ਪਤੰਜਲੀ ਨੇ ਬਣਾਈ ਕੋਰੋਨਾ ਦੀ ਦਵਾਈ 'ਕੋਰੋਨਿਲ', ਇਸ ਨਾਲ ਸਬੰਧਤ ਜਾਣਕਾਰੀ ਕੇਂਦਰ ਨੂੰ ਸੌਂਪੀ
Wednesday, Jun 24, 2020 - 10:45 AM (IST)
ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਮੰਗਲਵਾਰ ਯਾਨੀ ਬੀਤੇ ਦਿਨ ਕੋਰੋਨਾ ਦੀ ਦਵਾਈ ਲਾਂਚ ਕੀਤੀ ਸੀ, ਜਿਸ ਦਾ ਨਾਂ 'ਕੋਰੋਨਿਲ' ਰੱਖਿਆ ਗਿਆ ਹੈ। ਦਵਾਈ ਲਾਂਚ ਹੋਣ ਦੇ ਕੁੱਝ ਘੰਟੇ ਬਾਅਦ ਹੀ ਕੇਂਦਰ ਸਰਕਾਰ ਨੇ ਇਸ ਦਵਾਈ ਦੇ ਪ੍ਰਚਾਰ 'ਤੇ ਤੁਰੰਤ ਰੋਕ ਲਗਾ ਦਿੱਤੀ ਸੀ। ਆਯੁਸ਼ ਮੰਤਰਾਲਾ ਨੇ ਕਿਹਾ ਸੀ ਕਿ ਪਤੰਜਲੀ ਕੰਪਨੀ ਵੱਲੋਂ ਜੋ ਦਾਅਵਾ ਕੀਤਾ ਗਿਆ ਹੈ, ਉਸ ਦੇ ਤੱਥ ਅਤੇ ਵਿਗਿਆਨਕ ਅਧਿਐਨ ਦੇ ਬਾਰੇ ਵਿਚ ਮੰਤਰਾਲੇ ਕੋਲ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ।
यह सरकार आयुर्वेद को प्रोत्साहन व गौरव देने वाली है जो communication gap था वह दूर हो गया है व Randomised Placebo Controlled Clinical Trials के जितने भी Standard Parameters हैं उन सबको 100% fullfill किया है इसकी सारी जानकारी हमने आयुष मंत्रालय को दे दी है @moayush @yogrishiramdev pic.twitter.com/0CAMPZ3xvR
— Acharya Balkrishna (@Ach_Balkrishna) June 23, 2020
ਇਸ ਤੋਂ ਬਾਅਦ ਆਚਾਰਿਆ ਬਾਲਕ੍ਰਿਸ਼ਣ ਨੇ ਟਵੀਟ ਕਰਕੇ ਕਿਹਾ ਕਿ ਹੈ ਜੋ ਵੀ ਸਾਡੇ ਕੋਲੋਂ ਜਾਣਕਾਰੀ ਮੰਗੀ ਗਈ ਸੀ ਅਸੀਂ ਆਯੁਸ਼ ਮੰਤਰਾਲੇ ਨੂੰ ਦੇ ਦਿੱਤੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਹੈ ਕਿ, 'ਇਹ ਸਰਕਾਰ ਆਯੁਰਵੈਦ ਨੂੰ ਉਤਸ਼ਾਹ ਅਤੇ ਮਾਣ ਦੇਣ ਵਾਲੀ ਹੈ ਜੋ ਕਮਿਊਨੀਕੇਸ਼ਨ ਗੈਪ ਸੀ, ਉਹ ਦੂਰ ਹੋ ਗਿਆ ਹੈ। ਰੈਂਡਮਾਈਜ਼ਡ ਪਲੇਸਬੋ ਕੰਟਰੋਲਡ ਕਲੀਨੀਕਲ ਟ੍ਰਾਇਲ ਦੇ ਜਿੰਨੇ ਵੀ ਸਟੈਂਡਰਡ ਪੈਰਾਮੀਟਰਸ ਹਨ, ਉਨ੍ਹਾਂ ਸਾਰਿਆਂ ਨੂੰ 100 ਫ਼ੀਸਦੀ ਪੂਰਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਅਸੀਂ ਆਯੁਸ਼ ਮੰਤਰਾਲਾ ਨੂੰ ਦੇ ਦਿੱਤੀ ਹੈ।'
ਦੱਸ ਦੇਈਏ ਕਿ ਯੋਗ ਗੁਰੂ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਇਸ ਦਵਾਈ ਦਾ ਜਿਨ੍ਹਾਂ ਮਰੀਜ਼ਾਂ 'ਤੇ ਕਲੀਨੀਕਲ ਟ੍ਰਾਇਲ ਕੀਤਾ ਗਿਆ ਹੈ, ਉਨ੍ਹਾਂ ਵਿਚੋਂ 69 ਫ਼ੀਸਦੀ ਮਰੀਜ਼ ਸਿਰਫ 3 ਦਿਨ ਵਿਚ ਪਾਜ਼ੀਟਿਵ ਤੋਂ ਨੈਗੇਟਿਵ ਅਤੇ 7 ਦਿਨ ਦੇ ਅੰਦਰ 100 ਫ਼ੀਸਦੀ ਲੋਕ ਕੋਰੋਨਾ ਮੁਕਤ ਹੋ ਗਏ ਹਨ। ਰਾਮਦੇਵ ਨੇ ਦੱਸਿਆ ਸੀ ਕਿ ਇਸ ਦਵਾਈ ਨੂੰ ਬਣਾਉਣ ਲਈ ਸਿਰਫ ਦੇਸੀ ਸਮਾਨ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਮੁਲੱਠੀ-ਕਾੜਾ ਸਮੇਤ ਕਈ ਚੀਜ਼ਾਂ ਪਾਈਆਂ ਗਈਆਂ ਹਨ। ਇਸ ਦੇ ਨਾਲ ਹੀ ਗਿਲੋਏ, ਅਸ਼ਵਗੰਧਾ, ਤੁਲਸੀ, ਸ਼ਵਾਸਰ ਦੀ ਵੀ ਵਰਤੋਂ ਕੀਤੀ ਗਈ ਹੈ ਅਤੇ ਇਹ ਦਵਾਈ ਅਗਲੇ ਸੱਤ ਦਿਨਾਂ ਵਿਚ ਪਤੰਜਲੀ ਦੇ ਸਾਰੇ ਸਟੋਰਾਂ 'ਚ ਮਿਲਣ ਲੱਗ ਜਾਏਗੀ। ਇਸ ਤੋਂ ਇਲਾਵਾ ਸੋਮਵਾਰ ਨੂੰ ਇਕ ਐਪ ਲਾਂਚ ਕੀਤੀ ਜਾਏਗੀ ਜਿਸ ਦੀ ਸਹਾਇਤਾ ਨਾਲ ਇਹ ਦਵਾਈ ਘਰ-ਘਰ ਪਹੁੰਚਾਈ ਜਾਵੇਗੀ ਅਤੇ ਇਸ ਇਕ ਕਿੱਟ ਦੀ ਕੀਮਤ 545 ਰੁਪਏ ਹੈ।