ਹਵਾਈ ਯਾਤਰੀਆਂ ਲਈ ਵੱਡੀ ਖ਼ਬਰ! ਹੁਣ ਇੰਝ ਹੋਵੇਗੀ ਇੰਟਰਨੈੱਟ ਦੀ ਵਰਤੋਂ
Wednesday, Nov 06, 2024 - 11:46 AM (IST)
ਨੈਸ਼ਨਲ ਡੈਸਕ : ਭਾਰਤ ਸਰਕਾਰ ਨੇ ਹਵਾਈ ਯਾਤਰੀਆਂ ਲਈ ਇੱਕ ਨਵਾਂ ਐਲਾਨ ਕੀਤਾ ਹੈ। ਹੁਣ ਹਵਾਈ ਜਹਾਜ਼ ਵਿਚ ਸ਼ਫਰ ਕਰਦੇ ਸਮੇਂ ਯਾਤਰੀਆਂ ਨੂੰ ਜਹਾਜ਼ ਦੇ 3,000 ਮੀਟਰ (ਲਗਭਗ 10,000 ਫੁੱਟ) ਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ ਇੰਟਰਨੈਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਬੰਧੀ ਕੇਂਦਰ ਸਰਕਾਰ ਨੇ ਫਲਾਈਟ ਐਂਡ ਮੈਰੀਟਾਈਮ ਕਨੈਕਟੀਵਿਟੀ (ਸੋਧ) ਐਕਟ ਤਹਿਤ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ ਇਹ ਨਿਯਮ ਸਾਰੀਆਂ ਉਡਾਣਾਂ 'ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
ਇਸ ਤੋਂ ਪਹਿਲਾਂ 2018 ਵਿੱਚ ਸਰਕਾਰ ਨੇ ਇਹ ਨਿਯਮ ਲਾਗੂ ਕੀਤਾ ਸੀ ਕਿ ਜਹਾਜ਼ ਵਿੱਚ ਮੋਬਾਈਲ ਸੰਚਾਰ ਸੇਵਾ ਉਦੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ, ਜਦੋਂ ਜਹਾਜ਼ ਘੱਟੋ-ਘੱਟ 3,000 ਮੀਟਰ (ਲਗਭਗ 10,000 ਫੁੱਟ) ਦੀ ਉਚਾਈ ਤੱਕ ਪਹੁੰਚ ਜਾਂਦਾ ਹੈ। ਹੁਣ ਸਰਕਾਰ ਨੇ ਨਵੇਂ ਨਿਯਮਾਂ 'ਚ ਬਦਲਾਅ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਸ ਉਚਾਈ 'ਤੇ ਪਹੁੰਚਣ ਤੋਂ ਬਾਅਦ ਵਾਈ-ਫਾਈ ਰਾਹੀਂ ਇੰਟਰਨੈੱਟ ਸੇਵਾ ਉਦੋਂ ਹੀ ਸ਼ੁਰੂ ਕੀਤੀ ਜਾਵੇਗੀ, ਜਦੋਂ ਜਹਾਜ਼ 'ਚ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦਾ ਮਤਲਬ ਹੈ ਕਿ 3,000 ਮੀਟਰ ਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ ਵੀ ਇੰਟਰਨੈਟ ਸੇਵਾਵਾਂ ਤਾਂ ਹੀ ਪ੍ਰਦਾਨ ਕੀਤੀਆਂ ਜਾਣਗੀਆਂ, ਜੇਕਰ ਯਾਤਰੀਆਂ ਨੂੰ ਉਨ੍ਹਾਂ ਦੇ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਔਰਤਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਚੁੱਕਿਆ ਅਹਿਮ ਕਦਮ
ਨਵੀਂ ਨੀਤੀ ਦੇ ਤਹਿਤ ਜਹਾਜ਼ ਦੇ ਕੈਪਟਨ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਉਡਾਣ ਦੌਰਾਨ ਵਾਈ-ਫਾਈ ਚਾਲੂ ਜਾਂ ਬੰਦ ਕਰੇ। ਵਾਈ-ਫਾਈ ਉਦੋਂ ਚਾਲੂ ਕੀਤਾ ਜਾਵੇਗਾ, ਜਦੋਂ ਜਹਾਜ਼ ਸਥਿਰ ਸਪੀਡ 'ਤੇ ਹੋਵੇਗਾ। ਯਾਨੀ ਜਹਾਜ਼ ਹਵਾ 'ਚ ਆਸਾਨੀ ਨਾਲ ਉੱਡ ਰਿਹਾ ਹੈ। ਇਸ ਦੇ ਨਾਲ ਹੀ ਟੇਕ-ਆਫ ਜਾਂ ਲੈਂਡਿੰਗ ਦੌਰਾਨ ਵਾਈ-ਫਾਈ ਬੰਦ ਰਹੇਗਾ। ਇਹ ਕਦਮ ਜਹਾਜ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਗਿਆ ਹੈ, ਤਾਂ ਜੋ ਟੇਕ-ਆਫ ਅਤੇ ਲੈਂਡਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ - ਸਰਕਾਰੀ ਕਰਮਚਾਰੀਆਂ ਨੇ ਭੁੱਲ ਕੇ ਵੀ ਕੀਤਾ ਆਹ ਕੰਮ, ਤਾਂ ਜਾਵੇਗੀ ਨੌਕਰੀ, ਜਾਰੀ ਹੋਏ ਹੁਕਮ
ਨਵੀਂ ਨੀਤੀ ਦੇ ਤਹਿਤ ਯਾਤਰੀ ਹੁਣ ਉਡਾਣ ਦੌਰਾਨ ਆਪਣੇ ਸਮਾਰਟਫ਼ੋਨ, ਲੈਪਟਾਪ, ਟੈਬਲੇਟ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰ ਸਕਣਗੇ ਪਰ ਅਜਿਹਾ ਉਸ ਸਮੇਂ ਹੀ ਸੰਭਵ ਹੋਵੇਗਾ, ਜਦੋਂ ਜਹਾਜ਼ 3,000 ਮੀਟਰ ਦੀ ਉਚਾਈ 'ਤੇ ਪਹੁੰਚੇਗਾ। ਇਸ ਤੋਂ ਪਹਿਲਾਂ ਹਵਾਈ ਜਹਾਜ਼ਾਂ 'ਚ ਖ਼ਾਸ ਤੌਰ 'ਤੇ ਟੇਕ-ਆਫ ਅਤੇ ਲੈਂਡਿੰਗ ਦੌਰਾਨ ਇਨ੍ਹਾਂ ਯੰਤਰਾਂ ਦੀ ਵਰਤੋਂ 'ਤੇ ਪਾਬੰਦੀ ਸੀ। ਹੁਣ ਯਾਤਰੀਆਂ ਨੂੰ ਆਪਣੀ ਯਾਤਰਾ ਦੌਰਾਨ ਇੰਟਰਨੈੱਟ ਦੀ ਵਰਤੋਂ ਕਰਨ 'ਚ ਕੋਈ ਸਮੱਸਿਆ ਨਹੀਂ ਆਵੇਗੀ, ਬਸ਼ਰਤੇ ਜਹਾਜ਼ ਸੁਰੱਖਿਅਤ ਉਚਾਈ 'ਤੇ ਪਹੁੰਚ ਗਿਆ ਹੋਵੇ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਇਸ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਯਾਤਰੀਆਂ ਨੂੰ ਲੰਬੀਆਂ ਉਡਾਣਾਂ ਦੌਰਾਨ ਇੰਟਰਨੈੱਟ ਦੀ ਸਹੂਲਤ ਦਾ ਲਾਭ ਮਿਲੇਗਾ। ਇਹ ਇੱਕ ਵੱਡੀ ਰਾਹਤ ਹੋਵੇਗੀ, ਖ਼ਾਸ ਤੌਰ 'ਤੇ ਕਾਰੋਬਾਰੀ ਯਾਤਰਾਵਾਂ 'ਤੇ ਜਾਣ ਵਾਲੇ ਲੋਕਾਂ ਲਈ ਜੋ ਫਲਾਈਟ ਦੌਰਾਨ ਆਪਣਾ ਕੰਮ ਜਾਰੀ ਰੱਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਇਹ ਉਨ੍ਹਾਂ ਯਾਤਰੀਆਂ ਲਈ ਵੀ ਫਾਇਦੇਮੰਦ ਹੋਵੇਗਾ ਜੋ ਫਲਾਈਟ ਦੌਰਾਨ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣਾ ਚਾਹੁੰਦੇ ਹਨ ਜਾਂ ਫਿਲਮਾਂ ਅਤੇ ਸ਼ੋਅ ਦੇਖਣਾ ਚਾਹੁੰਦੇ ਹਨ। ਇਹ ਵਿਸ਼ੇਸ਼ਤਾ ਲੰਬੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਯਾਤਰੀਆਂ ਲਈ ਵਿਸ਼ੇਸ਼ ਤੌਰ 'ਤੇ ਆਕਰਸ਼ਕ ਹੋਵੇਗੀ, ਜਿੱਥੇ ਉਹ ਪੂਰਾ ਸਮਾਂ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ, ਇਹ ਵਿਸ਼ੇਸ਼ਤਾ ਏਅਰਲਾਈਨਾਂ 'ਤੇ ਨਿਰਭਰ ਕਰੇਗੀ ਕਿ ਉਹ ਕਿੰਨੀ ਜਲਦੀ ਆਪਣੇ ਜਹਾਜ਼ਾਂ ਵਿੱਚ ਵਾਈ-ਫਾਈ ਸੇਵਾਵਾਂ ਸ਼ੁਰੂ ਕਰਦੀਆਂ ਹਨ।
ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8