ਅੰਤਿਮ ਸੰਸਕਾਰ ਦੌਰਾਨ ਚਿਖਾ ਛੱਡ ਕੇ ਭੱਜੇ ਲੋਕ, ਪਈਆਂ ਭਾਜੜਾਂ
Monday, Mar 10, 2025 - 05:43 PM (IST)

ਨੈਸ਼ਨਲ ਡੈਸਕ- ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਸ੍ਰੀਮਾਧੋਪੁਰ ਦੇ ਪਿੰਡ ਕੰਚਨਪੁਰ 'ਚ ਅੰਤਿਮ ਸੰਸਕਾਰ ਦੌਰਾਨ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਪਿੰਡ ਦੇ ਸ਼ਮਸ਼ਾਨਘਾਟ 'ਚ ਮੌਜੂਦ ਲੋਕਾਂ 'ਤੇ ਮਧੂ ਮੱਖੀਆਂ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਚਾਰੇ ਪਾਸੇ ਭਾਜੜ ਮਚ ਗਈ। ਇਸ ਹਮਲੇ 'ਚ 25 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 15 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸੁਰੰਗ ਹਾਦਸਾ; ਪੰਜਾਬ ਦੇ ਮਜ਼ਦੂਰ ਦੀ ਮੌਤ, ਜੱਦੀ ਪਿੰਡ ਭੇਜੀ ਗਈ ਮ੍ਰਿਤਕ ਦੇਹ
ਪਿੰਡ ਦੇ 80 ਸਾਲਾ ਮਾਧੋ ਸਿੰਘ ਸ਼ੇਖਾਵਤ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾ ਰਿਹਾ ਸੀ। ਜਦੋਂ ਲੋਕ ਲੱਕੜਾਂ ਇਕੱਠੀਆਂ ਕਰਨ ਗਏ ਤਾਂ ਮੇਨ ਗੇਟ ਨੇੜੇ ਪਿੱਪਲ ਦੇ ਦਰੱਖਤ 'ਤੇ ਮੌਜੂਦ ਮਧੂ ਮੱਖੀਆਂ ਅਚਾਨਕ ਹਿੱਲ ਗਈ, ਜਿਸ ਕਾਰਨ ਗੁੱਸੇ 'ਚ ਆਈ ਮੱਖੀਆਂ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- 'ਜਹਾਜ਼ 'ਚ ਬੰਬ ਹੈ' ਦੀ ਸੂਚਨਾ ਮਿਲਦਿਆਂ ਯਾਤਰੀਆਂ ਨੂੰ ਪਈਆਂ ਭਾਜੜਾਂ, ਮੁੰਬਈ ਪਰਤੀ ਫਲਾਈਟ
➤ ਹਮਲੇ ਤੋਂ ਬਾਅਦ ਲੋਕ ਡਰ ਦੇ ਮਾਰੇ ਇਧਰ-ਉਧਰ ਭੱਜਣ ਲੱਗੇ।
ਸ਼ਮਸ਼ਾਨਘਾਟ ਦੇ ਆਲੇ-ਦੁਆਲੇ 6 ਫੁੱਟ ਉੱਚੀ ਕੰਧ ਹੋਣ ਕਾਰਨ ਬਹੁਤ ਸਾਰੇ ਲੋਕ ਬਾਹਰ ਨਹੀਂ ਆ ਸਕੇ।
➤ ਕੁਝ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ।
➤ ਜੋ ਬਾਹਰ ਨਹੀਂ ਨਿਕਲ ਸਕੇ ਉਹ ਗੰਭੀਰ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8