ਵਰਿੰਦਾਵਨ ਦੇ ਬਾਂਕੇ ਬਿਹਾਰ ਮੰਦਰ ਨੂੰ ਖੁੱਲ੍ਹਵਾਉਣ ਲਈ ਭੁੱਖ ਹੜਤਾਲ ''ਤੇ ਬੈਠੇ ਲੋਕ
Thursday, Oct 22, 2020 - 03:58 PM (IST)
ਮਥੁਰਾ (ਭਾਸ਼ਾ)— ਵਰਿੰਦਾਵਨ ਦੇ ਵਿਸ਼ਵ ਪ੍ਰਸਿੱਧ ਬਾਂਕੇ ਬਿਹਾਰੀ ਮੰਦਰ ਨੂੰ ਖੁੱਲ੍ਹਵਾਉਣ ਲਈ ਮਥੁਰਾ ਦੇ ਲੋਕਾਂ ਨੇ ਭੁੱਖ ਹੜਤਾਲ 'ਤੇ ਬੈਠ ਗਏ ਹਨ। ਇਸ ਵਿਚ ਵਰਿੰਦਾਵਨ ਦੇ ਕਾਰੋਬਾਰੀ, ਧਰਮ, ਰਾਜਨੀਤੀ ਆਦਿ ਖੇਤਰ ਦੇ ਲੋਕ ਜੁੜੇ ਰਹੇ ਹਨ। ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿਸੇ ਵੀ ਪ੍ਰਕਾਰ ਮੰਦਰ ਨੂੰ ਦਰਸ਼ਨ ਲਈ ਖੁੱਲ੍ਹਵਾਉਣ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਕਾਰਨ ਵਰਿੰਦਾਵਨ ਦੇ ਠਾਕੁਰ ਬਾਂਕੇ ਬਿਹਾਰੀ ਮੰਦਰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਸੀ। ਕਰੀਬ 8 ਮਹੀਨੇ ਬਾਅਦ ਬੀਤੇ ਸ਼ਨੀਵਾਰ ਨੂੰ ਮੰਦਰ ਖੋਲ੍ਹਿਆ ਗਿਆ ਸੀ ਪਰ ਇਕੱਠੇ ਹਜ਼ਾਰਾਂ ਲੋਕਾਂ ਦੀ ਭੀੜ ਹੋਣ ਕਾਰਨ ਸਾਰੀਆਂ ਵਿਵਸਥਾਵਾਂ ਅਤੇ ਨਿਯਮ ਟੁੱਟ ਗਏ ਅਤੇ ਕੋਵਿਡ-19 ਤਹਿਤ ਜਾਰੀ ਕੀਏ ਗਏ ਦਿਸ਼ਾ-ਨਿਰਦੇਸ਼ ਵੀ ਧਰੇ ਦੇ ਧਰੇ ਰਹਿ ਗਏ। ਇਸ ਕਾਰਨ ਪ੍ਰਬੰਧਨ ਨੇ ਸੋਮਵਾਰ ਤੋਂ ਹੀ ਮੰਦਰ ਨੂੰ ਅਣਮਿੱਥੇ ਸਮੇਂ ਲੀ ਬੰਦ ਕਰ ਦਿੱਤਾ।