ਮਾਰੀਸ਼ਸ਼ ਜਾ ਰਹੀ ਫਲਾਈਟ ’ਚ 5 ਘੰਟੇ ਤੱਕ ਫਸੇ ਰਹੇ ਯਾਤਰੀ, AC ਖਰਾਬ ਹੋਣ ਨਾਲ ਸਾਹ ਲੈਣ ’ਚ ਆਈ ਦਿੱਕਤ
Sunday, Feb 25, 2024 - 12:55 PM (IST)
ਨਵੀਂ ਦਿੱਲੀ (ਭਾਸ਼ਾ) - ਏਅਰ ਮਾਰੀਸ਼ਸ ਦੀ ਫਲਾਈਟ ’ਚ ਸਵਾਰ ਯਾਤਰੀ ਸ਼ਨੀਵਾਰ ਨੂੰ ਮੁੰਬਈ ਹਵਾਈ ਅੱਡੇ ’ਤੇ 5 ਘੰਟੇ ਤੋਂ ਵੱਧ ਸਮੇਂ ਤੱਕ ਜਹਾਜ਼ ’ਚ ਫਸੇ ਰਹੇ। ਇਕ ਯਾਤਰੀ ਨੇ ਦੱਸਿਆ ਕਿ ਬਾਅਦ ’ਚ ਏਅਰਲਾਈਨ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਮੁੰਬਈ ਤੋਂ ਮਾਰੀਸ਼ਸ ਲਈ ਏਅਰ ਮਾਰੀਸ਼ਸ ਦੀ ਫਲਾਈਟ ਐੱਮ.ਕੇ. 749 ਨੂੰ ਸਵੇਰੇ 4.30 ਵਜੇ ਰਵਾਨਾ ਹੋਣਾ ਸੀ ਅਤੇ ਯਾਤਰੀ 3.45 ਵਜੇ ਤੋਂ ਜਹਾਜ਼ ’ਚ ਸਵਾਰ ਹੋ ਗਏ ਸਨ।
ਇਹ ਵੀ ਪੜ੍ਹੋ : ਪਬਲਿਕ ਟਰਾਂਸਪੋਰਟ 'ਤੇ ਸਫ਼ਰ ਕਰਨਾ ਹੁਣ ਹੋਵੇਗਾ ਹੋਰ ਵੀ ਆਸਾਨ, RBI ਨੇ ਦਿੱਤੀ ਵੱਡੀ ਰਾਹਤ
ਯਾਤਰੀ ਨੇ ਦੋਸ਼ ਲਾਇਆ ਕਿ ਜਹਾਜ਼ ’ਚ ਲਗਭਗ 200 ਯਾਤਰੀ ਸਵਾਰ ਸਨ। ਇਕ 78 ਸਾਲਾ ਯਾਤਰੀ ਨੂੰ ਜਹਾਜ਼ ਦਾ ਏਅਰ ਕੰਡੀਸ਼ਨਿੰਗ (ਏ. ਸੀ.) ਸਿਸਟਮ ਕੰਮ ਨਾ ਕਰਨ ਦੇ ਕਾਰਨ ਸਾਹ ਲੈਣ ’ਚ ਸਮੱਸਿਆ ਹੋ ਗਈ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ 'ਰਾਧਿਕਾ' ਜਿਊਂਦੀ ਹੈ ਲਗਜ਼ਰੀ ਲਾਈਫ਼, ਮਹਿੰਗੀਆਂ ਚੀਜ਼ਾਂ ਦੀ ਹੈ ਸ਼ੌਂਕੀਣ
ਇਹ ਵੀ ਪੜ੍ਹੋ : ਅੱਜ ਬਾਰਡਰਾਂ 'ਤੇ ਹੋਵੇਗਾ ਭਾਰੀ ਇਕੱਠ!; ਕਿਸਾਨ ਆਗੂ ਡੱਲੇਵਾਲ ਨੇ WTO ਨੂੰ ਲੈ ਕੇ ਕੀਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8