ਪਾਇਲਟ ਵੱਲੋਂ ਕੁੱਟੇ ਗਏ ਯਾਤਰੀ ਦੀ ਨੱਕ ਦੀ ਹੱਡੀ ਟੁੱਟੀ

Tuesday, Dec 23, 2025 - 11:08 PM (IST)

ਪਾਇਲਟ ਵੱਲੋਂ ਕੁੱਟੇ ਗਏ ਯਾਤਰੀ ਦੀ ਨੱਕ ਦੀ ਹੱਡੀ ਟੁੱਟੀ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਵਾਈ ਅੱਡੇ ’ਤੇ ਇਕ ‘ਆਫ-ਡਿਊਟੀ’ ਏਅਰ ਇੰਡੀਆ ਐਕਸਪ੍ਰੈੱਸ ਦੇ ਪਾਇਲਟ ਦੇ ਹਮਲੇ ਦੇ ਸ਼ਿਕਾਰ ਯਾਤਰੀ ਨੇ ਦੱਸਿਆ ਹੈ ਕਿ ਸੀ ਟੀ ਸਕੈਨ ਤੋਂ ਉਸਦੇ ਨੱਕ ਦੀ ਹੱਡੀ ਟੁੱਟਣ ਦੀ ਪੁਸ਼ਟੀ ਹੋਈ ਹੈ।

ਸ਼ਿਕਾਇਤਕਰਤਾ ਅੰਕਿਤ ਦੀਵਾਨ ਨੇ ਦੱਸਿਆ ਕਿ ਉਹ ਹੁਣ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਿਕ ਉਨ੍ਹਾਂ ਨੇ ਦਿੱਲੀ ਪੁਲਸ ਨੂੰ ਲਿਖਤ ਸ਼ਿਕਾਇਤ ਸੌਂਪ ਦਿੱਤੀ ਹੈ ਤੇ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਦੀਵਾਨ ਨੇ ਦੱਸਿਆ ਕਿ ਮੈਂ ਫਿਲਹਾਲ ਆਪਣੀ ਸਿਹਤ ’ਤੇ ਧਿਆਨ ਦੇ ਰਿਹਾ ਹਾਂ।

ਉਨ੍ਹਾਂ ਨੇ ਦੋਸ਼ ਲਗਾਇਆ ਕਿ 19 ਦਸੰਬਰ ਨੂੰ ਹਵਾਈ ਅੱਡੇ ਦੇ ਟਰਮੀਨਲ-1 ਦੇ ਸੁਰੱਖਿਆ ਖੇਤਰ ਨੇੜੇ ਏਅਰ ਇੰਡੀਆ ਐਕਸਪ੍ਰੈੱਸ ਦੇ ਕੈਪਟਨ ਵਰਿੰਦਰ ਸੇਜਵਾਲ ਨੇ ਉਨ੍ਹਾਂ ’ਤੇ ਹਮਲਾ ਕੀਤਾ। ਦੀਵਾਨ ਮੁਤਾਬਕ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਸੁਰੱਖਿਆ ਚੌਕੀ ’ਤੇ ਕਥਿਤ ਤੌਰ ’ਤੇ ਕਤਾਰ ਤੋੜਨ ਵਾਲੇ ਕੁਝ ਮੁਲਾਜ਼ਮਾਂ ’ਤੇ ਇਤਰਾਜ਼ ਪ੍ਰਗਟਾਇਆ।


author

Rakesh

Content Editor

Related News