ਕੋਰੋਨਾ ਦੇ ਜੰਜਾਲ ’ਚੋਂ ਬਾਹਰ ਨਿਕਲਣ ’ਚ ਅਸਮਰੱਥ ਹੈ ਦੁਨੀਆ, ਵਾਰ-ਵਾਰ ਲੋਕਾਂ ਨੂੰ ਕਰ ਰਿਹੈ ਇਨਫੈਕਟਿਡ
Tuesday, Jul 12, 2022 - 12:17 PM (IST)

ਨੈਸ਼ਨਲ ਡੈਸਕ– ਕੋਰੋਨਾ ਮਹਾਮਾਰੀ ਥੰਮਣ ਤੋਂ ਬਾਅਦ ਵੀ ਪੂਰੀ ਦੁਨੀਆ ਇਸ ਦੇ ਜੰਜਾਲ ’ਚੋਂ ਬਾਹਰ ਨਿਕਲਣ ’ਚ ਅਸਮਰੱਥ ਹੈ। ਇਸ ਦੇ ਨਵੇਂ-ਨਵੇਂ ਵੇਰੀਐਂਟ ਵਿਗਿਆਨੀਆਂ ਲਈ ਵੀ ਪ੍ਰੇਸ਼ਾਨੀ ਦਾ ਸਵੱਬ ਬਣ ਗਏ ਹਨ। ਹੁਣ ਬੀ.ਏ.5 ਵੇਰੀਐਂਟ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਅਮਰੀਕਾ ਅਤੇ ਯੂਰਪ ’ਚ ਓਮੀਕ੍ਰੋਨ ਦੇ ਇਸ ਨਵੇਂ ਵੇਰੀਐਂਟ ਨੇ ਹੜਕੰਪ ਮਚਾ ਦਿੱਤਾ ਹੈ। ਭਾਰਤ ’ਚ ਵੀ ਇਸ ਦੇ ਮਾਮਲੇ ਸਾਹਮਣੇ ਆਏ ਹਨ। ਬੀ. ਏ.5 ਬੇਹੱਦ ਚਕਮਾ ਦੇਣ ਵਾਲਾ ਹੈ। ਇਹ ਕੁੱਝ ਹਫਤਿਆਂ ਦੇ ਅੰਦਰ ਮੁੜ ਇਨਫੈਕਟਡ ਕਰ ਸਕਦਾ ਹੈ। ਇਸ ਤਰ੍ਹਾਂ ਇਨਫੈਕਸ਼ਨ ਹਣ ’ਤੇ ਲੋਕ ਇਕ ਹੀ ਮਹੀਨੇ ’ਚ ਮੁੜ ਬੀਮਾਰ ਪੈ ਸਕਦੇ ਹਨ।
ਇਹ ਵੀ ਪੜ੍ਹੋ– ਅਗਨੀਪਥ ਯੋਜਨਾ ਭਾਰਤੀ ਹਵਾਈ ਫੌਜ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਮੁਤਾਬਕ : ਏਅਰ ਚੀਫ ਮਾਰਸ਼ਲ
ਬੀ. ਏ.2 ਵੇਰੀਐਂਟ ਸਭ ਤੋਂ ਵੱਧ ਇਨਫੈਕਟਿਡ
ਦੁਨੀਆ ਭਰ ’ਚ ਕੋਰੋਨਾ ’ਤੇ ਅਧਿਐਨ ਦਰਮਿਆਨ ਆਸਟ੍ਰੇਲੀਆਈ ਮਾਹਰਾਂ ਨੇ ਦੱਸਿਆ ਕਿ ਬੀ. ਏ.2 ਵੇਰੀਐਂਟ ਤੋਂ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਖਦਸ਼ਾ ਹੈ ਕਿ 6 ਤੋਂ 8 ਹਫਤਿਆਂ ’ਚ ਉਹ ਦੂਜੇ ਵੇਰੀਐਂਟ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਸ ਦੇ ਪਿੱਛੇ ਬੀ.