ਭਾਜਪਾ ਦੇ ਸਾਬਕਾ ਮੰਤਰੀ ਦਾ ਬਿਆਨ: ਮਹਿੰਗਾਈ ਨੂੰ ਰਾਸ਼ਟਰੀ ਆਫ਼ਤ ਕਹਿਣ ਵਾਲੇ ਬੰਦ ਕਰ ਦੇਣ ਖਾਣਾ-ਪੀਣਾ

Friday, Jun 04, 2021 - 04:18 PM (IST)

ਰਾਏਪੁਰ- ਛੱਤੀਸਗੜ੍ਹ 'ਚ ਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬ੍ਰਜਮੋਹਨ ਅਗਰਵਾਲ ਨੇ ਕਿਹਾ ਹੈ ਕਿ ਜੋ ਮਹਿੰਗਾਈ ਨੂੰ ਰਾਸ਼ਟਰੀ ਆਫ਼ਤ ਕਹਿ ਰਹੇ ਹਨ, ਉਹ ਖਾਣੇ ਦਾ ਤਿਆਗ ਕਰ ਦੇਣ ਅਤੇ ਪੈਟਰੋਲ ਦਾ ਉਪਯੋਗ ਬੰਦ ਕਰ ਦੇਣ। ਅਗਰਵਾਲ ਨੇ ਇਸ ਬਿਆਨ ਤੋਂ ਬਾਅਦ ਸੂਬੇ 'ਚ ਸੱਤਾਧਾਰੀ ਦਲ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਹਨ। ਰਾਏਪੁਰ 'ਚ ਵੀਰਵਾਰ ਨੂੰ ਅਗਰਵਾਲ ਨੇ ਕਿਹਾ,''ਜੇਕਰ ਮਹਿੰਗਾਈ ਰਾਸ਼ਟਰੀ ਆਫ਼ਤ ਹੈ ਤਾਂ ਫਿਰ ਜੋ ਲੋਕ ਇਸ ਨੂੰ ਆਫ਼ਤ ਕਹਿ ਰਹੇ ਹਨ, ਉਹ ਲੋਕ ਖਾਣਾ-ਪੀਣਾ ਬੰਦ ਕਰ ਦੇਣ। ਖਾਣਾ ਤਿਆਗ ਦੇਣ। ਪੈਟਰੋਲ ਦੀ ਵਰਤੋਂ ਕਰਨਾ ਬੰਦ ਕਰ ਦੇਣ। ਮੈਨੂੰ ਲੱਗਦਾ ਹੈ ਕਿ ਕਾਂਗਰਸੀ ਅਤੇ ਕਾਂਗਰਸ ਨੂੰ ਵੋਟ ਦੇਣ ਵਾਲੇ ਲੋਕ ਇਹ ਕਰ ਦੇਣਗੇ, ਉਦੋਂ ਮਹਿੰਗਾਈ ਘੱਟ ਹੋ ਜਾਵੇਗੀ।'' ਅਗਰਵਾਲ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਚ ਕਾਫ਼ੀ ਪ੍ਰਸਾਰਿਤ ਹੋ ਰਿਹਾ ਹੈ। ਅਗਰਵਾਲ ਨੇ ਆਪਣੇ ਬਿਆਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਿਹਾ,''ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੈਂ ਕਿਹਾ ਸੀ ਕਿ ਜੇਕਰ ਕਾਂਗਰਸੀ ਖਾਣਾ ਬੰਦ ਕਰ ਦੇਣਗੇ ਅਤੇ ਪੈਟਰੋਲ ਦੀ ਵਰਤੋਂ ਬੰਦ ਕਰ ਦੇਣਗੇ, ਉਦੋਂ ਮਹਿੰਗਾਈ ਘੱਟ ਹੋ ਜਾਵੇਗੀ, ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮਹਿੰਗਾਈ ਨੂੰ ਰਾਸ਼ਟਰੀ ਆਫ਼ਤ ਕਿਹਾ ਸੀ।'' ਉਨ੍ਹਾਂ ਕਿਹਾ ਕਿ ਪ੍ਰੈੱਸ ਵਾਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਰਫ਼ ਮਜ਼ਾਕ ਦੇ ਤੌਰ 'ਤੇ ਇਹ ਗੱਲ ਕਹੀ ਗਈ ਸੀ। ਇਨ੍ਹਾਂ ਦਾ ਇਰਾਦਾ ਕਿਸੇ ਨੂੰ ਖਾਣਾ ਬੰਦ ਕਰਨ ਜਾਂ ਪੈਟਰੋਲ ਦਾ ਇਸਤੇਮਾਲ ਬੰਦ ਕਰਨ ਲਈ ਕਹਿਣ ਦਾ ਨਹੀਂ ਸੀ।

 

ਭਾਜਪਾ ਦੇ ਸੀਨੀਅਰ ਨੇਤਾ ਦੇ ਇਸ ਬਿਆਨ ਨੂੰ ਲੈ ਕੇ ਸੱਤਾਧਾਰੀ ਦਲ ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁੱਖ ਸ਼ੈਲੇਸ਼ ਨਿਤਿਨ ਤ੍ਰਿਵੇਦੀ ਨੇ ਕਿਹਾ ਕਿ ਭਾਜਪਾ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਵੀ ਨਹੀਂ ਕਰ ਸਕਦੀ, ਜੋ ਮਹਿੰਗਾਈ ਨੂੰ ਝੱਲ ਰਹੇ ਹਨ। ਤ੍ਰਿਵੇਦੀ ਨੇ ਕਿਹਾ,''ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ਰਮਨਾਕ ਹੈ। ਬਾਅਦ 'ਚ ਉਹ ਕਹਿਣਗੇ ਕਿ ਜੋ ਲੋਕ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਭਾਰਤ ਛੱਡ ਦੇਣਾ ਚਾਹੀਦਾ।'' ਕਾਂਗਰਸ ਨੇਤਾ ਨੇ ਦੱਸਿਆ ਕਿ ਮਹਿੰਗਾਈ ਦੇ ਵਿਰੋਧ 'ਚ ਕਾਂਗਰਸ ਦੇ ਨੇਤਾ ਅਤੇ ਵਰਕਰ ਸ਼ਨੀਵਾਰ ਨੂੰ ਕੇਂਦਰ ਵਿਰੁੱਧ ਆਪਣੇ ਘਰਾਂ ਦੇ ਸਾਹਮਣੇ ਰਾਸ਼ਵਿਆਪੀ ਵਿਰੋਧ ਪ੍ਰਦਰਸ਼ਨ ਕਰਨਗੇ।


DIsha

Content Editor

Related News