ਉਡਾਣ 'ਚ ਦੇਰੀ ਤੋਂ ਨਾਰਾਜ਼ ਯਾਤਰੀ ਨੇ ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਦੇ ਪਾਇਲਟ 'ਤੇ ਕੀਤਾ ਹਮਲਾ
Monday, Jan 15, 2024 - 10:50 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਵਾਈ ਅੱਡੇ 'ਤੇ ਉਡਾਣ 'ਚ ਦੇਰੀ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ 'ਤੇ ਇਕ ਯਾਤਰੀ ਨੇ ਹਮਲਾ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਤਵਾਰ ਸ਼ਾਮ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਸਾਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਉੱਚਿਤ ਕਾਨੂੰਨੀ ਕਾਰਵਾਈ ਕਰ ਰਹੇ ਹਾਂ।'' ਇਸ ਵੀਡੀਓ ਕਲਿੱਪ 'ਚ ਪਾਇਲਟ 'ਤੇ ਹਮਲਾ ਕਰਨ ਵਾਲੇ ਯਾਤਰੀ 'ਤੇ ਚਾਲਕ ਦਲ ਦੇ ਹੋਰ ਮੈਂਬਰ ਘਟਨਾ ਤੋਂ ਬਾਅਦ ਚੀਕਦੇ ਦਿੱਸ ਰਹੇ ਹਨ।''
ਪੁਲਸ ਅਨੁਸਾਰ, ਦਿੱਲੀ ਅਤੇ ਗੋਆ ਵਿਚਾਲੇ ਉਡਾਣ ਸੰਖਿਆ 6ਈ 2175 ਦੇ ਸਹਿ-ਪਾਇਲਟ ਅਤੇ ਹੋਰ ਸੁਰੱਖਿਆ ਕਰਮੀਆਂ ਨੇ ਸਾਹਿਲ ਕਟਾਰੀਆ ਨਾਮੀ ਯਾਤਰੀ ਖ਼ਿਲਾਫ਼ ਉਡਾਣ 'ਚ ਉਨ੍ਹਾਂ ਨਾਲ ਕੁੱਟਮਾਰ ਅਤੇ ਗਲਤ ਰਵੱਈਆ ਕਰਨ ਦੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਕਟਾਰੀਆ ਨੇ ਗਲਤ ਰਵੱਈਆ ਕੀਤਾ, ਸਹਿ-ਪਾਇਲਟ ਨੂੰ ਮਾਰਿਆ ਅਤੇ ਜਹਾਜ਼ ਦੇ ਅੰਦਰ ਹੰਗਾਮਾ ਕੀਤਾ। ਪੁਲਸ ਨੇ ਦੱਸਿਆ ਕਿ ਉਡਾਣ 'ਚ ਇਕ ਘੰਟੇ ਤੋਂ ਵੱਧ ਦੀ ਦੇਰੀ ਹੋਣ ਕਾਰਨ ਯਾਤਰੀ ਪਰੇਸ਼ਾਨ ਹੋ ਗਿਆ। ਇਕ ਹੋਰ ਪੁਲਸ ਅਧਿਕਾਰੀ ਨੇ ਕਿਹਾ ਕਿ ਯਾਤਰੀ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 323 (ਜਾਣ ਬੁੱਝ ਕੇ ਸੱਟ ਮਾਰਨ ਲਈ ਸਜ਼ਾ), 341 (ਗਲਤ ਤਰੀਕੇ ਨਾਲ ਰੋਕਣ ਦੀ ਸਜ਼ਾ) ਅਤੇ 290 (ਜਨਤਕ ਰੂਪ ਨਾਲ ਹੰਗਾਮਾ ਕਰਨ ਦੀ ਸਜ਼ਾ) ਅਤੇ ਜਹਾਜ਼ ਨਿਯਮਾਵਲੀ ਦੀ ਧਾਰਾ 22 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8