ਏ.4 ਜਾਂ ਬੀ.ਏ.5 ਵੇਰੀਐਂਟ ਹੋ ਸਕਦੇ ਹਨ। ਕੁੱਝ ਮਾਹਰ ਇਨ੍ਹਾਂ ਸਟ੍ਰੇਨ ਨੂੰ ਫੈਲਣ ਦੀ ਸਭ ਤੋਂ ਵੱਧ ਸਮਰੱਥਾ ਰੱਖਣ ਵਾਲਾ ਦੱਸ ਰਹੇ ਹਨ। ਇਕ ਇੰਟਰਵਿਊ ’ਚ ਹਾਲ ਹੀ ’ਚ ਡਿਊਕ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਮਾਂਟੇਫਿਓਰੀ ਨੇ ਕਿਹਾ ਸੀ ਕਿ ਇਹ ਵੇਰੀਐਂਟ ਪਿਛਲੀਆਂ ਕਿਸਮਾਂ ਦੀ ਥਾਂ ਲੈ ਰਹੇ ਹਨ। ਅਜਿਹੇ ’ਚ ਓਮੀਕ੍ਰੋਨ ਦੇ ਪਿਛਲੇ ਵੇਰੀਐਂਟ ’ਚੋਂ ਇਹ ਸਭ ਤੋਂ ਵੱਧ ਇਨਫੈਕਸ਼ਨ ਦੀ ਤਾਕਤ ਰੱਖਣ ਵਾਲੇ ਹਨ।
ਇਹ ਵੀ ਪੜ੍ਹੋ– ਨੁੱਕੜ ਨਾਟਕ ’ਚ ਭਗਵਾਨ ਸ਼ਿਵ ਦਾ ਰੂਪ ਧਾਰਨ ’ਤੇ ਕਾਰਕੁੰਨ ਗ੍ਰਿਫਤਾਰ
ਬੀ. ਏ.4 ਅਤੇ ਬੀ. ਏ.5 ਵੈਕਸੀਨ ਨੂੰ ਦੇ ਸਕਦੇ ਹਨ ਚਕਮਾ
ਬੀ. ਏ.4 ਜਾਂ ਬੀ. ਏ.5 ਨੂੰ ਦੂਨੀਆ ’ਚ ਕਈ ਵਿਗਿਆਨੀ ਪਹਿਲਾਂ ਹੀ ਮਹਾਮਾਰੀ ਦਾ ਅਗਲਾ ਅਧਿਆਏ ਕਹਿਣ ਲੱਗੇ ਹਨ। ਰਿਸਰਚ ਜਰਨਲ ਨੇਚਰ ’ਚ ਛਪੀ ਇਕ ਸਟੱਡੀ ਕਾਫੀ ਡਰਾਉਣ ਵਾਲੀ ਹੈ। ਇਸ ’ਚ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਬੀ. ਏ.4 ਅਤੇ ਬੀ. ਏ.5 ਵੈਕਸੀਨ ਨਾਲ ਪੈਦਾ ਹੋਣ ਵਾਲੀ ਐਂਟੀਬਾਡੀ ਖਿਲਾਫ ਬੀ.ਏ.2 ਦੇ ਮੁਕਾਬਲੇ ਚਾਰ ਗੁਣਾ ਵੱਧ ਰੋਗ ਰੋਕੂ ਸਮਰੱਥਾ ਰੱਖਦਾ ਹੈ। ਇਸ ਤਰ੍ਹਾਂ ਇਮਿਊਨਿਟੀ ਅਤੇ ਵੈਕਸੀਨੇਸ਼ਨ ਨੂੰ ਇਹ ਚਕਮਾ ਦੇਣ ’ਚ ਵੱਧ ਪ੍ਰਭਾਵੀ ਹੈ। ਹਾਲ ਹੀ ’ਚ ਕਈ ਹੋਰ ਅਧਿਐਨ ’ਚ ਵੀ ਇਹ ਗੱਲ ਸਾਹਮਣੇ ਆਈ ਹੈ। ਇਨ੍ਹਾਂ ’ਚ ਪਤਾ ਲੱਗਾ ਹੈ ਕਿ ਨਵੇਂ ਸਭ ਵੇਰੀਐਂਟ ਵੈਕਸੀਨੇਸ਼ਨ ਅਤੇ ਨੈਚੁਰਲ ਇਮਿਊਨਿਟੀ ਨੂੰ ਟਿੱਚ ਦੱਸਣ ’ਚ ਅਸਰਦਾਰ ਹਨ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਚਾਰ ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਕਿਵੇਂ ਪ੍ਰਭਾਵਿਤ ਕਰਦੇ ਹਨ ਵੇਰੀਐਂਟ
ਆਈ. ਸੀ. ਐੱਮ. ਆਰ., ਜੋਧਪੁਰ ਸਥਿਤ ਐੱਨ. ਆਈ. ਆਈ. ਆਰ. ਐੱਨ. ਸੀ. ਡੀ. (ਨੈਸ਼ਨਲ ਇੰਸਟੀਚਿਊਟ ਫਾਰ ਇੰਪਲੀਮੈਂਟੇਸ਼ਨ ਰਿਸਰਚ ਆਨ ਨਾਨ ਕਮਿਊਨੀਕੇਬਲ ਡਿਜੀਜ) ਦੇ ਡਾਇਰੈਕਟਰ ਡਾ. ਅਰੁਣ ਸ਼ਰਮਾ ਦੱਸਦੇ ਹਨ ਕਿ ਅਜਿਹਾ ਦੇਖਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਇਕ ਵਾਰ ਇਨਫੈਕਟਡ ਹੋ ਚੁੱਕਾ ਵਿਅਕਤੀ ਦੂਜੀ, ਤੀਜੀ ਜਾਂ ਚੌਥੀ ਵਾਰ ਵੀ ਇਨਫੈਕਟਿਡ ਹੋ ਰਿਹਾ ਹੈ।
ਫਿਰ ਭਾਵੇਂ ਕੋਰੋਨਾ ਦਾ ਕੋਈ ਹੋਰ ਵੇਰੀਐਂਟ ਜਾਂ ਸਭ ਵੇਰੀਐਂਟ ਕਿਉਂ ਨਾ ਹੋਣ। ਇਕ ਹੀ ਵੇਰੀਐਂਟ ਨਾਲ ਵੀ ਵਿਅਕਤੀ ਕਈ-ਕਈ ਵਾਰ ਇਨਫੈਕਟਿਡ ਹੋ ਸਕਦਾ ਹੈ। ਸ਼ਰਮਾ ਕਹਿੰਦੇ ਹਨ ਕਿ ਕੋਰੋਨਾ ਦਾ ਵਾਇਰਸ ਕਿਸੇ ਵੀ ਵਿਅਕਤੀ ’ਚ ਸਭ ਤੋਂ ਪਹਿਲਾਂ ਨੱਕ ਜਾਂ ਮੂੰਹ ’ਚ ਦਾਖਲ ਹੁੰਦਾ ਹੈ। ਅਜਿਹੇ ’ਚ ਭ ਤੋਂ ਪਹਿਲਾਂ ਵਿਅਕਤੀ ਦੇ ਨੱਕ, ਮੂੰਹ ਅਤੇ ਗਲੇ ’ਚ ਇਹ ਵਾਇਰਸ ਪੁੱਜਦਾ ਹੈ ਅਤੇ ਕੋਰੋਨਾ ਦੇ ਲੱਛਣ ਪੈਦਾ ਹੁੰਦੇ ਹਨ। ਇਸ ਤੋਂ ਬਾਅਦ ਇਹ ਗਲੇ ਤੋਂ ਹੁੰਦੇ ਹੋਏ ਸਾਹ ਨਲੀ, ਫੇਫੜਿਆਂ ਅਤੇ ਫਿਰ ਖੂਨ ’ਚ ਪਹੁੰਚਦਾ ਹੈ। ਇਸ ਦੌਰਾਨ ਜੇ ਵਿਅਕਤੀ ਦੀ ਜਾਂਚ ਹੁੰਦੀ ਹੈ ਤਾਂ ਉਹ ਕੋਵਿਡ ਪਾਜ਼ੇਟਿਵ ਹੁੰਦਾ ਹੈ।
ਇਹ ਵੀ ਪੜ੍ਹੋ– iPhone ’ਚ ਹੋਵੇਗਾ ਵੱਡਾ ਬਦਲਾਅ, ਬਾਰਿਸ਼ ’ਚ ਵੀ ਕਰ ਸਕੋਗੇ ਟਾਈਪਿੰਗ!
