ਜ਼ੋਮੈਟੋ ਨੂੰ 2,048 ਕਰੋੜ ਰੁਪਏ 'ਚ ਪੇਟੀਐੱਮ ਵੇਚੇਗੀ ਆਪਣਾ ਫਿਲਮ ਟਿਕਟਿੰਗ ਕਾਰੋਬਾਰ
Wednesday, Aug 21, 2024 - 11:11 PM (IST)
ਨਵੀਂ ਦਿੱਲੀ (ਭਾਸ਼ਾ) : ਪੇਟੀਐੱਮ ਬ੍ਰਾਂਡ ਦਾ ਸੰਚਾਲਨ ਕਰਨ ਵਾਲੀ ਕੰਪਨੀ One97 ਕਮਿਊਨੀਕੇਸ਼ਨ ਲਿਮਟਿਡ (ਓਸੀਐੱਲ) ਨੇ ਬੁੱਧਵਾਰ ਨੂੰ ਆਪਣੇ ਫਿਲਮ ਟਿਕਟਿੰਗ ਕਾਰੋਬਾਰ ਨੂੰ ਜ਼ੋਮੈਟੋ ਨੂੰ 2,048 ਕਰੋੜ ਰੁਪਏ ਵਿਚ ਵੇਚਣ ਦਾ ਐਲਾਨ ਕੀਤਾ। ਫਿਲਮਾਂ ਤੋਂ ਇਲਾਵਾ ਮਨੋਰੰਜਨ ਟਿਕਟਾਂ ਦੇ ਕਾਰੋਬਾਰ ਵਿਚ ਖੇਡ ਸਮਾਗਮਾਂ ਅਤੇ ਸਮਾਰੋਹਾਂ ਲਈ ਟਿਕਟਾਂ ਵੀ ਸ਼ਾਮਲ ਹੁੰਦੀਆਂ ਹਨ।
ਓਸੀਐੱਲ ਨੇ ਸਟਾਕ ਮਾਰਕੀਟ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਜ਼ੋਮੈਟੋ ਨੂੰ ਇਸ ਕਾਰੋਬਾਰ ਦੀ ਵਿਕਰੀ ਦੇ ਬਾਵਜੂਦ ਅਗਲੇ 12 ਮਹੀਨਿਆਂ ਦੇ ਪਰਿਵਰਤਨ ਸਮੇਂ ਦੌਰਾਨ ਇਹ ਟਿਕਟਾਂ ਸਿਰਫ ਪੇਟੀਐੱਮ ਦੇ ਐਪ 'ਤੇ ਹੀ ਬੁੱਕ ਕੀਤੀਆਂ ਜਾ ਸਕਦੀਆਂ ਹਨ। ਓਸੀਐੱਲ ਨੇ ਦੱਸਿਆ ਕਿ ਉਸ ਨੇ ਇਸ ਸਬੰਧ ਵਿਚ ਜ਼ੋਮੈਟੋ ਨਾਲ ਇਕ ਪੱਕਾ ਸਮਝੌਤਾ ਕੀਤਾ ਹੈ ਅਤੇ ਕਿਹਾ ਕਿ ਇਸ ਸੌਦੇ ਦੀ ਕੀਮਤ 2,048 ਕਰੋੜ ਰੁਪਏ ਹੋਵੇਗੀ। ਇਸ ਡੀਲ ਤੋਂ ਬਾਅਦ ਜ਼ੋਮੈਟੋ ਦੇ ਕਾਰੋਬਾਰ ਦਾ ਦਾਇਰਾ ਵਧ ਜਾਵੇਗਾ।
ਹੁਣ ਤੱਕ ਜ਼ੋਮੈਟੋ ਭੋਜਨ ਉਤਪਾਦਾਂ ਦੀ ਸਪਲਾਈ ਨਾਲ ਸਬੰਧਤ ਇਕ ਆਨਲਾਈਨ ਪਲੇਟਫਾਰਮ ਪ੍ਰਦਾਨ ਕਰਦਾ ਹੈ ਪਰ ਹੁਣ ਉਸ ਨੂੰ ਸ਼ੋਅ ਦੀਆਂ ਟਿਕਟਾਂ ਬੁੱਕ ਕਰਵਾਉਣ ਦਾ ਕਾਰੋਬਾਰ ਵੀ ਮਿਲੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8