ਜੰਮੂ ’ਚ ਇਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕ ਪਾ ਸਕਣਗੇ ਵੋਟ, DC ਨੇ ਜਾਰੀ ਕੀਤੇ ਹੁਕਮ
Wednesday, Oct 12, 2022 - 05:46 PM (IST)
ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਚੱਲ ਰਹੀ ਹੈ। ਜੰਮੂ ਖੇਤਰ ’ਚ ਵੋਟਰ ਸੂਚੀ ’ਚ ਸੋਧ ਕਰਨ ਨੂੰ ਲੈ ਕੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦਰਮਿਆਨ ਜੰਮੂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਜੰਮੂ ਜ਼ਿਲ੍ਹੇ ’ਚ ਇਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕਾਂ ਦਾ ਨਾਂ ਵੋਟਰ ਸੂਚੀ ’ਚ ਦਰਜ ਕੀਤਾ ਜਾਵੇਗਾ। ਇਸ ਫ਼ੈਸਲੇ ਤੋਂ ਜੇਕਰ ਕੋਈ ਬਾਹਰੀ ਵਿਅਕਤੀ ਵੀ ਇਕ ਸਾਲ ਤੋਂ ਵੱਧ ਸਮੇਂ ਤੱਕ ਜੰਮੂ ਖੇਤਰ ’ਚ ਰਹਿੰਦਾ ਹੈ ਤਾਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਵੇਗਾ।
ਇਹ ਵੀ ਪੜ੍ਹੋ- ‘ਆਧਾਰ ਕਾਰਡ’ ਨੂੰ ਲੈ ਕੇ ਜ਼ਰੂਰੀ ਖ਼ਬਰ, ਛੇਤੀ ਕਰ ਲਓ ਇਹ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਇਸ ਬਾਬਤ ਜੰਮੂ ਦੀ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਨੇ ਮੰਗਲਵਾਰ ਨੂੰ ਜਾਰੀ ਹੁਕਮ ’ਚ ਤਹਿਸੀਲਦਾਰਾਂ ਅਤੇ ਮਾਲੀਆ ਅਧਿਕਾਰੀਆਂ ਨੂੰ ਨਿਵਾਸ ਸਰਟੀਫ਼ਿਕੇਟ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਹੁਕਮ ’ਚ ਅਵਨੀ ਨੇ ਉਨ੍ਹਾਂ ਦਸਤਾਵੇਜ਼ਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਨਿਵਾਸ ਦੇ ਸਰਟੀਫ਼ਿਕੇਟ ਦੇ ਤੌਰ ’ਤੇ ਮਨਜ਼ੂਰ ਕੀਤਾ ਜਾ ਸਕਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਨਵੇਂ ਵੋਟਰਾਂ ਦੇ ਰਜਿਸਟ੍ਰੇਸ਼ਨ, ਨਾਂ ਹਟਾਉਣ, ਸੁਧਾਰਨ ਅਤੇ ਥਾਂ ਛੱਡ ਕੇ ਜਾ ਚੁੱਕੇ ਵੋਟਰਾਂ ਦੇ ਨਾਂ ਹਟਾਉਣ ਨੂੰ ਲੈ ਕੇ ਵਿਸ਼ੇਸ਼ ਸੋਧ ਪ੍ਰਕਿਰਿਆ ਚੱਲ ਰਹੀ ਹੈ। ਦੱਸ ਦੇਈਏ ਕਿ ਮੋਦੀ ਸਰਕਾਰ ਜੰਮੂ-ਕਸ਼ਮੀਰ ਦੀ ਵੋਟਰ ਲਿਸਟ ’ਚ 25 ਲੱਖ ਨਵੇਂ ਵੋਟਰਾਂ ਨੂੰ ਜੋੜਨ ਦੀ ਕਵਾਇਦ ਕਰ ਰਹੀ ਹੈ।
ਇਹ ਵੀ ਪੜ੍ਹੋ- ਬੱਚੇ ਦੇ ਜਨਮ ਸਰਟੀਫ਼ਿਕੇਟ ਨੂੰ ਲੈ ਕੇ ਆਈ ਵੱਡੀ ਖ਼ਬਰ, ਹੁਣ ਮਾਪਿਆਂ ਦੀ ਮੁਸ਼ਕਲ ਹੋਵੇਗੀ ਆਸਾਨ
ਇਨ੍ਹਾਂ ਦਸਤਾਵੇਜ਼ਾਂ ਨੂੰ ਕਰਵਾਇਆ ਜਾ ਸਕਦਾ ਹੈ ਜਮਾਂ
ਇਕ ਸਾਲ ਲਈ ਪਾਣੀ/ਬਿਜਲੀ/ਗੈਸ ਕੁਨੈਕਸ਼ਨ
ਆਧਾਰ ਕਾਰਡ
ਰਾਸ਼ਟਰੀਕਰਨ/ਅਨੁਸੂਚਿਤ ਬੈਂਕ ਜਾਂ ਡਾਕਘਰ ਦੀ ਮੌਜੂਦਾ ਪਾਸਬੁੱਕ
ਭਾਰਤੀ ਪਾਸਪੋਰਟ
ਕਿਸਾਨ ਸਮੇਤ ਮਾਲ ਵਿਭਾਗ ਦਾ ਜ਼ਮੀਨ ਦੀ ਮਾਲਕੀ ਦਾ ਰਿਕਾਰਡ
ਰਜਿਸਟਰਡ ਕਿਰਾਇਆ/ਲੀਜ਼ ਡੀਡ (ਕਿਰਾਏਦਾਰ ਦੇ ਮਾਮਲੇ ਵਿਚ)
ਰਜਿਸਟਰਡ ਵਿਕਰੀ ਡੀਡ ਜੇਕਰ ਸਬੰਧਤ ਵਿਅਕਤੀ ਦੇ ਕੋਲ ਘਰ ਹੈ।
ਇਹ ਵੀ ਪੜ੍ਹੋ- J&K ’ਚ ਇਕ ਸਾਲ ਤੋਂ ਵੱਧ ਸਮੇਂ ਤੋ ਰਹਿ ਰਹੇ ਲੋਕ ਵੀ ਪਾ ਸਕਣਗੇ ਵੋਟ, ਚੋਣ ਕਮਿਸ਼ਨ ਦੇ ਹੁਕਮ ’ਤੇ ਭੜਕੀ ਮਹਿਬੂਬਾ