ਲੋਕ ਵਾਰ-ਵਾਰ ਕਿਉਂ ਹੋ ਰਹੇ ਹਨ ਇਨਫੈਕਸ਼ਨ ਦੇ ਸ਼ਿਕਾਰ
ਉਹ ਕਹਿੰਦੇ ਹਨ ਕਿ ਸਭ ਤੋਂ ਵੱਡੀ ਗੱਲ ਹੈ ਕਿ ਹਾਲੇ ਤੱਕ ਉਨ੍ਹਾਂ ਦੇ ਸਰੀਰ ’ਚ ਮੌਜੂਦ ਐਂਟੀਬਾਡੀ ਜਾਂ ਇਮਿਊਨਿਟੀ ਕੰਮ ਕਰਨਾ ਸ਼ੁਰੂ ਨਹੀਂ ਕਰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਕੋਰੋਨਾ ਵਾਇਰਸ ਖਿਲਾਫ ਇਮਿਊਨਿਟੀ ਜਾਂ ਐਂਟੀਬਾਡੀ ਖੂਨ ’ਚ ਬਣਦੀ ਹੈ ਨਾ ਕਿ ਨੱਕ, ਮੂੰਹ, ਗਲੇ ਅਤੇ ਫੇਫੜਿਆਂ ’ਚ ਬਣਦੀ ਹੈ। ਲਿਹਾਜਾ ਜਦੋਂ ਵੀ ਵਿਅਕਤੀ ਇਸ ਵਾਇਰਸ ਤੋਂ ਪੀੜਤ ਹੁੰਦਾ ਹੈ ਤਾਂ ਇਹ ਵਾਇਰਸ ਪ੍ਰਭਾਵਿਤ ਕਰਦਾ ਹੋਇਆ ਵਿਅਕਤੀ ਦੇ ਖੂਨ ’ਚ ਪਹੁੰਚਦਾ ਹੈ ਉਦੋਂ ਜਾ ਕੇ ਐਂਟੀਬਾਡੀ ਇਸ ਵਾਇਰਸ ਖਿਲਾਫ ਸਰਗਰਮ ਹੁੰਦੀ ਹੈ, ਵਾਇਰਸ ਨਾਲ ਲੜਦੀ ਹੈ ਅਤੇ ਮਰੀਜ਼ ਦੀ ਰੱਖਿਆ ਕਰਦੀ ਹੈ।
ਅਜਿਹੇ ’ਚ ਕੋਵਿਡ ਵੈਕਸੀਨੇਸ਼ਨ ਹੋਣ ਦੇ ਬਾਵਜੂਦ ਅਤੇ ਸਰੀਰ ’ਚ ਰੋਗ ਰੋਕੂ ਸਮਰੱਥਾ ਬਣ ਜਾਣ ਦੇ ਬਾਵਜੂਦ ਵੀ ਵਿਅਕਤੀ ਕੋਰੋਨਾ ਤੋਂ ਵਾਰ-ਵਾਰ ਇਨਫੈਕਟਿਡ ਹੋ ਜਾਂਦਾ ਹੈ।
ਇਨਫੈਕਸ਼ਨ ਦੇ ਪਿੱਛੇ ਇਮਿਊਨਿਟੀ ਕੋਈ ਕਾਰਨ ਨਹੀਂ ਹੈ। ਉੱਥੇ ਹੀ ਇਮਿਊਨਿਟੀ ਦੇ ਘਟਣ ਜਾਂ ਵਧਣ ਨਾਲ ਵੀ ਇਨਫੈਕਸ਼ਨ ’ਤੇ ਕੋਈ ਫਰਕ ਨਹੀਂ ਪੈਂਦਾ ਹੈ।
ਇਮਿਊਨਿਟੀ ਮੌਜੂਦ ਹੁੰਦੇ ਹੋਏ ਵੀ ਵਿਅਕਤੀ ਕੋਰੋਨਾ ਤੋਂ ਇਨਫੈਕਟਿਡ ਹੋ ਸਕਦਾ ਹੈ। ਇਮਿਊਨਿਟੀ ਸਿਰਫ ਬੀਮਾਰੀ ਦੀ ਗੰਭੀਰਤਾ ਨੂੰ ਘੱਟ ਕਰਦੀ ਹੈ ਅਤੇ ਮਰੀਜ਼ ਦੀ ਜਾਨ ਬਚਾਉਂਦੀ ਹੈ, ਇਹ ਇਨਫੈਕਸ਼ਨ ਨੂੰ ਨਹੀਂ ਰੋਕ ਸਕਦੀ ਹੈ।
ਇਹ ਵੀ ਪੜ੍ਹੋ– ਇੰਝ ਬਣਾਓ ਇੰਸਟਾਗ੍ਰਾਮ ਰੀਲਜ਼: ਤੇਜ਼ੀ ਨਾਲ ਵਧਣਗੇ ਵਿਊਜ਼, ਲਾਈਕ ਤੇ ਫਾਲੋਅਰਜ਼