਾਂ ਟੀਕਿਆਂ ਦੀਆਂ ਦੋ ਖ਼ੁਰਾਕਾਂ ਦਾ ਸ਼ੈਡਿਊਲ ਤੈਅ ਕੀਤਾ ਗਿਆ ਹੈ। ਡਾ. ਹਸਨ ਨੇ ਕਿਹਾ ਕਿ ਕੋਵੈਕਸੀਨ ਵਿਚ ਨਾ-ਸਰਗਰਮ/ਮਾਰੇ ਗਏ ਕੋਰੋਨਾ ਵਾਇਰਸ ਹੁੰਦੇ ਹਨ ਅਤੇ ਟੀਕੇ ਦੀਆਂ ਹੋਰ ਸਮੱਗਰੀਆਂ ਐਲੂਮੀਨੀਅਮ ਹਾਈਡਰੋਕਸਾਈਡ ਜੈੱਲ, ਟੀ. ਐੱਲ. ਆਰ.7/8 ਐਗੋਨੀਸਟ, 20 ਫੇਨੋਕਸੀਥੇਨੌਲ ਅਤੇ ਫਾਸਫੇਟ ਬਫਰ ਸਲਾਈਨ ਮਿਲੇ ਹੋਏ ਹਨ।
ਟੀਕੇ ਦੇ ਹੋਰ ਹਿੱਸੇ ਹਨ ਐੱਲ-ਹਿਸਟਿਡਾਈਨ, ਐੱਲ-ਹਿਸਟਿਡਾਈਨ ਹਾਈਡਰੋਕਲੋਰਾਈਡ ਮੋਨੋਹੈਡਰੇਟ, ਮੈਗਨੀਸ਼ੀਅਮ ਕਲੋਰਾਈਡ ਹੈਕਸਾਹੈਡਰੇਟ, ਪੋਲਿਸੋਰਬੇਟ-80, ਐਖੇਨੌਲ, ਸੁਕਰੋਜ਼, ਸੋਡੀਅਮ ਕਲੋਰਾਈਡ, ਡਿਸਡੀਅਮ ਐਡੀਟੇਟ ਡੀਹਾਈਡਰੇਟ ਅਤੇ ਟੀਕੇ ਲਈ ਪਾਣੀ ਹੈ। ਡਾ. ਹਸਨ ਨੇ ਕਿਹਾ ਕਿ ਜੇ ਤੁਹਾਨੂੰ ਉਪਰੋਕਤ ਕਿਸੇ ਮਿਸ਼ਰਣ ਤੋਂ ਐਲਰਜੀ ਹੈ, ਤਾਂ ਤੁਹਾਨੂੰ ਟੀਕਾ ਲਗਵਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜੇਕਰ ਪਹਿਲੀ ਖ਼ੁਰਾਕ ਲੈ ਚੁੱਕੇ ਹੋ ਤਾਂ...
ਡਾਕ ਪ੍ਰਧਾਨ ਨੇ ਇਹ ਵੀ ਗੱਲ ਸਾਫ ਕੀਤੀ ਹੈ ਕਿ ਪਹਿਲਾਂ ਟਿੱਕੇ ਦੇ ਹਿੱਸਿਆਂ ਤੋਂ ਤੁਹਾਨੂੰ ਐਲਰਜੀ ਬਾਰੇ ਪਤਾ ਨਹੀਂ ਸੀ ਅਤੇ ਤੁਸੀਂ ਪਹਿਲਾਂ ਹੀ ਪਹਿਲੀ ਖ਼ੁਰਾਕ ਲੈ ਚੁੱਕੇ ਹੋ ਅਤੇ ਐਲਰਜੀ ਦੀ ਪ੍ਰਤੀਕਿਰਿਆ ਵਿਕਸਿਤ ਹੋ ਚੁਕੀ ਹੈ ਤਾਂ ਤੁਹਾਨੂੰ ਉਸ ਟੀਕੇ ਦੀ ਦੂਜੀ ਖ਼ੁਰਾਕ ਨਹੀਂ ਲੈਣੀ ਚਾਹੀਦੀ।