LOC ’ਤੇ ਸ਼ਾਂਤੀ ਸਮਝੌਤਾ, ਪਾਕਿ ਨੇ ਭਾਰਤ ਨੂੰ ਦਿੱਤਾ ਭੋਰਸਾ-ਨਹੀ ਹੋਵੇਗੀ ਜੰਗਬੰਦੀ ਦੀ ਉਲੰਘਣਾ
Friday, Feb 26, 2021 - 09:30 PM (IST)
ਨੈਸ਼ਨਲ ਡੈਸਕ- ਭਾਰਤ ਤੇ ਪਾਕਿਸਤਾਨ ਨੇ ਕੰਟਰੋਲ ਰੇਖਾ ਅਤੇ ਹੋਰ ਖੇਤਰਾਂ ’ਚ ਜੰਗਬੰਦੀ ’ਤੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨ ’ਤੇ ਸਹਿਮਤੀ ਜਤਾਈ ਹੈ। ਪਾਕਿਸਤਾਨ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸਰਹੱਦ ’ਤੇ ਜੰਗਬੰਦੀ ਦੀ ਉਲੰਘਣਾ ਨਹੀਂ ਕਰੇਗਾ। ਪਾਕਿਸਤਾਨ ਨੇ ਕਿਹਾ ਕਿ ਕਿਸੇ ਵੀ ਵਿਵਾਦ ਨੂੰ ਆਪਸੀ ਗੱਲਬਾਤ ਨਾਲ ਸੁਲਝਾਇਆ ਜਾਵੇਗਾ। ਭਾਰਤ ਤੇ ਪਾਕਿਸਤਾਨ ਨੇ ਵੀਰਵਾਰ ਨੂੰ ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿੱਤੀ। ਭਾਰਤ ਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨਜ਼ (ਡੀ. ਜੀ. ਐੱਮ. ਓ.) ਦੀ ਬੈਠਕ ’ਚ ਜੰਗਬੰਦੀ ਨੂੰ ਲੈ ਕੇ ਫੈਸਲਾ ਕੀਤਾ ਗਿਆ, ਜੋ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ।
ਇਹ ਖ਼ਬਰ ਪੜ੍ਹੋ- ਜੀਓ ਦਾ ਧਮਾਕਾ, 1999 'ਚ ਨਵੇਂ ਜੀਓਫੋਨ ਤੇ 2 ਸਾਲ ਤੱਕ ਫ੍ਰੀ ਕਾਲਿੰਗ.
ਦੋਵਾਂ ਦੇਸ਼ਾਂ ਦੇ DGMO ਨੇ ਹਾਟਲਾਈਨ ਸੰਪਰਕ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ ਤੇ ਕੰਟਰੋਲ ਰੇਖਾ ਤੇ ਹੋਰ ਖੇਤਰਾਂ 'ਚ ਹਾਲਾਤ ਦੋਸਤਾਨਾ ਤੇ ਖੁੱਲੇ ਮਾਹੌਲ 'ਚ ਸਮੀਖਿਆ ਕੀਤੀ। ਸਾਂਝੇ ਬਿਆਨ 'ਚ ਕਿਹਾ ਗਿਆ ਕਿ ਸਰਹੱਦਾਂ 'ਤੇ ਦੋਵਾਂ ਦੇਸ਼ਾਂ ਦੇ ਲਈ ਲਾਭਕਾਰੀ ਤੇ ਸਥਾਈ ਸ਼ਾਂਤੀ ਸਥਾਪਤ ਕਰਨ ਲਈ DGMO ਨੇ ਉਨ੍ਹਾਂ ਅਹਿਮ ਚਿੰਤਾਵਾਂ ਨੂੰ ਦੂਰ ਕਰਨ 'ਤੇ ਸਹਿਮਤੀ ਜਤਾਈ, ਜਿਸ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ ਤੇ ਹਿੰਸਾ ਹੋ ਸਕਦੀ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।