ਲੋਕਾਂ ਨੂੰ 16 ਜੂਨ ਤੋਂ ਮਿਲ ਸਕਦੀ ਹੈ ਗਰਮੀ ਤੋਂ ਰਾਹਤ : ਮੌਸਮ ਵਿਭਾਗ

Thursday, Jun 09, 2022 - 02:58 PM (IST)

ਲੋਕਾਂ ਨੂੰ 16 ਜੂਨ ਤੋਂ ਮਿਲ ਸਕਦੀ ਹੈ ਗਰਮੀ ਤੋਂ ਰਾਹਤ : ਮੌਸਮ ਵਿਭਾਗ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਵੀਰਵਾਰ ਨੂੰ ਦੱਸਿਆ ਕਿ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਅਤੇ ਉੱਤਰ ਪੱਛਮੀ ਭਾਰਤ ਦੇ ਹੋਰ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਕੁਝ ਡਿਗਰੀ ਦੀ ਗਿਰਾਵਟ ਆਏਗੀ ਪਰ 15 ਜੂਨ ਤੱਕ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਆਈ.ਐੱਮ.ਡੀ. ਅਨੁਸਾਰ, 16 ਜੂਨ ਤੋਂ ਨਮੀ ਭਰੀਆਂ ਹਵਾਵਾਂ ਚਲਣਗੀਆਂ, ਜਿਸ ਨਾਲ ਇਸ ਖੇਤਰ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। 

ਆਈ.ਐੱਮ.ਡੀ. ਦੇ ਵਿਗਿਆਨੀ ਆਰ.ਕੇ. ਜੇਨਾਮਣੀ ਨੇ ਕਿਹਾ,''ਦਿੱਲੀ 'ਚ ਕੁਝ ਥਾਂਵਾਂ 'ਤੇ ਲੂ ਚਲਣ ਦੀ ਚਿਤਾਵਨੀ ਦਿੱਤੀ ਗਈ ਹੈ ਪਰ ਤਾਪਮਾਨ 'ਚ ਵਾਧੇ ਦੇ ਆਸਾਰ ਨਹੀਂ ਹਨ।'' ਉਨ੍ਹਾਂ ਦੱਸਿਆ ਕਿ 11-12 ਜੂਨ ਨੂੰ ਤਾਪਮਾਨ 'ਚ ਗਿਰਾਵਟ ਆਏਗੀ ਪਰ 15 ਜੂਨ ਤੱਕ ਵੱਡੀ ਰਾਹਤ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਘੱਟ ਹੈ। ਤਾਪਮਾਨ 40 ਤੋਂ 43 ਡਿਗਰੀ ਸੈਲਸੀਅਤ ਦਰਮਿਆਨ ਬਣਿਆ ਰਹੇਗਾ। ਉਨ੍ਹਾਂ ਕਿਹਾ,''16 ਜੂਨ ਦੇ ਬਾਅਦ ਤੋਂ ਨਮੀ ਨਾਲ ਭਰੀਆਂ ਹਵਾਵਾਂ ਚਲਣ ਨਾਲ ਇਸ ਖੇਤਰ 'ਚ ਗਰਮੀ ਤੋਂ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ।'' ਜੇਨਾਮਣੀ ਨੇ ਦੱਸਿਆ ਕਿ ਅਗਲੇ 2 ਦਿਨਾਂ 'ਚ ਗੋਆ ਅਤੇ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ 'ਚ ਮਾਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ ਹਨ।


author

DIsha

Content Editor

Related News