Fact Check: ਮਜਦੂਰੀ ਨਾ ਮਿਲਣ ‘ਤੇ ਸੋਲਰ ਪੈਨਲ ਤੋੜਦੇ ਦਿਖੇ ਲੋਕ, ਕੀ ਹੈ ਵਾਇਰਲ ਵੀਡੀਓ ਦਾ ਸੱਚ ?

Friday, Mar 14, 2025 - 03:53 AM (IST)

Fact Check: ਮਜਦੂਰੀ ਨਾ ਮਿਲਣ ‘ਤੇ ਸੋਲਰ ਪੈਨਲ ਤੋੜਦੇ ਦਿਖੇ ਲੋਕ, ਕੀ ਹੈ ਵਾਇਰਲ ਵੀਡੀਓ ਦਾ ਸੱਚ ?

Fact Check by Vishvas News

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੁਝ ਲੋਕਾਂ ਨੂੰ ਇੱਕ ਛੱਤ ‘ਤੇ ਲੱਗੇ ਸੋਲਰ ਪੈਨਲਾਂ ਨੂੰ ਤੋੜਦੇ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਰਾਜਸਥਾਨ ਦਾ ਹੈ, ਜਿੱਥੇ ਇੱਕ ਪੰਡਤ ਦੇ ਇਹ ਕਹਿਣ ‘ਤੇ ਕਿ ਸੋਲਰ ਦੀ ਐਨਰਜੀ ਨਾਲ ਸੂਰਜ ਦੇਵਤਾ ਨੂੰ ਪਰੇਸ਼ਾਨੀ ਹੁੰਦੀ ਹੈ ਤੋੜ ਦਿੱਤਾ ਗਿਆ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵੀਡੀਓ ਨੂੰ ਧਾਰਮਿਕ ਆਸਥਾ ਨਾਲ ਜੋੜ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਰਿਹਾ ਸੀ। ਅਸਲ ਵਿੱਚ ਇਹ ਵੀਡੀਓ ਮਹਾਰਾਸ਼ਟਰ ਦੀ ਸਾਲ 2018 ਦੀ ਘਟਨਾ ਦਾ ਹੈ, ਜਦੋਂ ਮਜ਼ਦੂਰੀ ਨਾ ਮਿਲਣ ਦੇ ਕਾਰਨ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਵਿਰੋਧ ਕੀਤਾ ਸੀ ਅਤੇ ਸੋਲਰ ਪੈਨਲ ਤੋੜ ਦਿੱਤੇ ਸਨ। ਉਸੇ ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ Harmilap Grewal ਨੇ (ਆਰਕਾਈਵ ਲਿੰਕ) 8 ਮਾਰਚ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, “ਇਹ ਬਣਨਗੇ ਵਿਸ਼੍ਵਗੁਰੂ – ਪੰਡਿਤ ਨੇ ਕਥਾ ਵਿਚ ਕੇਹ ਦਿੱਤਾ ਕੀ ਸੋਲਰ ਨਾਲ ਸੂਰਜ ਦੇਵਤਾ ਪਰੇਸ਼ਾਨ ਹੁੰਦਾ ਹੈ ਤਾਂ ਸਾਰਾ ਪਿੰਡ ਪਹੁੰਚ ਗਿਆ ਸੋਲਰ ਪਲਾਂਟ ਦੀਆਂ ਪਲੇਟਾਂ ਤੋੜਨ।”

PunjabKesari

ਪੜਤਾਲ

ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਪਹਿਲਾਂ ਵੀ ਇਸੇ ਸੰਦਰਭ ਵਿੱਚ ਵਾਇਰਲ ਹੋ ਚੁੱਕਿਆ ਹੈ। ਅਸੀਂ ਇਸ ਵੀਡੀਓ ਦੀ ਪੜਤਾਲ ਕੀਤੀ ਅਤੇ ਆਪਣੀ ਜਾਂਚ ਵਿੱਚ ਦਿੱਤੇ ਗਏ ਦਾਅਵੇ ਨੂੰ ਗਲਤ ਪਾਇਆ। ਹਿੰਦੀ ਭਾਸ਼ਾ ਵਿੱਚ ਕੀਤੀ ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਸਰਚ ਵਿੱਚ ਸਾਨੂੰ Go News 24×7 India ਦੇ ਯੂਟਿਊਬ ਚੈਨਲ ‘ਤੇ ਵੀਡੀਓ ਮਿਲਾ। ਵੀਡੀਓ ਨੂੰ 21 ਫਰਵਰੀ 2018 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਮਹਾਰਾਸ਼ਟਰ ਦਾ ਹੈ, ਜਿੱਥੇ ਮਜਦੂਰੀ ਨਾ ਮਿਲਣ ਦੇ ਕਾਰਨ 100 ਮੈਗਾਵਾਟ ਦੇ ਸੋਲਰ ਪਲਾਂਟ ਤੋੜ ਦਿੱਤੇ ਗਏ ਸੀ।

ਸਰਚ ਦੌਰਾਨ ਸਾਨੂੰ GoNewsIndia ਦੇ ਐਕਸ ਹੈਂਡਲ ‘ਤੇ 21 ਫਰਵਰੀ 2018 ਨੂੰ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਾ।ਦਿੱਤੀ ਗਈ ਜਾਣਕਾਰੀ ਅਨੁਸਾਰ, ਮਹਾਰਾਸ਼ਟਰ ਵਿੱਚ ਮਜਦੂਰੀ ਨਾ ਮਿਲਣ ਕਾਰਨ ਕਰਮਚਾਰੀਆਂ ਨੇ ਵਿਰੋਧ ਵਿਚ ਸੋਲਰ ਪੈਨਲ ਤੋੜ ਦਿੱਤੇ।

ਪਹਿਲਾ ਜਦੋਂ ਇਹ ਵੀਡੀਓ ਵਾਇਰਲ ਹੋਇਆ ਸੀ ਉਸ ਸਮੇਂ ਅਸੀਂ ਵੀਡੀਓ ਨੂੰ ਲੈ ਕੇ ਈਮੇਲ ਰਾਹੀਂ ਕਲਾਈਮੇਟ ਸਮੁਰਾਈ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਮੇਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਇਹਨਾਂ ਸੋਲਰ ਪੈਨਲ ਨੂੰ ਮਜਦੂਰੀ ਨਾ ਮਿਲਣ ਕਾਰਨ ਤੋੜਿਆ ਗਿਆ ਸੀ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 16 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਪੱਤਾ ਲੱਗਿਆ ਕਿ ਵਾਇਰਲ ਵੀਡੀਓ ਰਾਜਸਥਾਨ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਮਹਾਰਾਸ਼ਟਰ ਦਾ ਸਾਲ 2018 ਦਾ ਹੈ ਅਤੇ ਮਜਦੂਰੀ ਨਾ ਮਿਲਣ ਕਾਰਨ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਵਿਰੋਧ ਵਿੱਚ ਸੋਲਰ ਪੈਨਲ ਨੂੰ ਤੋੜਿਆ ਸੀ। ਉਸੇ ਵੀਡੀਓ ਨੂੰ ਹੁਣ ਧਾਰਮਿਕ ਆਸਥਾ ਦੇ ਨਾਮ ‘ਤੇ ਫੇਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)


author

Inder Prajapati

Content Editor

Related News