ਮੱਧ ਪ੍ਰਦੇਸ਼ 'ਚ ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 37 ਦੀ ਮੌਤ

02/16/2021 1:52:18 PM

ਸੀਧੀ- ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਦੇ ਰਾਮਪੁਰਨੈਕਿਨ ਥਾਣਾ ਖੇਤਰ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਬਾਣਸਾਗਰ ਬੰਨ੍ਹ ਪ੍ਰਾਜੈਕਟ ਨਾਲ ਜੁੜੀ ਨਹਿਰ 'ਚ ਬੱਸ ਦੇ ਡਿੱਗਣ ਕਾਰਨ 37 ਯਾਤਰੀਆਂ ਦੀ ਮੌਤ ਹੋ ਗਈ ਅਤੇ 7 ਹੋਰ ਨੂੰ ਸੁਰੱਖਿਅਤ ਬਚਾ ਲਿਆ ਗਿਆ। ਰਵੀ ਸੰਭਾਗ ਕਮਿਸ਼ਨਰ ਰਾਜੇਸ਼ ਜੈਨ ਨੇ ਦੱਸਿਆ ਕਿ ਨਹਿਰ 'ਚ ਹਾਦਸੇ ਵਾਲੀ ਜਗ੍ਹਾ ਤੋਂ ਬੱਸ ਨੂੰ ਵੀ ਕੱਢ ਲਿਆ ਗਿਆ ਹੈ। ਕੁੱਲ 37 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚੋਂ 16 ਜਨਾਨੀਆਂ, 20 ਪੁਰਸ਼ ਅਤੇ ਇਕ ਬੱਚਾ ਸ਼ਾਮਲ ਹੈ। 7 ਵਿਅਕਤੀ ਸ਼ੁਰੂਆਤ 'ਚ ਹੀ ਕਿਸੇ ਤਰ੍ਹਾਂ ਨਹਿਰ 'ਚੋਂ ਤੈਰ ਕੇ ਨਿਕਲ ਆਏ ਸਨ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕੰਮ ਲਗਭਗ ਪੂਰਾ ਹੋ ਗਿਆ ਹੈ। ਜੈਨ ਨੇ ਕਿਹਾ ਕਿ ਸੀਧੀ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਹਾਦਸੇ ਦੀ ਖ਼ਬਰ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦਾ ਅਮਲਾ ਪਹੁੰਚ ਗਿਆ ਸੀ।

PunjabKesariਉਹ ਖ਼ੁਦ ਸਵੇਰੇ 9 ਵਜੇ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਰਾਹਤ ਤੇ ਬਚਾਅ ਕੰਮ ਹੋਰ ਤੇਜ਼ ਕੀਤਾ। ਇਸ ਵਿਚ ਪੁਲਸ ਸੂਤਰਾਂ ਨੇ ਦੱਸਿਆ ਕਿ ਯਾਤਰੀ ਬੱਸ 'ਚ ਲਗਭਗ 50 ਯਾਤਰੀ ਸਵਾਰ ਸਨ। ਬਾਣਸਾਗਰ ਬੰਨ੍ਹ ਤਾਲਾਬ ਨਾਲ ਜੁੜੀ ਇਸ ਨਹਿਰ 'ਚ 20 ਫੁੱਟ ਤੋਂ ਵੱਧ ਪਾਣੀ ਭਰਿਆ ਹੋਣ ਦੀਆਂ ਸੂਚਨਾਵਾਂ ਹਨ, ਹਾਲਾਂਕਿ ਤਾਲਾਬ ਤੋਂ ਪਾਣੀ ਛੱਡਣ ਦਾ ਕੰਮ ਬੰਦ ਕਰਵਾ ਦਿੱਤਾ ਗਿਆ, ਜਿਸ ਨਾਲ ਨਹਿਰ ਦਾ ਪਾਣੀ ਦਾ ਪੱਧਰ ਘੱਟ ਹੋ ਸਕੇ ਅਤੇ ਰਾਹਤ ਤੇ ਬਚਾਅ ਕੰਮ ਹੋਰ ਤੇਜ਼ੀ ਨਾਲ ਕੀਤਾ ਜਾ ਸਕੇ। ਹਾਦਸਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਹੋਇਆ ਹੈ ਅਤੇ ਕੁਝ ਯਾਤਰੀਆਂ ਨੂੰ ਕੱਢ ਕੇ ਨੇੜਲੇ ਹਸਪਤਾਲਾਂ 'ਚ ਪਹੁੰਚਾਇਆ ਗਿਆ ਹੈ। ਬੱਸ ਸਵੇਰੇ ਸੀਧੀ ਤੋਂ ਰਵਾਨਾ ਹੋਈ ਸੀ ਅਤੇ ਇਹ ਸਤਨਾ ਜਾ ਰਹੀ ਸੀ। ਸਵੇਰੇ ਲਗਭਗ 8 ਵਜੇ ਛੁਹੀਆ ਘਾਟੀ 'ਚ ਜਾਮ ਲੱਗਾ ਹੋਣ ਕਾਰਨ ਬੱਸ ਕੋਲ ਹੀ ਸਥਿਤ ਦੂਜੇ ਮਾਰਗ ਤੋਂ ਸਤਨਾ ਵੱਲ ਰਵਾਨਾ ਹੋਈ ਅਤੇ ਬਾਣਸਾਗਰ ਬੰਨ੍ਹ ਪ੍ਰਾਜੈਕਟ ਦੀ ਨਹਿਰ 'ਚ ਜਾ ਡਿੱਗੀ।

PunjabKesari

PunjabKesari


DIsha

Content Editor

Related News