ਪਵਾਰ ਨੂੰ ਮਹਾਰਾਸ਼ਟਰ ’ਚ ਫੜਨਵੀਸ ਦੇ ਰੂਪ ’ਚ ਮਿਲਿਆ ਆਪਣੀ ਟੱਕਰ ਦਾ ਨੇਤਾ

07/11/2023 2:54:57 PM

ਨਵੀਂ ਦਿੱਲੀ- ਸ਼ਰਦ ਪਵਾਰ ਇਕ ਅਜਿਹੇ ਚਲਾਕ ਰਾਜਨੇਤਾ ਰਹੇ ਹਨ, ਜੋ 1978 ’ਚ ਕਾਂਗਰਸ ’ਚ ਆਪਣੇ ਗੁਰੂ ਵਸੰਤ ਦਾਦਾ ਪਾਟਿਲ ਨੂੰ ਲਾਂਭੇ ਕਰ ਕੇ ਮਹਾਰਾਸ਼ਟਰ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣ ਗਏ ਸਨ। ਉਹ ਭਗਵਾ ਪਾਰਟੀ ਦੀ ਸਹਾਇਤਾ ਨਾਲ ਮੁੱਖ ਮੰਤਰੀ ਬਣਨ ਲਈ 40 ਵਿਧਾਇਕਾਂ ਨਾਲ ਕਾਂਗਰਸ ਤੋਂ ਬਾਹਰ ਚਲੇ ਆਏ ਸਨ। ਉਦੋਂ ਤੋਂ, ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਮਹਾਰਾਸ਼ਟਰ ਦੀ ਰਾਜਨੀਤੀ ਨੂੰ ਚਲਾਉਂਦੇ ਆ ਰਹੇ ਹਨ। ਉਹ ਭਾਵੇਂ ਸੱਤਾ ’ਚ ਰਹੇ ਹੋਣ ਜਾਂ ਵਿਰੋਧੀ ਧਿਰ ’ਚ, ਉਹ ਕੁੱਝ ਅਜਿਹਾ ਅਨੋਖਾ ਕੰਮ ਕਰਦੇ ਹਨ ਕਿ ਅਚਾਨਕ ਕਿਤਿਓਂ ਵੀ ਵਾਪਸੀ ਕਰ ਲੈਂਦੇ ਹਨ। ਮਹਾਰਾਸ਼ਟਰ ਦੇ ਕਈ ਨੇਤਾਵਾਂ ਨੇ ਪਵਾਰ ਦੀ ਰਾਜਨੀਤਕ ਯੂਨੀਵਰਸਿਟੀ ਤੋਂ ਸਿੱਖਿਆ ਲਈ ਹੈ।

ਜਦੋਂ 2022 ’ਚ ਸ਼ਿਵਸੈਨਾ ਨੇਤਾ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਬਣਨ ਲਈ ਬਗ਼ਾਵਤ ਕੀਤੀ ਤਾਂ ਸਾਰਿਆਂ ਨੂੰ ਪਵਾਰ ਦਾ ਮਾਮਲਾ ਯਾਦ ਆ ਗਿਆ। ਤਤਕਾਲੀ ਵਿਧਾਇਕ ਕ੍ਰਿਸ਼ਨਾ ਰਾਓ ਭੇਗੜੇ, ਜੋ ਹੁਣ 87 ਸਾਲ ਦੇ ਹਨ ਅਤੇ ਜੋ ਬਾਗੀ ਧੜੇ ਦਾ ਹਿੱਸਾ ਸਨ, ਨੇ ਕਿਹਾ ਕਿ ਪਵਾਰ, ਗੋਵਿੰਦਰਾਓ ਅਦੀਕ ਅਤੇ ਪ੍ਰਤਾਪਰਾਓ ਭੋਸਲੇ ਬਗ਼ਾਵਤ ਦੀ ਮੂਹਰਲੀ ਕਤਾਰ ’ਚ ਸਨ।

ਸ਼ਰਦ ਪਵਾਰ ਨੇ 2020 ’ਚ ਵੀ ਉਸ ਸਮੇਂ ਭਾਜਪਾ ਦੇ ਰਾਹ ’ਚ ਅੜਿੱਕਾ ਡਾਹ ਦਿੱਤਾ ਸੀ, ਜਦੋਂ ਇਹ ਤੈਅ ਹੋ ਗਿਆ ਸੀ ਕਿ ਐੱਨ. ਸੀ. ਪੀ. ਭਾਜਪਾ ਨਾਲ ਗਠਜੋਡ਼ ਕਰੇਗੀ, ਜਿਸ ’ਚ ਅਜੀਤ ਪਵਾਰ ਉਪ ਮੁੱਖ ਮੰਤਰੀ ਬਣਾਏ ਜਾਣਗੇ ਪਰ ਇਸ ਵਾਰ ਪਵਾਰ ਨੂੰ ਭਾਜਪਾ ਦੇ ਦੇਵੇਂਦਰ ਫੜਨਵੀਸ ਦੇ ਰੂਪ ਆਪਣੀ ਟੱਕਰ ਦਾ ਰਾਜਨੇਤਾ ਮਿਲ ਗਿਆ ਹੈ, ਜਿਨ੍ਹਾਂ ਨੇ ਅਜੀਤ ਪਵਾਰ ਨੂੰ 40 ਵਿਧਾਇਕਾਂ ਦੇ ਨਾਲ ਐੱਨ. ਸੀ. ਪੀ. ’ਚ ਤਖਤਾਪਲਟ ਲਈ ਰਾਜ਼ੀ ਕਰਨ ’ਚ ਸੂਤਰਧਾਰ ਦੀ ਭੂਮਿਕਾ ਨਿਭਾਈ। ਪਵਾਰ ਹੁਣ ਗ਼ੁੱਸੇ ’ਚ ਬੜਬੜਾ ਰਹੇ ਹਨ ਪਰ ਉਨ੍ਹਾਂ ਨੇ ਜ਼ਿੰਦਗੀ ’ਚ ਪਹਿਲੀ ਵਾਰ ਆਪਣੀ ਹੀ ਦਵਾਈ ਦਾ ਸਵਾਦ ਚੱਖ ਲਿਆ ਹੈ।


Rakesh

Content Editor

Related News