ਪਾਇਲਟ ਦੀ ਡਿਊਟੀ ਖ਼ਤਮ, ਯਾਤਰੀਆਂ ਨੂੰ ਅੱਧਵਾਟੇ ਛੱਡ ਤੁਰਦਾ ਬਣਿਆ, 6 ਘੰਟੇ ਲੋਕ ਹੋਏ ਖੱਜਲ-ਖੁਆਰ

06/25/2023 9:55:46 PM

ਨੈਸ਼ਨਲ ਡੈਸਕ : ਦਿੱਲੀ 'ਚ ਐਤਵਾਰ ਸਵੇਰੇ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਦਿੱਲੀ ਹਵਾਈ ਅੱਡੇ ਨੂੰ ਉਡਾਣਾਂ ਦਾ ਸੰਚਾਲਨ ਕਰਨ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਲੈਂਡਿੰਗ ਅਤੇ ਟੇਕਆਫ਼ 'ਚ ਕਾਫੀ ਦਿੱਕਤ ਆਈ। ਲੰਡਨ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI-112 ਨੂੰ ਖਰਾਬ ਮੌਸਮ ਕਾਰਨ ਦਿੱਲੀ 'ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਜੈਪੁਰ ਵੱਲ ਮੋੜ ਦਿੱਤਾ ਗਿਆ। ਪਾਇਲਟ  ਇਹ ਕਹਿੰਦਿਆਂ ਫਲਾਈਟ ਨੂੰ ਜੈਪੁਰ ਛੱਡ ਕੇ ਚਲਾ ਗਿਆ ਕਿ ਉਸ ਦਾ ਡਿਊਟੀ ਟਾਈਮ ਖ਼ਤਮ ਹੋ ਗਿਆ ਹੈ, ਜਿਸ ਕਾਰਨ ਜੈਪੁਰ ਹਵਾਈ ਅੱਡੇ 'ਤੇ 6 ਘੰਟੇ ਤੱਕ ਫਲਾਈਟ 'ਚ ਸਵਾਰ ਯਾਤਰੀ ਪ੍ਰੇਸ਼ਾਨ ਹੁੰਦੇ ਰਹੇ। ਬਾਅਦ ਵਿੱਚ ਉਨ੍ਹਾਂ ਨੂੰ ਸੜਕ ਰਾਹੀਂ ਦਿੱਲੀ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਦਿੱਲੀ-NCR 'ਚ ਤੇਜ਼ ਹਵਾਵਾਂ ਨਾਲ ਪਿਆ ਭਾਰੀ ਮੀਂਹ, ਮੌਸਮ ਹੋਇਆ ਸੁਹਾਵਣਾ

ਇਨ੍ਹਾਂ ਉਡਾਣਾਂ ਨੂੰ ਕੀਤਾ ਗਿਆ ਡਾਇਵਰਟ

ਦਿੱਲੀ 'ਚ ਖਰਾਬ ਮੌਸਮ ਕਾਰਨ ਐਤਵਾਰ ਨੂੰ 3 ਅੰਤਰਰਾਸ਼ਟਰੀ ਅਤੇ 2 ਘਰੇਲੂ ਉਡਾਣਾਂ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਇਨ੍ਹਾਂ ਵਿੱਚ ਏਅਰ ਇੰਡੀਆ ਦੀਆਂ 2, ਸਪਾਈਸ ਜੈੱਟ ਦੀਆਂ 2 ਅਤੇ ਗਲਫ ਸਟ੍ਰੀਮ ਦੀ ਇਕ ਉਡਾਣ ਸ਼ਾਮਲ ਹੈ।ਏਅਰ ਇੰਡੀਆ ਦੀ ਉਡਾਣ AI-112 ਨੇ ਲੰਡਨ ਤੋਂ ਸਵੇਰੇ 6 ਵਜੇ ਦਿੱਲੀ ਪਹੁੰਚਣਾ ਸੀ। ਖਰਾਬ ਮੌਸਮ ਕਾਰਨ ਫਲਾਈਟ ਨੂੰ ਜੈਪੁਰ ਉਤਾਰ ਦਿੱਤਾ ਗਿਆ। ਏਅਰ ਇੰਡੀਆ ਦੀ ਦੂਜੀ ਫਲਾਈਟ ਦੁਬਈ ਤੋਂ ਦਿੱਲੀ ਜਾ ਰਹੀ ਸੀ। ਗਲਫ ਸਟ੍ਰੀਮ ਦੀ ਫਲਾਈਟ ਬਹਿਰੀਨ ਤੋਂ ਦਿੱਲੀ ਜਾ ਰਹੀ ਸੀ। ਸਪਾਈਸ ਜੈੱਟ ਦੀ ਇਕ ਫਲਾਈਟ ਪੁਣੇ ਤੋਂ, ਜਦਕਿ ਦੂਜੀ ਗੁਹਾਟੀ ਤੋਂ ਦਿੱਲੀ ਜਾ ਰਹੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News