'ਖ਼ਤਰਨਾਕ' ਐਲਾਨੀ ਗਈ ਇਮਾਰਤ ਦਾ ਇਕ ਹਿੱਸਾ ਹੋਇਆ ਢਹਿ-ਢੇਰੀ, ਮਸਾਂ ਬਚਾਏ 6 ਲੋਕ

Wednesday, May 15, 2024 - 11:02 AM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿਚ ਦੋ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਢਹਿ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਨੇ ਬੁੱਧਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਇਮਾਰਤ ਨੂੰ ਪਹਿਲਾਂ ਹੀ 'ਖਤਰਨਾਕ' ਐਲਾਨਿਆ ਹੋਇਆ ਸੀ। ਭਿਵੰਡੀ ਨਿਜ਼ਾਮਪੁਰ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਰਾਜੀ ਵਾਰਲੀਕਰ ਨੇ ਦੱਸਿਆ ਕਿ ਮੰਗਰਵਾਰ ਰਾਤ ਕਰੀਬ 10 ਵਜੇ ਹਾਦਸਾ ਵਾਪਰਿਆ ਸੀ। ਜਿਸ ਤੋਂ ਬਾਅਦ ਇਮਾਰਤ 'ਚੋਂ ਬਹੁਤ ਹੀ ਮੁਸ਼ਕਲ ਨਾਲ 6 ਲੋਕਾਂ ਨੂੰ ਸੁਰੱਖਿਆ ਬਾਹਰ ਕੱਢਿਆ ਗਿਆ। ਵਾਰਲੀਕਰ ਨੇ ਦੱਸਿਆ ਕਿ ਭੰਡਾਰੀ ਕੰਪਲੈਕਸ ਵਿਚ ਸਥਿਤ 15 ਮਕਾਨਾਂ ਵਾਲੀ ਇਸ ਇਮਾਰਤ ਨੂੰ ਖ਼ਤਰਨਾਕ ਅਤੇ ਨਾ ਰਹਿਣ ਯੋਗ ਕਰਾਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸਾ; ਬੱਸ ਨੂੰ ਅੱਗ ਲੱਗਣ ਕਾਰਨ 6 ਲੋਕ ਜ਼ਿੰਦਾ ਸੜੇ, ਕਈ ਜ਼ਖ਼ਮੀ

ਵਾਰਲੀਕਰ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਨੂੰ ਇਸ ਨੂੰ ਖਾਲੀ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਘਟਨਾ ਦੀ ਸੂਚਨਾ ਮਿਲਣ ਮਗਰੋਂ ਫਾਇਰ ਵਿਭਾਗ ਦੇ ਸਥਾਨਕ ਕਰਮੀ ਅਤੇ ਆਫ਼ਤ ਪ੍ਰਬੰਧਨ ਦੀ ਟੀਮ ਮੌਕੇ 'ਤੇ ਪਹੁੰਚੀ। ਭਿਵੰਡੀ ਨਗਰ ਨਿਗਮ ਕਮਿਸ਼ਨਰ ਅਜੇ ਵੈਧ ਨੇ ਰਾਹਤ ਅਤੇ ਬਚਾਅ ਕੰਮ ਦਾ ਨਿਰੀਖਣ ਕੀਤਾ। ਵਾਰਲੀਕਰ ਮੁਤਾਬਕ ਬੁੱਧਵਾਰ ਨੂੰ ਇਮਾਰਤ ਨੂੰ ਜ਼ਮੀਂਦੋਜ ਕਰ ਦਿੱਤਾ ਜਾਵੇਗਾ। ਸਾਨੂੰ ਸਖ਼ਤ ਨਿਰਦੇਸ਼ ਹਨ ਕਿ ਮੀਂਹ ਤੋਂ ਪਹਿਲਾਂ ਖ਼ਤਰਨਾਕ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਜਾਵੇ ਅਤੇ ਉਨ੍ਹਾਂ ਨੂੰ ਜ਼ਮੀਂਦੋਜ ਕਰ ਦਿੱਤਾ ਜਾਵੇ। ਅਸੀਂ ਇਸ ਮਾਮਲੇ ਵਿਚ ਵੀ ਅਜਿਹਾ ਹੀ ਕਰਾਂਗੇ।

ਇਹ ਵੀ ਪੜ੍ਹੋ- ਮਕਾਨ ਮਾਲਕਣ ਦਾ ਬੇਰਹਿਮੀ ਨਾਲ ਕਤਲ; ਫਿਰ ਪੋਤੇ ਨੂੰ ਵੀ ਉਤਾਰਿਆ ਮੌਤ ਦੇ ਘਾਟ, ਪਾਣੀ ਦੀ ਟੈਂਕੀ 'ਚ ਸੁੱਟੀਆਂ ਲਾਸ਼ਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News