ਮਸੀਤ ਤੇ ਗੁਰਦੁਆਰੇ ਦੀ ਸਾਂਝੀ ਕੰਧ ਦਾ 'ਰੂਹਾਨੀ ਰਿਸ਼ਤਾ'

01/12/2019 10:51:02 AM

ਪਟਨਾ— ਤਖ਼ਤ ਪਟਨਾ ਸਾਹਿਬ ਤੋਂ ਰੂਹਾਨੀ ਕੀਰਤਨ ਅਤੇ ਨਾਲ ਲੱਗਦੀ ਸਾਂਝੀ ਕੰਧ ਦੀ ਮਸੀਤ ਤੋਂ ਆਜ਼ਾਨ ਦੀ ਆਵਾਜ਼ ਦਾ ਰਿਸ਼ਤਾ ਦੋ ਧਰਮਾਂ ਦੀ ਦੋਸਤੀ ਦੀ ਮਿਸਾਲ ਪੇਸ਼ ਕਰਦਾ ਹੈ। ਇਤਿਹਾਸ ਦੱਸਦਾ ਹੈ ਕਿ ਜਦੋਂ 1666 'ਚ ਦੱਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਤਾਂ ਘੜਾਮ ਤੋਂ ਪੀਰ ਭੀਖਣ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਗਏ। 

ਮਸੀਤ 'ਚ ਬੈਠੇ ਇਸਮਾਈਲ ਸਾਹਿਬ ਦੱਸਦੇ ਹਨ ਕਿ ਜਦੋਂ ਪੀਰ ਭੀਖਣ ਸ਼ਾਹ ਇੱਥੇ ਗੁਰੂ ਜੀ ਨੂੰ ਮਿਲਣ ਆਏ ਤਾਂ ਉਹ ਇਥੇ ਪੀਰ ਖ਼ਜ਼ਾਵਰ ਸ਼ਾਹ ਕੋਲ ਠਹਿਰੇ। ਇੱਥੇ ਦੱਸ ਦੇਈਏ ਕਿ ਤਖ਼ਤ ਪਟਨਾ ਸਾਹਿਬ ਦੇ ਨਾਲ ਪੀਰ ਖ਼ਜ਼ਾਵਰ ਸ਼ਾਹ ਦੀ ਦਰਗਾਹ ਹੈ ਅਤੇ ਨਾਲ ਹੀ ਉਨ੍ਹਾਂ ਦੇ ਨਾਂ ਦੀ ਹੀ ਮਸੀਤ ਹੈ।  ਸਦੀਆਂ ਪਹਿਲਾਂ ਦੀਆਂ ਸਾਂਝਾਂ ਅੱਜ ਵੀ ਦੋਸਤੀ ਦੀ ਦਾਸਤਾਨ ਨੂੰ ਬਿਆਨ ਕਰਦੀਆਂ ਹਨ। ਇਸ ਮਸੀਤ ਨੂੰ ਹਾਜਾ ਅਮਰ ਦੀ ਮਸੀਤ ਵੀ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇੱਥੇ ਸੰਗਤਾਂ ਠਾਠਾਂ ਮਾਰਦਾ ਇਕੱਠ ਜੁੜਿਆ ਹੈ। ਵੱਡੀ ਗਿਣਤੀ 'ਚ ਸੰਗਤਾਂ ਪਟਨਾ ਸਾਹਿਬ ਗੁਰਦੁਆਰੇ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ, ਸੰਗਤਾਂ ਲਈ ਠਹਿਰਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।


Tanu

Content Editor

Related News