ਹੁਣ ਇਸ ਜ਼ਰੂਰੀ ਦਸਤਾਵੇਜ਼ ਤੋਂ ਬਿਨਾਂ ਨਹੀਂ ਬਣੇਗਾ ਪਾਸਪੋਰਟ

Saturday, Mar 01, 2025 - 03:24 PM (IST)

ਹੁਣ ਇਸ ਜ਼ਰੂਰੀ ਦਸਤਾਵੇਜ਼ ਤੋਂ ਬਿਨਾਂ ਨਹੀਂ ਬਣੇਗਾ ਪਾਸਪੋਰਟ

ਨੈਸ਼ਨਲ ਡੈਸਕ- ਭਾਰਤ ਵਿਚ ਰਹਿਣ ਲਈ ਲੋਕਾਂ ਕੋਲ ਕੁਝ ਦਸਤਾਵੇਜ਼ ਹੋਣੇ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿਚੋਂ ਇਕ ਹੈ ਪਾਸਪੋਰਟ, ਜੋ ਕਿ ਕਾਫੀ ਜ਼ਰੂਰੀ ਦਸਤਾਵੇਜ਼ ਹੈ। ਇਹ ਕਿਸੇ ਵਿਅਕਤੀ ਦੀ ਪਛਾਣ ਅਤੇ ਉਸ ਦੀ ਨਾਗਰਿਕਤਾ ਸਾਬਤ ਕਰਨ ਲਈ ਪੁਖਤਾ ਸਬੂਤ ਹੈ। ਇਸ ਦੇ ਨਾਲ-ਨਾਲ ਇਹ ਵਿਦੇਸ਼ ਯਾਤਰਾ ਲਈ ਸਭ ਤੋਂ ਜ਼ਰੂਰੀ ਦਸਤਾਵੇਜ਼ ਹੁੰਦਾ ਹੈ। ਪਾਸਪੋਰਟ ਦੀ ਮਦਦ ਨਾਲ ਹੀ ਤੁਸੀਂ ਹੋਰ ਦੇਸ਼ਾਂ ਵਿਚ ਘੁੰਮਣ, ਪੜ੍ਹਨ ਅਤੇ ਹੋਰ ਕਾਰਨਾਂ ਤੋਂ ਯਾਤਰਾ ਕਰ ਸਕਦੇ ਹੋ। ਬਿਨਾਂ ਪਾਸਪੋਰਟ ਦੇ ਕੋਈ ਵੀ ਵਿਦੇਸ਼ ਯਾਤਰਾ ਨਹੀਂ ਕਰ ਸਕਦਾ। ਕੇਂਦਰ ਸਰਕਾਰ ਵਲੋਂ ਪਾਸਪੋਰਟ ਐਕਟ ਵਿਚ ਬਦਲਾਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀਆਂ ਮੌਜਾਂ, ਸਰਕਾਰ ਨੇ ਕਰ 'ਤਾ ਵੱਡਾ ਐਲਾਨ

