ਵੱਡਾ ਹਾਦਸਾ : ਦਰਗਾਹ ਦੀ ਛੱਡ ਡਿੱਗਣ ਕਾਰਨ ਪੈ ਗਿਆ ਚੀਕ-ਚਿਹਾੜਾ, ਕਈ ਮੌਤਾਂ ਦਾ ਖਦਸ਼ਾ
Friday, Aug 15, 2025 - 06:12 PM (IST)

ਨੈਸ਼ਨਲ ਡੈਸਕ- ਦਿੱਲੀ ਦੇ ਨਿਜ਼ਾਮੁਦੀਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੁਗਲ ਬਾਦਸ਼ਾਹ ਹੁਮਾਯੂੰ ਦਾ ਮਕਬਰਾ ਨਿਜ਼ਾਮੁਦੀਨ ਵਿੱਚ ਹੈ। ਸ਼ੁੱਕਰਵਾਰ ਨੂੰ ਮਕਬਰੇ ਦੇ ਪਿੱਛੇ ਦਰਗਾਹ ਦੀ ਛੱਤ ਅਚਾਨਕ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਛੱਤ ਦੇ ਮਲਬੇ ਹੇਠ 8 ਤੋਂ 9 ਲੋਕ ਦੱਬ ਗਏ ਹਨ ਜਿਨ੍ਹਾਂ 'ਚੋਂ 5 ਦੀ ਮੌਤ ਦਾ ਖਦਸ਼ਾ ਹੈ। ਮੌਕੇ 'ਤੇ ਚੀਕਾਂ ਸੁਣ ਕੇ ਲੋਕਾਂ ਨੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਮਲਬੇ ਵਿੱਚੋਂ ਦੱਬੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਅਜੇ ਤੱਕ ਸਫਲਤਾ ਨਹੀਂ ਮਿਲੀ ਹੈ।
ਹੁਮਾਯੂੰ ਦਾ ਮਕਬਰਾ ਦਿੱਲੀ ਸ਼ਹਿਰ ਦੇ ਨਿਜ਼ਾਮੁਦੀਨ ਪੂਰਬ ਵਿੱਚ ਸਥਿਤ ਇੱਕ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ। ਇਸ ਵਿੱਚ ਮੁਗਲ ਸਮਰਾਟ ਹੁਮਾਯੂੰ ਦਾ ਮਕਬਰਾ ਹੈ। ਇਸਨੂੰ ਹੁਮਾਯੂੰ ਦੀ ਵਿਧਵਾ ਬੇਗਮ ਨੇ ਉਸਦੀ ਮੌਤ ਤੋਂ 9 ਸਾਲ ਬਾਅਦ ਬਣਾਇਆ ਸੀ। ਇਹ 1565-1572 ਦੇ ਵਿਚਕਾਰ ਬਣਾਇਆ ਗਿਆ ਸੀ ਅਤੇ ਇਹ ਭਾਰਤੀ ਉਪ ਮਹਾਂਦੀਪ ਵਿੱਚ ਪਹਿਲਾ ਬਾਗ਼ੀ ਮਕਬਰਾ ਸੀ। ਅੱਜ, ਇੱਥੇ ਦਰਗਾਹ ਦੀ ਛੱਤ ਡਿੱਗ ਗਈ ਅਤੇ 8 ਤੋਂ 9 ਲੋਕ ਮਲਬੇ ਹੇਠ ਦੱਬ ਗਏ।
#WATCH | Delhi | Portion of the roof of a room at Dargah Sharif Patte Shah, located in the Nizamuddin area, collapses; Police and Fire Department personnel on the spot; Area cordoned off pic.twitter.com/dMAEcJrlQn
— ANI (@ANI) August 15, 2025
ਰੈਸਕਿਊ ਆਪਰੇਸ਼ਨ ਜਾਰੀ
ਇਸ ਵੇਲੇ ਫਾਇਰ ਬ੍ਰਿਗੇਡ ਦੀ ਟੀਮ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਮੌਜੂਦ ਹਨ। ਮਲਬੇ ਹੇਠ ਦੱਬੇ ਲੋਕਾਂ ਨੂੰ ਅਜੇ ਤੱਕ ਨਹੀਂ ਬਚਾਇਆ ਗਿਆ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਦਰਗਾਹ ਦੀ ਛੱਤ ਡਿੱਗ ਗਈ ਹੈ। ਮਲਬਾ ਹਟਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹੇਠਾਂ 5 ਤੋਂ 6 ਲੋਕ ਦੱਬੇ ਹੋਏ ਹਨ। ਅਸੀਂ ਜਲਦੀ ਤੋਂ ਜਲਦੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।