ਦਿੱਲੀ ''ਚ ਇਸ ਵਾਰ ਲੋਕਾਂ ਨੂੰ ਮਿਲੇਗਾ ਦੁਗਣਾ ਰਾਸ਼ਨ : ਕੇਜਰੀਵਾਲ

Saturday, May 02, 2020 - 08:50 PM (IST)

ਦਿੱਲੀ ''ਚ ਇਸ ਵਾਰ ਲੋਕਾਂ ਨੂੰ ਮਿਲੇਗਾ ਦੁਗਣਾ ਰਾਸ਼ਨ : ਕੇਜਰੀਵਾਲ

ਨਵੀਂ ਦਿੱਲੀ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿਚ ਰਹਿਣ ਵਾਲੇ ਜ਼ਰੂਰਤਮੰਦ ਲੋਕਾਂ ਨੂੰ ਮਈ ਵਿਚ ਦੁਗਣਾ ਰਾਸ਼ਨ ਦਿੱਤਾ ਜਾਵੇਗਾ। ਮਈ ਵਿਚ 10 ਕਿਲੋ ਰਾਸ਼ਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਦਿੱਤਾ ਜਾਵੇਗਾ। ਦਿੱਲੀ ਸਰਕਾਰ ਆਮ ਤੌਰ 'ਤੇ ਪ੍ਰਤੀ ਵਿਅਕਤੀ ਨੂੰ ਹਰ ਮਹੀਨੇ 5-5 ਕਿਲੋ ਰਾਸ਼ਨ ਦਿੰਦੀ ਹੈ ਪਰ ਪਿਛਲੇ ਮਹੀਨੇ ਅਪ੍ਰੈਲ ਵਿਚ ਰਾਸ਼ਨ ਕਾਰਡ ਧਾਰਕਾਂ ਨੂੰ ਡੇਢ ਗੁਣਾ (7.5 ਕਿਲੋ) ਰਾਸ਼ਨ ਦਿੱਤਾ ਗਿਆ ਸੀ।

ਇਸ ਮਹੀਨੇ ਰਾਸ਼ਨ ਦੇ ਨਾਲ ਸਾਰਿਆਂ ਨੂੰ ਇਕ ਕਿੱਟ ਵੀ ਦਿੱਤੀ ਜਾਵੇਗੀ, ਜਿਸ ਵਿਚ ਰੁਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਹੋਣਗੀਆਂ। ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਨ੍ਹਾਂ ਨੂੰ ਵੀ ਰਾਸ਼ਨ ਦੇ ਨਾਲ ਇਹ ਕਿੱਟ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਸਭ ਤੋਂ ਜ਼ਿਆਦਾ ਮਾਰ ਗਰੀਬਾਂ 'ਤੇ ਪਈ ਹੈ। ਹਰ ਰੋਜ਼ ਕਮਾ ਕੇ ਖਾਣ ਵਾਲਿਆਂ ਦੇ ਘਰ ਵਿਚ ਖਾਣ ਦੇ ਲਾਲੇ ਪੈ ਗਏ ਹਨ।

ਉਨ੍ਹਾਂ ਆਖਿਆ ਕਿ ਇਸ ਮਹੀਨੇ ਵੀ ਸਰਕਾਰ ਮੁਫਤ ਰਾਸ਼ਨ ਦੇਵੇਗੀ ਅਤੇ ਰਾਸ਼ਨ ਨੂੰ ਦੁਗਣਾ ਕੀਤਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਆਖਿਆ ਹੈ ਕਿ ਤੁਸੀਂ ਬਿਲਕੁਲ ਬਿਨਾਂ ਡਰੇ ਇਸ ਵੇਲੇ ਜਨਤਾ ਦੇ ਸੇਵਾ ਕਰੋ। ਸਾਰੇ ਵਰਕਰਾਂ ਨੂੰ ਇਕ ਕੰਮ ਇਹ ਕਰਨਾ ਹੈ ਕਿ ਆਪਣੇ ਇਲਾਕੇ ਦੇ ਅੰਦਰ ਕਿਸੇ ਨੂੰ ਭੁੱਖੇ ਨਹੀਂ ਰਹਿਣ ਦੇਣਾ। ਕਿਸੇ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈ, ਤੁਸੀਂ ਅੱਗੇ ਆ ਕੇ ਉਸ ਦੀ ਮਦਦ ਕਰੋ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਾਲ ਆਪਣੀ ਵੀ ਸੁਰੱਖਿਆ ਰੱਖੋ ਪਰ ਜੋ ਵੀ ਇਸ ਵੇਲੇ ਜ਼ਰੂਰਤਮੰਦ ਹਨ, ਉਨ੍ਹਾਂ ਸਾਰਿਆਂ ਦੀ ਮਦਦ ਕਰਨੀ ਹੈ।

ਹਰ 10 ਲੱਖ ਦੀ ਆਬਾਦੀ 'ਤੇ 2700 ਟੈਸਟ
ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਵਿਚ ਹਰ 10 ਲੱਖ ਦੀ ਆਬਾਦੀ 'ਤੇ ਕਰੀਬ 2700 ਟੈਸਟ ਹੋ ਰਹੇ ਹਨ, ਜਦਕਿ ਪੂਰੇ ਦੇਸ਼ ਵਿਚ 10 ਲੱਖ ਲੋਕਾਂ 'ਤੇ ਸਿਰਫ 500 ਟੈਸਟ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਨਾਲ ਦਿੱਲੀ ਵਿਚ ਅਜਿਹਾ ਲੱਗਦਾ ਹੈ ਕਿ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਲੋਕ ਨਾਇਕ ਜੈ-ਪ੍ਰਕਾਸ਼ ਹਸਪਤਾਲ ਵਿਚ ਜਿਸ ਪਹਿਲੇ ਮਰੀਜ਼ ਨੂੰ ਪਲਾਜ਼ਮਾ ਥੈਰੇਪੀ ਮਿਲੀ ਸੀ ਉਹ ਕੱਲ ਠੀਕ ਹੋ ਕੇ ਆਪਣੇ ਘਰ ਚਲਾ ਗਿਆ। ਉਸ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਕਾਫੀ ਖੁਸ਼ੀ ਹੈ ਕਿ 1100 ਦੇ ਕਰੀਬ, ਜਿਹੜੇ ਲੋਕ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ ਅਤੇ ਉਹ ਆਪਣਾ ਪਲਾਜ਼ਮਾ ਵੀ ਡੋਨੇਟ ਕਰਨ ਨੂੰ ਤਿਆਰ ਹਨ।


author

Khushdeep Jassi

Content Editor

Related News