ਯਾਤਰੀਆਂ ਲਈ ਵੱਡੀ ਖ਼ਬਰ: 1 ਦਸੰਬਰ ਤੱਕ ਰੇਲਵੇ ਨੇ ਰੱਦ ਕੀਤੀਆਂ ਕਈ ਟਰੇਨਾਂ, ਚੈੱਕ ਕਰੋ ਸੂਚੀ

Monday, Nov 25, 2024 - 11:32 AM (IST)

ਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਰੇਲ ਗੱਡੀ ਰਾਹੀਂ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਚੈਕ ਕਰ ਲਓ ਕਿ ਤੁਹਾਡੀ ਰੇਲਗੱਡੀ ਕਿਤੇ ਕੈਂਸਲ ਤਾਂ ਨਹੀਂ ਹੋਈ। ਦਰਅਸਲ, 1 ਦਸੰਬਰ ਤੱਕ ਰੇਲਵੇ ਨੇ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਆਪਣੇ ਨੈੱਟਵਰਕ ਨੂੰ ਆਧੁਨਿਕ ਬਣਾਉਣ ਅਤੇ ਨਵੀਆਂ ਲਾਈਨਾਂ ਜੋੜਨ ਲਈ ਵੱਖ-ਵੱਖ ਡਿਵੀਜ਼ਨਾਂ ਵਿੱਚ ਕੰਮ ਕਰ ਰਿਹਾ ਹੈ। ਇਸ ਕਾਰਨ ਛੱਤੀਸਗੜ੍ਹ ਅਤੇ ਹੋਰ ਰਾਜਾਂ ਵਿੱਚੋਂ ਲੰਘਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁਰੰਮਤ ਦੇ ਕੰਮ ਅਤੇ ਕੰਮਕਾਜ ਵਿੱਚ ਸੁਧਾਰ ਦੇ ਮੱਦੇਨਜ਼ਰ ਵੀ ਇਹ ਫ਼ੈਸਲੇ ਲਏ ਗਏ ਹਨ।

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

23 ਤੋਂ 30 ਨਵੰਬਰ ਤੱਕ ਰੱਦ ਕੀਤੀਆਂ ਰੇਲ ਗੱਡੀਆਂ ਦੀ ਸੂਚੀ

ਬਿਲਾਸਪੁਰ-ਇੰਦੌਰ ਨਰਮਦਾ ਐਕਸਪ੍ਰੈਸ (18234)
ਬਿਲਾਸਪੁਰ-ਭੋਪਾਲ ਐਕਸਪ੍ਰੈਸ (18236)
ਜਬਲਪੁਰ-ਅੰਬਿਕਾਪੁਰ ਐਕਸਪ੍ਰੈਸ (11265)
ਰੀਵਾ-ਬਿਲਾਸਪੁਰ ਐਕਸਪ੍ਰੈਸ (18248)

24 ਤੋਂ 30 ਨਵੰਬਰ ਤੱਕ:
ਚਿਰਮੀਰੀ-ਚੰਦੀਆ ਰੋਡ ਪੈਸੰਜਰ ਸਪੈਸ਼ਲ (08269)

ਇਹ ਵੀ ਪੜ੍ਹੋ - ਇਸ ਕਿਸਾਨ ਦੇ ਖੇਤਾਂ 'ਚ 'ਉੱਗੇ' ਹੀਰੇ, ਰਾਤੋ-ਰਾਤ ਬਣ ਗਿਆ ਕਰੋੜਪਤੀ

ਖ਼ਾਸ ਤਾਰੀਖ਼ਾਂ 'ਤੇ ਰੱਦ:
25, 27 ਅਤੇ 29 ਨਵੰਬਰ: ਰੀਵਾ-ਚਿਰਮੀਰੀ ਪੈਸੰਜਰ ਸਪੈਸ਼ਲ (11751)
26, 28 ਅਤੇ 30 ਨਵੰਬਰ: ਚਿਰਮੀਰੀ-ਅਨੂਪੁਰ ਪੈਸੰਜਰ ਸਪੈਸ਼ਲ (05755)
24 ਅਤੇ 26 ਨਵੰਬਰ: ਦੁਰਗ-ਕਾਨਪੁਰ ਐਕਸਪ੍ਰੈਸ (18203)

ਕਿਹੜੇ ਰੂਟ ਹੋਏ ਹਨ ਪ੍ਰਭਾਵਿਤ?
ਰੇਲਵੇ ਦੁਆਰਾ ਰੱਦ ਕੀਤੀਆਂ ਗਈਆਂ ਜ਼ਿਆਦਾਤਰ ਟਰੇਨਾਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਲੰਘਣ ਵਾਲੇ ਰੂਟਾਂ 'ਤੇ ਹਨ। ਇਨ੍ਹਾਂ ਵਿੱਚ ਬਿਲਾਸਪੁਰ, ਭੋਪਾਲ, ਜਬਲਪੁਰ, ਅੰਬਿਕਾਪੁਰ, ਦੁਰਗ ਅਤੇ ਰੀਵਾ ਵਰਗੇ ਮੁੱਖ ਸਥਾਨ ਸ਼ਾਮਲ ਹਨ।

ਇਹ ਵੀ ਪੜ੍ਹੋ - ਭਿਆਨਕ ਤੂਫ਼ਾਨ ਦਾ ਖ਼ਤਰਾ, 11 ਰਾਜਾਂ 'ਚ ਭਾਰੀ ਮੀਂਹ ਤੇ ਠੰਡ ਦਾ ਅਲਰਟ

ਯਾਤਰੀ ਸਫ਼ਰ ਕਰਨ ਤੋਂ ਪਹਿਲਾਂ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ 

ਟਰੇਲ ਦੀ ਸਥਿਤੀ ਦੀ ਕਰੋ ਜਾਂਚ: 
IRCTC ਦੀ ਵੈੱਬਸਾਈਟ ਜਾਂ ਰੇਲਵੇ ਸਟੇਸ਼ਨ 'ਤੇ ਜਾ ਕੇ ਆਪਣੀ ਟ੍ਰੇਨ ਦੀ ਸਥਿਤੀ ਦੀ ਜਾਂਚ ਕਰੋ।

ਰਿਫੰਡ ਦੀ ਜਾਣਕਾਰੀ: 
ਰੇਲਵੇ ਦੁਆਰਾ ਰੱਦ ਕੀਤੀਆਂ ਟ੍ਰੇਨਾਂ ਲਈ ਟਿਕਟ ਰਿਫੰਡ ਪ੍ਰਕਿਰਿਆ ਸਰਲ ਅਤੇ ਆਨਲਾਈਨ ਉਪਲਬਧ ਹੈ, ਜਿਸ ਦੀ ਜਾਂਚ ਕਰਨੀ ਜ਼ਰੂਰੀ ਹੈ।

ਵਿਕਲਪਕ ਰੇਲਗੱਡੀਆਂ: 
ਜੇਕਰ ਤੁਹਾਨੂੰ ਯਾਤਰਾ ਕਰਨ ਦੀ ਲੋੜ ਹੈ ਤਾਂ ਹੋਰ ਰੇਲ ਵਿਕਲਪਾਂ ਦੀ ਜਾਂਚ ਕਰੋ ਜਾਂ ਬੱਸ ਸੇਵਾਵਾਂ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News