ਜੇਕਰ ਲੋਕਾਂ ਨੂੰ ਚਾਹੀਦੀ ਹੈ ਵਧੀਆ ਸੜਕ ਤਾਂ ਕਰਨਾ ਹੋਵੇਗਾ ਖਰਚ : ਨਿਤਿਨ ਗਡਕਰੀ

Wednesday, Jul 17, 2019 - 12:38 AM (IST)

ਜੇਕਰ ਲੋਕਾਂ ਨੂੰ ਚਾਹੀਦੀ ਹੈ ਵਧੀਆ ਸੜਕ ਤਾਂ ਕਰਨਾ ਹੋਵੇਗਾ ਖਰਚ : ਨਿਤਿਨ ਗਡਕਰੀ

ਨਵੀਂ ਦਿੱਲੀ— ਕੇਦਰੀ ਮੰਤਰੀ ਨਿਤਿਨ ਗਡਕਰੀ ਨੇ ਟੋਲ ਟੈਕਸ 'ਚ ਛੋਟ ਦੀ ਮੰਗ ਕਰਨ ਵਾਲਿਆਂ ਨੂੰ ਦੋ ਟੂਕ ਜਵਾਬ ਦਿੱਤਾ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਜੇਕਰ ਲੋਕਾਂ ਨੂੰ ਵਧੀਆ ਸੜਕ ਚਾਹੀਦੀ ਹੈ ਤਾਂ ਉਸ ਦੇ ਲ ਟੋਲ ਟੈਕਸ ਦਾ ਭੁਗਤਾਨ ਵੀ ਕਰਨਾ ਹੋਵੇਗਾ। ਟੋਲ ਟੈਕਸ ਨੂੰ ਆਪਣਾ ਬ੍ਰੇਨ ਚਾਇਲਡ ਦੱਸਦੇ ਹੋਏ ਗਡਕਰੀ ਨੇ ਕਿਹਾ ਕਿ ਟੋਲ ਜ਼ਿੰਦਗੀ ਭਰ ਬੰਦ ਨਹੀਂ ਹੋ ਸਕਦਾ ਹੈ। ਹਾਲੰਕਿ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ।

ਟੋਲ ਟੈਕਸ ਨਹੀਂ ਹੋਵੇਗਾ ਬੰਦ
ਗਡਕਰੀ ਨੇ ਲੋਕ ਸਭਾ 'ਚ ਬੋਲਦੇ ਹੋਏ ਕਿਹਾ ਕਿ ਸਰਕਾਰ ਕੋਲ ਸੜਕ ਬਣਾਉਣ ਲਈ ਮੌਜੂਦਾ ਫੰਡ ਨਹੀਂ ਹੈ। ਸਰਕਾਰ ਨੇ ਪਿਛਲੇ 5 ਸਾਲਾਂ 'ਚ 40 ਹਜ਼ਾਰ ਕਿਲੋ ਮੀਟਰ ਲੰਬਾ ਹਾਈਵੇਅ ਬਣਾਇਆ ਹੈ। ਇਸ ਦੇ ਲਈ ਉਨ੍ਹਾਂ ਨੇ ਵਿੱਤ ਮੰਤਰਾਲਾ ਤੋਂ ਇਕ ਵੀ ਪੈਸਾ ਨਹੀਂ ਲਿਆ ਹੈ। ਅਜਿਹੇ 'ਚ ਟੋਲ ਟੈਕਸ ਬੰਦ ਕੀਤੇ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਟੋਲ ਜ਼ਿਆਦਾਤਰ ਉਨ੍ਹਾਂ ਰਾਸਤਿਆਂ 'ਤੇ ਵਸੂਲਿਆ ਜਾਂਦਾ ਹੈ, ਜਿਥੇ ਲੋਕ ਉਸ ਨੂੰ ਦੇਣ 'ਚ ਸਮਰੱਥ ਹਨ। ਟੋਲ ਰਾਹੀਂ ਇਕੱਠਾ ਹੋਏ ਫੰਡ ਨਾਲ ਦਿਹਾਤੀ ਤੇ ਪਹਾੜੀ ਇਲਾਕਿਆਂ 'ਚ ਸੜਕ ਬਣਾਈ ਜਾਂਦੀ ਹੈ।

ਜ਼ਮੀਨ ਐਕਵਾਇਰ ਵੱਡੀ ਸਮੱਸਿਆ
ਗਡਕਰੀ ਨੇ ਸੜਕ ਨਿਰਮਾਣ ਦੀ ਰਾਹ 'ਚ ਜ਼ਮੀਨ ਐਕਵਾਇਰ ਇਕ ਵੱਡੀ ਸਮੱਸਿਆ ਦੱਸਿਆ ਤੇ ਇਸ ਤੋਂ ਨਜਿੱਠਣ ਲਈ ਸੂਬਾ ਸਰਕਾਰਾਂ ਨੂੰ ਹੱਲ ਕੱਢਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਬਿਹਾਰ ਤੇ ਪੱਛਮੀ ਬੰਗਾਲ 'ਚ ਜ਼ਮੀਨ ਐਕਵਾਇਰ ਦੇ ਕੰਮ ਨੂੰ ਕਾਫੀ ਹੌਲੀ ਕਰਾਰ ਦਿੱਤਾ। ਗਡਕਰੀ ਮੁਤਾਬਕ ਉਨ੍ਹਾਂ ਦਾ ਮੰਤਰਾਲਾ ਅਜਿਹੇ ਕਿਸੇ ਵੀ ਪ੍ਰੋਜੈਕਟ ਨੂੰ ਅੱਗੇ ਨਹੀਂ ਵਧਾਉਂਦਾ ਹੈ, ਜਿਸ 'ਚ ਕਰੀਬ 80 ਫੀਸਦੀ ਜ਼ਮੀਨ ਐਕਵਾਇਰ ਦਾ ਕੰਮ ਪੂਰਾ ਨਾ ਹੋ ਚੁੱਕਾ ਹੋਵੇ।

400 ਪ੍ਰੋਜੈਕਟ ਕੀਤੇ ਬੰਦ
ਗਡਕਰੀ ਮੁਤਾਬਕ ਉਨ੍ਹਾਂ ਦੇ 2014 'ਚ ਸੱਤਾ ਸੰਭਾਲਣ ਤੋਂ ਬਾਅਦ ਕਰੀਬ 3.85 ਲੱਖ ਕਰੋੜ ਰੁਪਏ ਦੇ 400 ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮੋਦੀ ਸਰਕਾਰ ਨੇ ਕਰੀਬ 3 ਲੱਖ ਕਰੋੜ ਐਨ.ਪੀ.ਏ. ਬਚਾਇਆ। ਜਦੋਂ ਮੋਦੀ ਸਰਕਾਰ ਸੱਤਾ 'ਚ ਆਈ, ਉਸ ਸਮੇਂ ਕਰੀਬ 403 ਪ੍ਰੋਜੈਕਟ ਲਟਕੇ ਸਨ, ਜਿਸ 'ਤੇ ਕਰੀਬ 3.85 ਲੱਖ ਕਰੋੜ ਦੀ ਲਾਗਤ ਆਉਣ ਵਾਲੀ ਸੀ।


author

Inder Prajapati

Content Editor

Related News