ਟ੍ਰੋੋਲਿੰਗ 'ਤੇ ਸਸ਼ਮਾ ਨੇ ਕਰਵਾਇਆ ਆਨਲਾਈਨ ਸਰਵੇ, ਸਮਰਥਨ 'ਚ ਉਤਰੇ ਯੂਜ਼ਰਸ

Monday, Jul 02, 2018 - 02:16 PM (IST)

ਟ੍ਰੋੋਲਿੰਗ 'ਤੇ ਸਸ਼ਮਾ ਨੇ ਕਰਵਾਇਆ ਆਨਲਾਈਨ ਸਰਵੇ, ਸਮਰਥਨ 'ਚ ਉਤਰੇ ਯੂਜ਼ਰਸ

ਨਵੀਂ ਦਿੱਲੀ— ਤਨਵੀ ਸੇਠ ਦੇ ਪਾਸਪੋਰਟ ਨਾਲ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਿੰਦਾ ਦਾ ਸਾਹਮਣਾ ਕਰ ਰਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟਰ 'ਤੇ ਇਕ ਸਰਵੇ ਸ਼ੁਰੂ ਕੀਤਾ ਹੈ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਤੋਂ ਪੁੱਛਿਆ ਹੈ ਕੀ ਉਹ ਇਸ ਤਰ੍ਹਾਂ ਦੀ ਟ੍ਰੇਲਿੰਗ ਨੂੰ ਮੰਨਦੇ ਹਨ। ਬੀਤੇ ਦਿਨ ਤੱਕ 11 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਸਰਵੇਖਣ 'ਚ ਹਿੱਸਾ ਲਿਆ। ਇਸ 'ਚ 57 ਫੀਸਦੀ ਲੋਕਾਂ ਨੇ ਸੁਸ਼ਮਾ ਦਾ ਸਮਰਥਨ ਕੀਤਾ ਤਾਂ 43 ਫੀਸਦੀ ਲੋਕਾਂ ਨੇ ਟ੍ਰੋਲਸ ਦਾ ਸਮਰਥਨ ਕੀਤਾ। 

ਜਾਣਕਾਰੀ ਮੁਤਾਬਕ ਕਈ ਦਿਨ ਤੱਕ ਚੱਲੀ ਟ੍ਰੋਲਿੰਗ ਤੋਂ ਬਾਅਦ ਮਾਮਲਾ ਉਦੋਂ ਅੱਗੇ ਵਧ ਗਿਆ, ਜਦੋਂ ਸੁਸ਼ਮਾ ਦੇ ਪਤੀ ਨੇ ਇਕ ਟਵੀਟਰ ਯੂਜ਼ਰ ਦੇ ਇਕ ਪੋਸਟ ਦਾ ਸਕਰੀਨਸ਼ਾਰਟ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਸੁਸ਼ਮਾ ਉਨ੍ਹਾਂ ਦੀ ਕੁੱਟਮਾਰ ਕਰੇ ਅਤੇ ਉਨ੍ਹਾਂ ਨੂੰ ਮੁਸਲਿਮ ਤੁਸ਼ਟੀਕਰਨ ਨਾ ਕਰਨ ਦੀ ਗੱਲ ਸਿਖਾਏ। ਇੰਟਰਕਾਸਟ ਜੋੜੇ ਨੂੰ ਕਥਿਤ ਤੌਰ 'ਤੇ ਅਪਮਾਨਿਤ ਕਰਨ ਦੇ ਮਾਮਲੇ 'ਚ ਲਖਨਊ ਸਥਿਤ ਪਾਸਪੋਰਟ ਸੇਵਾ ਕੇਂਦਰ ਦੇ ਅਧਿਕਾਰੀ ਵਿਕਾਸ ਮਿਸ਼ਰਾ ਦੇ ਤਬਾਦਲੇ ਬਾਰੇ 'ਚ ਆਪਣੇ ਵਿਰੁੱਧ ਕੀਤ ਜਾ ਰਹੇ ਅਪਮਾਨਿਤ ਟਵੀਟ 'ਚ ਕੁਝ ਨੂੰ ਸੁਸ਼ਮਾ ਰੀ-ਟਵੀਟ ਕਰ ਰਹੀ ਹੈ।

ਸੁਸ਼ਮਾ ਨੇ ਬੀਤੀ ਰਾਤ ਟਵੀਟਰ ਸਰਵੇਖਣ ਸ਼ੁਰੂ ਕੀਤਾ ਅਤੇ ਲੋਕਾਂ ਤੋਂ ਪੁੱਛਿਆ ਕਿ ਟ੍ਰੋਲਿੰਗ ਸਹੀ ਹੈ। ਉਨ੍ਹਾਂ ਨੇ ਟਵੀਟ ਕੀਤਾ, ਮੈਂ ਕੁਝ ਟਵੀਟ ਲਾਈਕ ਕੀਤੇ ਹਨ। ਇਹ ਪਿਛਲੇ ਕੁਝ ਦਿਨਾਂ ਤੋਂ ਹੋ ਰਿਹਾ ਹੈ ਕੀ ਤੁਸੀਂ ਅਜਿਹੇ ਟਵੀਟ ਨੂੰ ਮੰਨਦੇ ਹੋ, ਆਪਣੀ ਪਤਨੀ 'ਤੇ ਸੁਮਲਿਮ ਤੁਸ਼ਟੀਕਰਨ ਦਾ ਦੋਸ਼ ਲਗਾਉਣ ਵਾਲੇ ਵਿਅਕਤੀ ਨੂੰ ਜਵਾਹ ਦਿੰਦੇ ਹੋਏ ਸੁਸ਼ਮਾ ਦੇ ਪਤੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਬਦਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਦੁੱਖ ਦਿੱਤਾ ਹੈ। ਸੁਸ਼ਮਾ ਦੇ ਪਤੀ ਸਵਰਾਜ ਕੌਸ਼ਲ ਨੇ ਟਵੀਟ ਕੀਤਾ ਤੁਹਾਡੇ ੇ ਸ਼ਬਦਾਂ ਨੇ ਸਾਨੂੰ ਬਹੁਤ ਦੁੱਖ ਦਿੱਤਾ ਹੈ। 


Related News