ਆਂਧਰਾ ਪ੍ਰਦੇਸ਼: ਗੋਦਾਵਰੀ ਨਦੀ 'ਚ ਪਲਟੀ ਕਿਸ਼ਤੀ, 7 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

Sunday, Sep 15, 2019 - 05:08 PM (IST)

ਆਂਧਰਾ ਪ੍ਰਦੇਸ਼: ਗੋਦਾਵਰੀ ਨਦੀ 'ਚ ਪਲਟੀ ਕਿਸ਼ਤੀ, 7 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

ਅਮਰਾਵਤੀ—ਆਂਧਰਾ ਪ੍ਰਦੇਸ਼ 'ਚ ਪੂਰਬੀ ਗੋਦਾਵਰੀ ਜ਼ਿਲੇ ਦੇ ਦੇਨੀਪਟਨਮ 'ਚ ਅੱਜ ਭਾਵ ਐਤਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਗੋਦਾਵਰੀ ਨਦੀਂ 'ਚ ਲੋਕਾਂ ਨਾਲ ਭਰੀ ਕਿਸ਼ਤੀ ਪਲਟ ਗਈ। ਹਾਦਸਾ ਵਾਪਰਨ ਸਮੇਂ ਕਿਸ਼ਤੀ 'ਚ 61 ਲੋਕ ਸਵਾਰ ਸੀ। ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ 23 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ 7 ਲੋਕਾਂ ਦੀਅਾਂ ਲਾਸ਼ਾਂ ਬਰਾਮਦ ਕਰ ਲਈਅਾਂ ਗਈਅਾਂ ਹਨ। ਫਿਲਹਾਲ ਰਾਹਤ ਬਚਾਅ ਕਾਰਜ ਜਾਰੀ ਹੈ, ਇਸ ਦੇ ਲਈ ਐੱਨ. ਡੀ. ਆਰ. ਐੱਫ. ਦੇ 30 ਮੈਂਬਰ ਜੁੱਟੇ ਹੋਏ ਹਨ।

PunjabKesari

ਜਦੋਂ ਇਹ ਹਾਦਸਾ ਹੋਇਆ ਤਾਂ ਨਦੀਂ 'ਚ ਹੜ੍ਹ ਆਇਆ ਹੋਇਆ ਸੀ। ਐੱਸ. ਪੀ. ਅਦਨਾਨ ਅੰਸਾਰੀ ਨੇ ਦੱਸਿਆ ਹੈ ਕਿ ਹਾਦਸੇ ਦੇ ਬਾਰੇ 'ਚ ਪੂਰੀ ਜਾਣਕਾਰੀ ਜੁਟਾਈ ਜਾ ਰਹੀ ਹੈ। ਮਾਹਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਂਧਰਾ ਪ੍ਰਦੇਸ਼ ਯਾਤਰੀ ਵਿਕਾਸ ਨਿਗਮ ਦੁਆਰਾ ਸੰਚਾਲਿਤ ਕਿਸ਼ਤੀ 'ਚ ਲਗਭਗ 61 ਲੋਕ ਸਵਾਰ ਸੀ। ਇਹ ਕਿਸ਼ਤੀ ਦੇਵੀਪਟਨਮ ਦੇ ਕੋਲ ਗਾਂਧੀ ਪੋਚੱਮਾ ਮੰਦਰ ਤੋਂ ਇੱਕ ਮੁੱਖ ਸੈਰ ਸਪਾਟਾ ਸਥਾਨ ਪਪਿਕੋਂਡਾਲੂ ਲਈ ਜਾ ਰਹੀ ਸੀ।


author

Iqbalkaur

Content Editor

Related News