ਵੱਡਾ ਮੌਕਾ; ਸਿਰਫ਼ 55 ਰੁਪਏ ਮਹੀਨਾ ਤੇ ਜ਼ਿੰਦਗੀ ਭਰ ਲਈ 3000 ਦੀ ਪੈਨਸ਼ਨ!
Wednesday, Jun 25, 2025 - 04:16 PM (IST)
 
            
            ਨੈਸ਼ਨਲ ਡੈਸਕ- ਦੇਸ਼ ਦੇ ਕਰੋੜਾਂ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਬੁਢਾਪੇ 'ਚ ਆਰਥਿਕ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ (PM-SYM) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਦਾ ਮਕਸਦ ਹੈ ਕਿ ਮਜ਼ਦੂਰ ਵਰਗ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3 ਹਜ਼ਾਰ ਦੀ ਗਾਰੰਟੀ ਪੈਨਸ਼ਨ ਦਿੱਤੀ ਜਾਵੇ, ਜਿਸ ਨਾਲ ਉਹ ਬੁਢਾਪੇ 'ਚ ਆਤਮਨਿਰਭਰ ਜੀਵਨ ਬਿਤਾ ਸਕਣ। ਇਸ ਸਕੀਮ 'ਚ ਜੇਕਰ ਕੋਈ ਵਿਅਕਤੀ ਹਰ ਮਹੀਨੇ ਸਿਰਫ਼ 55 ਰੁਪਏ ਦਾ ਯੋਗਦਾਨ ਦਿੰਦਾ ਹੈ ਤਾਂ ਉਸ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3 ਹਜ਼ਾਰ ਰੁਪਏ ਦੀ ਪੈਨਸ਼ਨ ਮਿਲਦੀ ਹੈ। ਇਸ ਯੋਜਨਾ ਦਾ ਲਾਭ ਕੂੜਾ ਇਕੱਠਾ ਕਰਨ ਵਾਲੇ, ਰਿਕਸ਼ਾ ਚਾਲਕਾਂ, ਘਰੇਲੂ ਸਹਾਇਕਾਂ, ਇੱਟ ਭੱਠਾ ਮਜ਼ਦੂਰਾਂ, ਕੱਪੜੇ ਧੋਣ ਵਾਲਿਆਂ, ਚਮੜਾ ਉਦਯੋਗ 'ਚ ਕੰਮ ਕਰਨ ਵਾਲਿਆਂ ਵਰਗੇ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਿਲੇਗਾ। ਸਰਕਾਰ ਦਾ ਟੀਚਾ ਅਜਿਹੇ ਲੋਕਾਂ ਨੂੰ ਪੈਨਸ਼ਨ ਸੁਰੱਖਿਆ ਦੇਣਾ ਹੋ ਜੋ ਅਜੇ ਤੱਕ ਕਿਸੇ ਵੀ ਹੋਰ ਪੈਨਸ਼ਨ ਯੋਜਨਾ ਦੇ ਦਾਇਰੇ 'ਚ ਨਹੀਂ ਆਉਂਦੇ।
ਇਹ ਵੀ ਪੜ੍ਹੋ : ਭਾਜਪਾ ਆਗੂ ਨੇ ਮਹਿਲਾ ਪੁਲਸ ਅਧਿਕਾਰੀ ਨਾਲ ਕੀਤੀ ਛੇੜਛਾੜ, ਮਾਮਲਾ ਦਰਜ
ਸਿਰਫ਼ 55 ਰੁਪਏ ਤੋਂ ਸ਼ੁਰੂ ਹੁੰਦੀ ਹੈ ਪੈਨਸ਼ਨ ਯੋਜਨਾ
ਯੋਜਨਾ 'ਚ 18 ਸਾਲ ਦੀ ਉਮਰ ਤੋਂ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ।
18 ਸਾਲ ਦੀ ਉਮਰ 'ਚ ਰਜਿਸਟਰ ਕਰਨ 'ਤੇ 55 ਰੁਪਏ ਮਹੀਨਾ ਯੋਗਦਾਨ ਕਰਨਾ ਹੁੰਦਾ ਹੈ।
29 ਸਾਲ ਦੀ ਉਮਰ ਵਾਲਿਆਂ ਲਈ 100 ਮਹੀਨਾ ਯੋਗਦਾਨ ਹੋਵੇਗਾ।
ਜਿੰਨਾ ਯੋਗਦਾਨ ਲਾਭਪਾਤਰੀ ਕਰਦਾ ਹੈ, ਓਨਾ ਹੀ ਹਿੱਸਾ ਸਰਕਾਰ ਵੀ ਦਿੰਦੀ ਹੈ।
60 ਸਾਲ ਦੀ ਉਮਰ 'ਤੇ 3000 ਰੁਪਏ ਮਹੀਨਾ ਪੈਨਸ਼ਨ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ 'ਚ ਟਰਾਂਸਫਰ ਕੀਤੀ ਜਾਵੇਗੀ।
ਯੋਜਨਾ ਦੀ ਸ਼ੁਰੂਆਤ ਅਤੇ ਮਕਸਦ
ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਨੂੰ ਸਾਲ 2019 'ਚ ਲਾਂਚ ਕੀਤਾ ਗਿਆ ਸੀ। ਇਸ ਦਾ ਮਕਸਦ 15 ਹਜ਼ਾਰ ਰੁਪਏ ਜਾਂ ਉਸ ਤੋਂ ਘੱਟ ਆਮਦਨ ਵਾਲੇ ਅਸੰਗਠਿਤ ਮਜ਼ਦੂਰਾਂ ਨੂੰ ਬੁਢਾਪੇ 'ਚ ਯਕੀਨੀ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ। ਇਸ ਯੋਜਨਾ ਨੂੰ ਸਵੈ-ਇੱਛਾ ਅਤੇ ਅੰਸ਼ਦਾਈ ਆਧਾਰ 'ਤੇ ਲਾਗੂ ਕੀਤਾ ਗਿਆ ਹੈ, ਜਿਸ ਨਾਲ ਲੋਕ ਖ਼ੁਦ ਰਜਿਸਟਰੇਸ਼ਨ ਕਰ ਸਕਦੇ ਹਨ ਅਤੇ ਬੁਢਾਪੇ ਲਈ ਇਕ ਸਥਾਈ ਪੈਨਸ਼ਨ ਯਕੀਨੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸ਼ਰਾਬ ਪੀ ਕੇ ਸਕੂਲ ਆਈ ਅਧਿਆਪਕਾ, ਸਰਕਾਰ ਨੇ ਕਰ 'ਤੀ ਵੱਡੀ ਕਾਰਵਾਈ
ਯੋਜਨਾ ਦੇ ਮੁੱਖ ਲਾਭ:
ਅਸੰਗਠਿਤ ਖੇਤਰ ਦੇ ਕਰੋੜਾਂ ਮਜ਼ਦੂਰਾਂ ਨੂੰ ਬੁਢਾਪੇ 'ਚ ਮਦਦ
ਘੱਟ ਯੋਗਦਾਨ, ਵੱਧ ਲਾਭ
ਸਰਕਾਰ ਵੱਲੋਂ ਵੀ ਸਮਾਨ ਯੋਗਦਾਨ
ਪੈਨਸ਼ਨ ਸਿੱਧੀ ਬੈਂਕ ਖਾਤੇ ’ਚ
ਭਰੋਸੇਮੰਦ ਤੇ ਸੁਰੱਖਿਅਤ ਭਵਿੱਖ ਦੀ ਗਾਰੰਟੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            