CAA ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹੈ, ਨਹੀਂ ਖੋਹੀ ਜਾਵੇਗੀ ਕਿਸੇ ਦੀ ਨਾਗਰਿਕਤਾ : ਰਾਜਨਾਥ ਸਿੰਘ

Thursday, Mar 14, 2024 - 06:50 PM (IST)

ਬਾਰਪੇਟਾ (ਆਸਾਮ)- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਨਾਗਰਿਕਤਾ ਸੋਧ ਐਕਟ (ਸੀਏਏ) ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਇਹ ਕਾਨੂੰਨ ਭਾਰਤ 'ਚ ਰਹਿ ਰਹੇ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਨਹੀਂ ਖੋਹੇਗਾ। ਰਾਜਨਾਥ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੀਏਏ ਧਾਰਮਿਕ ਰੂਪ ਨਾਲ ਸ਼ੋਸ਼ਣ ਦਾ ਸ਼ਿਕਾਰ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰੇਗਾ, ਜੋ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ 2014 ਤੱਕ ਭਾਰਤ ਆ ਗਏ। ਉਹ ਭਾਜਪਾ ਦੇ ਸਹਿਯੋਗੀ ਦਲ ਆਸਾਮ ਗਣ ਪ੍ਰੀਸ਼ਦ (ਅਗਪ) ਦੇ ਉਮੀਦਵਾਰ ਫਨੀ ਭੂਸ਼ਣ ਚੌਧਰੀ ਦੇ ਪੱਖ 'ਚ ਪ੍ਰਚਾਰ ਕਰ ਰਹੇ ਸਨ।

ਚੌਧਰੀ ਬਾਰਪੇਟਾ ਲੋਕ ਸਭਾ ਖੇਤਰ ਤੋਂ ਚੋਣ ਲੜ ਰਹੇ ਹਨ। ਫਿਲਹਾਲ ਕਾਂਗਰਸ ਸੰਸਦ ਮੈਂਬਰ ਅਬਦੁੱਲ ਖਾਲਿਕ ਇਸ ਸੰਸਦੀ ਖੇਤਰ ਦਾ ਪ੍ਰਤੀਨਿਧੀਤੱਵ ਕਰ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ,''ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਇਹ ਕਾਨੂੰਨ ਕਿਸੇ ਦੀ ਨਾਗਰਿਕਤਾ ਨੂੰ ਖੋਹੇਗਾ। ਇਹ ਸਿਰਫ਼ ਨਾਗਰਿਕਤਾ ਪ੍ਰਦਾਨ ਕਰੇਗਾ।'' ਕੇਂਦਰ ਨੇ ਸੋਮਵਾਰ ਨੂੰ ਨਾਗਰਿਕਤਾ ਸੋਧ ਐਕਟ, 2019 ਨੂੰ ਲਾਗੂ ਕੀਤਾ ਅਤੇ ਨਿਯਮਾਂ ਨੂੰ ਨੋਟੀਫਾਈ ਕੀਤਾ। ਚਾਰ ਸਾਲ ਪਹਿਲੇ ਸੰਸਦ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਅਜਿਹੇ ਬਿਨਾਂ ਦਸਤਾਵੇਜ਼ ਵਾਲੇ ਗੈਰ-ਮੁਸਲਮਾਨਾਂ ਨੂੰ ਜਲਦ ਨਾਗਰਿਕਤਾ ਦੇਣ ਲਈ ਇਹ ਕਾਨੂੰਨ ਪਾਸ ਕੀਤਾ ਜੋ (ਧਾਰਮਿਕ ਸ਼ੋਸ਼ਣ ਕਾਰਨ) 31 ਦਸੰਬਰ 2014 ਤੱਕ ਭਾਰਤ ਆ ਗਏ ਸਨ। ਸਿੰਘ ਨੇ ਇਹ ਵੀ ਕਿਹਾ ਕਿ ਅਯੁੱਧਿਆ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਕੋਈ ਵੀ ਭਾਰਤ 'ਚ 'ਰਾਮ ਰਾਜ' ਦੀ ਸਥਾਪਨਾ ਨਹੀਂ ਰੋਕ ਸਕਦਾ।''

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News