ਪਾਸਪੋਰਟ ਬਣਾਉਣ ਲਈ ਹੁਣ ਜਨਮ ਸਰਟੀਫ਼ਿਕੇਟ ਜ਼ਰੂਰੀ

ਪਾਸਪੋਰਟ ਬਣਵਾਉਣ ਲਈ ਭਾਰਤ ਵਿਚ ਇਕ ਤੈਅ ਪ੍ਰਕਿਰਿਆ ਤੋਂ ਲੰਘਣਾ ਹੁੰਦਾ ਹੈ। ਜੇਕਰ ਤੁਸੀਂ ਵੀ ਪਾਸਪੋਰਟ ਲਈ ਅਪਲਾਈ ਕਰਨ ਬਾਰੇ ਸੋਚ ਰਹੋ ਹੋ ਤਾਂ ਪਛਾਣ ਪੱਤਰ (ਆਧਾਰ ਕਾਰਡ, ਪੈੱਨ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ) ਦੇ ਨਾਲ-ਨਾਲ ਹੁਣ ਜਨਮ ਸਰਟੀਫ਼ਿਕੇਟ ਵੀ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ, ਜਿਸ ਨੂੰ ਹੁਣ ਸਰਕਾਰ ਵਲੋਂ ਜ਼ਰੂਰੀ ਲਾਜ਼ਮੀ ਕਰ ਦਿੱਤਾ ਗਿਆ ਹੈ। ਦਰਅਸਲ ਕੇਂਦਰ ਸਰਕਾਰ ਵਲੋਂ ਪਾਸਪੋਰਟ ਐਕਟ ਵਿਚ ਬਦਲਾਅ ਕਰਦਿਆਂ 1 ਅਕਤੂਬਰ 2023 ਜਾਂ ਉਸ ਮਗਰੋਂ ਜਨਮੇ ਲੋਕਾਂ ਲਈ ਜਨਮ ਸਰਟੀਫ਼ਿਕੇਟ ਜ਼ਰੂਰੀ ਰੂਪ ਨਾਲ ਲਾਗੂ ਕਰ ਦਿੱਤਾ ਹੈ। ਬਿਨਾਂ ਇਸ ਦੇ ਲੋਕ ਪਾਸਪੋਰਟ ਲਈ ਅਪਲਾਈ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ- Aadhar Card ਦਾ ਨਾ ਹੋਵੇ ਗਲਤ ਇਸਤੇਮਾਲ, UIDAI ਦੀ ਵੱਡੀ ਅਪਡੇਟ

ਪਾਸਪੋਰਟ ਲਈ ਕਿਵੇਂ ਕਰੀਏ ਅਪਲਾਈ?

-ਸਭ ਤੋਂ ਪਹਿਲਾਂ ਪਾਸਪੋਰਟ ਸੇਵਾ ਪੋਰਟਲ 'ਤੇ ਜਾਓ।
-ਰਜਿਸਟਰਡ ਕਰੋ ਜਾਂ ਪਹਿਲਾਂ ਤੋਂ ਬਣੇ ਖਾਤੇ 'ਚ ਲੌਗ ਇਨ ਕਰੋ।
-'ਨਵੇਂ ਪਾਸਪੋਰਟ/ਪਾਸਪੋਰਟ ਦੇ ਮੁੜ ਜਾਰੀ ਕਰਨ ਲਈ ਅਪਲਾਈ ਕਰੋ' ਲਿੰਕ 'ਤੇ ਕਲਿੱਕ ਕਰੋ।
-ਲੋੜੀਂਦੀ ਜਾਣਕਾਰੀ ਭਰੋ ਅਤੇ ਫਾਰਮ ਜਮ੍ਹਾਂ ਕਰੋ।
-'ਭੁਗਤਾਨ ਕਰੋ ਅਤੇ ਅਪਾਇੰਟਮੈਂਟ ਸ਼ਡਿਊਲ ਕਰੋ' ਲਿੰਕ 'ਤੇ ਕਲਿੱਕ ਕਰੋ।
-ਆਪਣੀ ਅਪਾਇੰਟਮੈਂਟ ਚੁਣੋ।
-ਆਪਣੇ ਚੁਣੇ ਹੋਏ ਪਾਸਪੋਰਟ ਸੇਵਾ ਕੇਂਦਰ 'ਤੇ ਜਾਓ।
-ਅਪਾਇੰਟਮੈਂਟ ਦੇ ਸਮੇਂ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰੋ।
-ਪੁਲਸ ਤਸਦੀਕ ਤੋਂ ਬਾਅਦ ਤੁਹਾਨੂੰ ਆਪਣਾ ਪਾਸਪੋਰਟ ਮਿਲ ਜਾਵੇਗਾ।

ਇਹ ਵੀ ਪੜ੍ਹੋ- ਲਗਾਤਾਰ 4 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਅਤੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News