ਨਿਪਾਹ ਵਾਇਰਸ ਨਾਲ ਜਾਨ ਗੁਆਉਣ ਵਾਲੇ ਬੱਚੇ ਦੇ ਸੰਪਰਕ ’ਚ ਆਏ ਲੋਕਾਂ ਦੀ ਰਿਪੋਰਟ ਆਈ ਸਾਹਮਣੇ

09/07/2021 12:08:00 PM

ਕੋਝੀਕੋਡ- ਕੇਰਲ ਲਈ ਮੰਗਲਵਾਰ ਸਵੇਰੇ ਰਾਹਤ ਭਰੀ ਖ਼ਬਰ ਆਈ, ਜਦੋਂ ਨਿਪਾਹ ਵਾਇਰਸ ਕਾਰਨ ਜਾਨ ਗੁਆਉਣ ਵਾਲੇ 12 ਸਾਲਾ ਬੱਚੇ ਦੇ ਕਰੀਬੀ ਸੰਪਰਕ ’ਚ ਆਏ ਲੋਕਾਂ ਦੀ ਜਾਂਚ ਰਿਪੋਰਟ ’ਚ ਪੀੜਤ ਨਹੀਂ ਹੋਣ ਦੀ ਪੁਸ਼ਟੀ ਹੋਈ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਬੱਚੇ ਦੇ ਕਰੀਬੀ ਸੰਪਰਕ ’ਚ ਆਏ 8 ਲੋਕਾਂ ਦੇ ਨਮੂਨਿਆਂ ਦੀ ਜਾਂਚ ਰਿਪੋਰਟ ਆ ਗਈ ਹੈ, ਜਿਨ੍ਹਾਂ ’ਚੋਂ ਕੋਈ ਵੀ ਪੀੜਤ ਨਹੀਂ ਪਾਇਆ ਗਿਆ ਹੈ। ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ’ਚ ਦੱਸਿਆ,‘‘ਬੱਚੇ ਦੇ ਮਾਤਾ-ਪਿਤਾ ਅਤੇ ਸਿਹਤ ਕਰਮੀ, ਜਿਨ੍ਹਾਂ ’ਚ ਲੱਛਣ ਨਜ਼ਰ ਆਰਹੇ ਸਨ, ਉਨ੍ਹਾਂ ਦੇ ਨਮੂਨੇ ਨੈਗੇਟਿਵ ਆਏ ਹਨ। ਬੱਚੇ ਦੇ ਕਰੀਬੀ ਸੰਪਰਕ ’ਚ ਆਏ ਲੋਕਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਉਣਾ ਰਾਹਤ ਦੀ ਗੱਲ ਹੈ।’’

ਇਹ ਵੀ ਪੜ੍ਹੋ : ਕੇਰਲ ’ਚ ਕੋਰੋਨਾ ਦਰਮਿਆਨ ਇਕ ਹੋਰ ਖ਼ਤਰਾ, ਨਿਪਾਹ ਵਾਇਰਸ ਨਾਲ 12 ਸਾਲ ਦੇ ਬੱਚੇ ਦੀ ਮੌਤ

ਜਾਰਜ ਨੇ ਦੱਸਿਆ ਕਿ ਹੁਣ ਫਿਲਹਾਲ 48 ਲੋਕ ਉੱਚ ਜ਼ੋਖਮ ਵਾਲੀ ਸ਼੍ਰੇਣੀ ’ਚ ਹਨ, ਇਨ੍ਹਾਂ ਲੋਕਾਂ ਨੂੰ ਮੈਡੀਕਲ ਕਾਲਜ ਦੇ ਏਕਾਂਤਵਾਸ ਵਾਰਡ ’ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਣੇ ਦੇ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ ਵਲੋਂ ਮੈਡੀਕਲ ਕਾਲਜ ’ਚ ਜਾਂਚ ਲਈ ਵਿਵਸਥਾ ਕੀਤੀ ਗਈ ਹੈ ਅਤੇ 5 ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਹੋਰ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਬੱਚੇ ਦੇ ਸੰਪਰਕ ’ਚ ਆਏ 251 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚੋਂ 129 ਸਿਹਤ ਕਰਮੀ ਹਨ। ਐਤਵਾਰ ਨੂੰ ਕੋਝੀਕੋਡ ਦੇ 12 ਸਾਲਾ ਬੱਚੇ ਦੀ ਨਿਪਾਹ ਵਾਇਰਸ ਕਾਰਨ ਮੌਤ ਹੋ ਗਈ ਸੀ। ਨਿਪਾਹ ਵਾਇਰਸ ਨਾਲ ਬੱਚੇ ਦੀ ਮੌਤ ਤੋਂ ਬਾਅਦ ਕੋਝੀਕੋਡ, ਕਨੂੰਰ, ਮਲਪੁਰਮ ਅਤੇ ਵਾਇਨਾਡ ਜ਼ਿਲ੍ਹਿਆਂ ’ਚ ਸਿਹਤ ਵਿਭਾਗ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News