ਕੇਂਦਰ ਸਰਕਾਰ ਹਰੇਕ ਲੋਕ ਸਭਾ ਖੇਤਰ ''ਚ ਖੋਲ੍ਹੇਗੀ ਇਕ ਪਾਸਪੋਰਟ ਸੇਵਾ ਕੇਂਦਰ : ਸੁਸ਼ਮਾ ਸਰਵਾਜ

Saturday, Aug 25, 2018 - 10:02 PM (IST)

ਕੇਂਦਰ ਸਰਕਾਰ ਹਰੇਕ ਲੋਕ ਸਭਾ ਖੇਤਰ ''ਚ ਖੋਲ੍ਹੇਗੀ ਇਕ ਪਾਸਪੋਰਟ ਸੇਵਾ ਕੇਂਦਰ : ਸੁਸ਼ਮਾ ਸਰਵਾਜ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦੀ ਦੇਸ਼ ਦੇ ਹਰ ਲੋਕ ਸਭਾ ਖੇਤਰ 'ਚ ਇਕ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਯੋਜਨਾ ਹੈ। ਸਵਰਾਜ ਨੇ ਟਵਿਟਰ 'ਤੇ ਕਿਹਾ ਕਿ 2014 'ਚ ਸਾਡੇ ਕੋਲ ਦੇਸ਼ 'ਚ 77 ਪਾਸਪੋਰਟ ਸੇਵਾ ਕੇਂਦਰ ਸਨ। ਹੁਣ 308 ਪਾਸਪੋਰਟ ਸੇਵਾ ਕੇਂਦਰ ਹਨ, ਜੋ ਕਿ ਚਾਰ ਸਾਲ 'ਚ ਚਾਰ ਗੁਣਾ ਹਨ। ਸਾਡੀ ਕੋਸ਼ਿਸ਼ ਦੇਸ਼ ਦੇ ਸਾਰੇ ਲੋਕ ਸਭਾ ਖੇਤਰਾਂ 'ਚ ਇਕ-ਇਕ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦੀ ਹੈ। ਦੇਸ਼ 'ਚ 543 ਲੋਕ ਸਭਾ ਖੇਤਰ ਹਨ। ਉਹ ਉੱਤਰ ਪ੍ਰਦੇਸ਼ ਦੇ ਇਕ ਜ਼ਿਲੇ 'ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦੀ ਗੁਜ਼ਾਰਿਸ਼ 'ਤੇ ਪ੍ਰਤੀਕਿਰਿਆ ਦੇ ਰਹੀ ਸੀ।


Related News