ਚੱਲਦੀ ਰੇਲ ਗੱਡੀ ''ਤੇ ਲੋਕਾਂ ਨੇ ਮਾਰੇ ਪੱਥਰ, ਜਾਣੋ ਕੀ ਹੈ ਪੂਰਾ ਮਾਮਲਾ

Saturday, Jul 13, 2024 - 06:06 PM (IST)

ਬੀਰਭੂਮ- ਪੱਛਮੀ ਬੰਗਾਲ ਦੇ ਬੀਰਭੂਮ 'ਚ ਰੇਲ ਗੱਡੀ ਨਹੀਂ ਰੋਕਣ 'ਤੇ ਕੁਝ ਲੋਕਾਂ ਵਲੋਂ ਪੱਥਰਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਰਭੂਮ 'ਚ ਜਦੋਂ ਰੇਲ ਗੱਡੀ ਇਕ ਜਗ੍ਹਾ ਨਹੀਂ ਰੁਕੀ ਤਾਂ ਕੁਝ ਲੋਕਾਂ ਨੇ ਚੱਲਦੀ ਗੱਡੀ 'ਤੇ ਪੱਥਰਬਾਜ਼ੀ ਕਰ ਦਿੱਤੀ। ਇਸ ਨਾਲ ਰੇਲ ਗੱਡੀ 'ਚ ਲੱਗੇ ਸ਼ੀਸ਼ੇ ਟੁੱਟ ਗਏ। 

ਪੱਥਰ ਮਾਰਨ ਵਾਲੇ ਲੋਕ ਰੇਲ ਗੱਡੀ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਆਲਮ ਬਾਬਾ ਦੇ ਮੇਲੇ 'ਚ ਆਏ ਲੋਕਾਂ ਨੇ ਇਹ ਹੰਗਾਮਾ ਕੀਤਾ। ਰੇਲ ਗੱਡੀ ਦੁਰਬਾਜਪੁਰ-ਚਿਨਪਾਈ ਸਟੇਸ਼ਨ ਵਿਚਾਲੇ ਨਹੀਂ ਰੁਕੀ, ਜਿਸ ਕਾਰਨ ਗੁੱਸੇ 'ਚ ਲੋਕਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News