ਪੰਜਾਬ ਪਾਵਰਕਾਮ ਨੂੰ ਲੈ ਕੇ ਅਹਿਮ ਖ਼ਬਰ, ਆਈ ਵੱਡੀ ਖ਼ੁਸ਼ਖ਼ਬਰੀ
Saturday, Feb 22, 2025 - 02:12 PM (IST)

ਚੰਡੀਗੜ੍ਹ : ਬਿਜਲੀ ਖੇਤਰ ਵਿਚ ਪੰਜਾਬ ਨੇ ਵੱਡੀ ਮੱਲ ਮਾਰੀ ਹੈ। ਦਰਅਸਲ ਬਿਜਲੀ ਦੇ ਖੇਤਰ ਦੀ ਕੌਮੀ ਰੈਂਕਿੰਗ ਵਿਚ ਜਿਹੜਾ ਪੰਜਾਬ ਅਸਰ ਪਿੱਛੇ ਰਹਿੰਦਾ ਸੀ, ਹੁਣ ਇਸ ਵਿਚ ਸ਼ਲਾਘਾਯੋਗ ਸੁਧਾਰ ਹੋਇਆ ਹੈ। ਅੰਕੜਿਆਂ ਮੁਤਾਬਕ ਪਾਵਰਕਾਮ ਨੂੰ ਸਾਲ 2023-24 ਦੀ ਕੌਮੀ ਰੈਂਕਿੰਗ ਵਿਚ ਸਮੁੱਚੇ ਰੂਪ ਵਿਚ ਸੱਤਵਾਂ ਰੈਂਕ ਮਿਲਿਆ ਹੈ। ਜਨਤਕ ਖੇਤਰ ਦੀਆਂ ਕੰਪਨੀਆਂ ਵਾਲੇ ਸੂਬਿਆਂ ’ਚੋਂ ਇਸ ਵਾਰ ਪੰਜਾਬ, ਦੇਸ਼ ਭਰ ’ਚੋਂ ਤੀਜੇ ਨੰਬਰ ’ਤੇ ਹੈ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ 13ਵੀਂ ਏਕੀਕ੍ਰਿਤ ਰੇਟਿੰਗ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਪੰਜਾਬ ਨੂੰ ਬਿਜਲੀ ਖੇਤਰ ਵਿਚ ‘ਏ’ ਗਰੇਡ ਦਿੱਤਾ ਗਿਆ ਹੈ ਜਦਕਿ ਉਸ ਤੋਂ ਪਹਿਲਾਂ ‘ਬੀ’ ਗਰੇਡ ਮਿਲਿਆ ਸੀ। ਇਸ ਲਿਹਾਜ਼ ਨਾਲ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਪਾਵਰਕਾਮ ਨੇ ਆਪਣੀ ਸਥਿਤੀ ਬਿਹਤਰ ਬਣਾਉਂਦਿਆਂ ਸ਼ਾਨਦਾਰ ਕੰਮ ਕੀਤਾ ਹੈ। ਪੰਜਾਬ ਨੂੰ ਸਮੁੱਚੇ ਤੌਰ ’ਤੇ 77 ਅੰਕ ਹਾਸਲ ਹੋਏ ਹਨ ਜਦੋਂ ਕਿ ਪਿਛਲੀ ਵਾਰ ਉਸ ਦੇ 61.6 ਅੰਕ ਸਨ। ਹਰਿਆਣਾ ਅਤੇ ਗੁਜਰਾਤ ਦਾ ਗਰੇਡ ‘ਏ+’ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਬੁਰੀ ਖ਼ਬਰ, ਪੈ ਗਿਆ ਵੱਡਾ ਪੰਗਾ
ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਵਰ੍ਹੇ ਪਾਵਰਕਾਮ ਨੂੰ ਬਿਜਲੀ ਸੁਧਾਰਾਂ ਦਾ ਟੀਚਾ ਦਿੱਤਾ ਸੀ। ਪਾਵਰਕਾਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਜੋ ਹੁਣ ਸੇਵਾਮੁਕਤ ਹੋ ਚੁੱਕੇ ਹਨ, ਨੇ ਬਿਜਲੀ ਸੁਧਾਰਾਂ ਲਈ ਵੱਡੇ ਕਦਮ ਚੁੱਕੇ ਸਨ। ਵੱਖ-ਵੱਖ ਨੁਕਤਿਆਂ ਦੀ ਕਾਰਗੁਜ਼ਾਰੀ ਦੇਖੀਏ ਤਾਂ ਪਾਵਰਕੌਮ ਵੱਲੋਂ ਸਾਲ 2023-24 ਵਿਚ ਬਿਜਲੀ ਸਪਲਾਈ ਦੇਣ ਵਿਚ ਕਾਰਗੁਜ਼ਾਰੀ ਚੰਗੀ ਰਹੀ ਹੈ ਜਿਸ ਦੇ ਬਦਲੇ ਵਿਚ ‘ਏ’ ਗਰੇਡ ਪਾਵਰਕਾਮ ਨੂੰ ਮਿਲਿਆ ਹੈ। ਕੌਮੀ ਦਰਜਾਬੰਦੀ ਦਾ ਆਧਾਰ ਖ਼ਪਤਕਾਰ ਸੇਵਾਵਾਂ ਨੂੰ ਵੀ ਬਣਾਇਆ ਜਾਂਦਾ ਹੈ। ਕੇਂਦਰੀ ਬਿਜਲੀ ਮੰਤਰਾਲੇ ਦੀ ਇਸ ਗੱਲੋਂ ਤਸੱਲੀ ਰਹੀ ਹੈ ਕਿ ਪਾਵਰਕਾਮ ਵਿੱਤੀ ਤੌਰ ’ਤੇ ਮਜ਼ਬੂਤ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਕੰਮ
ਸਾਲ 2023-24 ਦੌਰਾਨ ਪਾਵਰਕੌਮ ਨੇ ਕਰੀਬ 800 ਕਰੋੜ ਰੁਪਏ ਮੁਨਾਫ਼ਾ ਕਮਾਇਆ ਹੈ ਅਤੇ ਵਿੱਤੀ ਤੇ ਤਕਨੀਕੀ ਘਾਟਿਆਂ ਵਿਚ ਕਟੌਤੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਪਾਵਰਕਾਮ ਨੂੰ ਲੰਘੇ ਸਾਲ ਸਬਸਿਡੀ ਦੀ ਰਾਸ਼ੀ ਵੀ ਸਮੇਂ ਸਿਰ ਦਿੱਤੀ ਜਾਂਦੀ ਰਹੀ ਹੈ। ਖ਼ਪਤਕਾਰਾਂ ਕੋਲੋਂ ਬਿਜਲੀ ਬਿੱਲਾਂ ਦੀ ਵਸੂਲੀ ਵਿਚ ਵੀ ਸੁਧਾਰ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਫ਼ਤ ਬਿਜਲੀ ਯੂਨਿਟ ਦਿੱਤੇ ਜਾਣ ਮਗਰੋਂ ਸਬਸਿਡੀ ਦਾ ਬਿੱਲ ਵੀ ਕਾਫ਼ੀ ਵਧ ਗਿਆ ਹੈ ਪ੍ਰੰਤੂ ਪਾਵਰਕੌਮ ਨੂੰ ਲੰਘੇ ਸਾਲ ਸਰਕਾਰ ਵੱਲੋਂ ਸਬਸਿਡੀ ਵੇਲੇ ਸਿਰ ਦਿੱਤੀ ਜਾਂਦੀ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸੈਂਕੜੇ ਪਿੰਡਾਂ ਲਈ ਖ਼ੁਸ਼ਖਬਰੀ, ਜਾਰੀ ਹੋ ਗਿਆ ਵੱਡਾ ਟੈਂਡਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e