ਕਾਂਗਰਸ ਨੂੰ ਝਟਕਾ, ਸੀਨੀਅਰ ਨੇਤਾ ਪੀਸੀ ਚਾਕੋ ਨੇ ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ
Wednesday, Mar 10, 2021 - 02:42 PM (IST)
ਨਵੀਂ ਦਿੱਲੀ— ਸਿਆਸੀ ਗਲਿਆਰੇ ’ਚੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਕ ਤੋਂ ਬਾਅਦ ਇਕ ਨੇਤਾਵਾਂ ਵਲੋਂ ਪਾਰਟੀ ਛੱਡਣ ਕਾਰਨ ਕਾਂਗਰਸ ਨੂੰ ਝਟਕਾ ਲੱਗਾ ਹੈ। ਕਾਂਗਰਸ ਤੋਂ ਇਕ ਹੋਰ ਵਿਕੇਟ ਡਿੱਗ ਗਿਆ ਹੈ। ਦਰਅਸਲ ਬੁੱਧਵਾਰ ਯਾਨੀ ਕਿ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਪੀਸੀ ਚਾਕੋ ਨੇ ਅਸਤੀਫ਼ਾ ਦੇ ਦਿੱਤਾ ਹੈ। ਪੀਸੀ ਚਾਕੋ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਰਲ ਕਾਂਗਰਸ ਦੀ ਟੀਮ ਨਾਲ ਕੰਮ ਕਰਨਾ ਮੁਸ਼ਕਲ ਹੈ। ਕਾਂਗਰਸ ਨੇਤਾ ਬਣਨਾ ਮੁਸ਼ਕਲ ਹੋ ਗਿਆ ਹੈ।
ਚਾਕੋ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ, ਜਦੋਂ ਪਾਰਟੀ ਕੇਰਲ ’ਚ ਆਪਣੀ ਸੂਚੀ ਨੂੰ ਅੰਤਿਮ ਰੂਪ ਦੇ ਰਹੀ ਹੈ। ਚਾਕੋ ਨੇ ਕਿਹਾ ਕਿ ਕਾਂਗਰਸ ਵਿਚ ਲੋਕਤੰਤਰ ਨਹੀਂ ਬਚਿਆ ਹੈ। ਸੂਬਾ ਕਾਂਗਰਸ ਕਮੇਟੀ ਨਾਲ ਉਮੀਦਵਾਰ ਸੂਚੀ ’ਤੇ ਚਰਚਾ ਨਹੀਂ ਕੀਤੀ ਗਈ ਹੈ। ਮੈਂ ਆਪਣਾ ਅਸਤੀਫਾ ਸੋਨੀਆ ਗਾਂਧੀ ਨੂੰ ਭੇਜਿਆ ਹੈ। ਕੇਰਲ ਦੀ ਤ੍ਰਿਸ਼ੂਲ ਸੰਸਦੀ ਸੀਟ ਤੋਂ ਲੋਕ ਸਭਾ ਦੀ ਨੁਮਾਇੰਦਗੀ ਕਰਨ ਵਾਲੇ ਚਾਕੋ ਟਿਕਟ ਵੰਡ ਤੋਂ ਨਾਰਾਜ਼ ਸਨ। ਦੱਸ ਦੇਈਏ ਕਿ ਕੇਰਲ ’ਚ ਵਿਧਾਨ ਸਭਾ ਚੋਣਾਂ ਹਨ।