ਸੰਸਦ ਸੁਰੱਖਿਆ ਕੁਤਾਹੀ ਮਾਮਲਾ: ਸੇਵਾਮੁਕਤ ਪੁਲਸ ਅਧਿਕਾਰੀ ਦਾ ਪੁੱਤਰ ਹਿਰਾਸਤ ''ਚ

Thursday, Dec 21, 2023 - 12:45 PM (IST)

ਬਾਗਲਕੋਟ- ਦਿੱਲੀ ਪੁਲਸ ਨੇ ਸੰਸਦ 'ਚ ਸੁਰੱਖਿਆ ਦੀ ਉਲੰਘਣਾ ਦੇ ਮਾਮਲੇ 'ਚ ਕਰਨਾਟਕ ਦੇ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੇਸ਼ੇ ਤੋਂ ਇੰਜੀਨੀਅਰ ਅਤੇ ਸੇਵਾਮੁਕਤ ਡਿਪਟੀ ਸੁਪਰਡੈਂਟ ਆਫ਼ ਪੁਲਸ (DSP) ਦੇ ਪੁੱਤਰ ਸਾਈਕ੍ਰਿਸ਼ਨ ਜਾਗਲੀ ਨੂੰ ਬੁੱਧਵਾਰ ਰਾਤ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਾਗਲਕੋਟ ਦੇ ਵਿਦਿਆਗਿਰੀ 'ਚ ਉਸ ਦੇ ਘਰ ਤੋਂ ਫੜਿਆ ਗਿਆ। 

ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਬੇਂਗਲੁਰੂ 'ਚ ਇਕ ਬਹੁ-ਰਾਸ਼ਟਰੀ ਕੰਪਨੀ 'ਚ ਕੰਮ ਕਰਦੈ ਸਾਈਕ੍ਰਿਸ਼ਨ

ਜਾਗਲੀ ਬੇਂਗਲੁਰੂ 'ਚ ਇਕ ਬਹੁ-ਰਾਸ਼ਟਰੀ ਕੰਪਨੀ 'ਚ ਕੰਮ ਕਰਦਾ ਹੈ ਅਤੇ ਮੈਸੂਰ ਨਿਵਾਸੀ ਮਨੋਰੰਜਨ ਡੀ ਦਾ ਦੋਸਤ ਦੱਸਿਆ ਜਾਂਦਾ ਹੈ। ਬਾਗਲਕੋਟ ਦੇ ਨਵਾਂਨਗਰ ਥਾਣੇ ਵਿਚ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਨਵੀਂ ਦਿੱਲੀ ਲਿਜਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਦੇ ਹਵਾਲੇ ਤੋਂ ਕਿਹਾ ਕਿ ਸੰਸਦ ਸੁਰੱਖਿਆ ਉਲੰਘਣ ਮਾਮਲੇ ਦੇ ਦੋਸ਼ੀ ਮਨੋਰੰਜਨ ਦੀ ਡਾਇਰੀ 'ਚ ਕਈ ਵਾਰ ਸਾਈਕ੍ਰਿਸ਼ਨ ਦਾ ਨਾਮ ਦਰਜ ਹੈ। ਕਾਲ ਰਿਕਾਰਡ ਤੋਂ ਇਹ ਵੀ ਪਤਾ ਲੱਗਾ ਹੈ ਕਿ ਮਨੋਰੰਜਨ ਨੇ ਸਾਈਕ੍ਰਿਸ਼ਨ ਨੂੰ ਕਈ ਵਾਰ ਫੋਨ ਕੀਤਾ ਸੀ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

ਹੋਸਟਲ 'ਚ ਰੂਮਮੇਟ ਸਨ ਸਾਈਕ੍ਰਿਸ਼ਨ ਤੇ ਮਨੋਰੰਜਨ ਡੀ

ਜਾਗਲੀ ਪਿਛਲੇ ਹਫ਼ਤੇ ਲੋਕ ਸਭਾ ਚੈਂਬਰ 'ਚ ਘੁਸਪੈਠ ਕਰਨ ਵਾਲੇ ਦੋ ਘੁਸਪੈਠੀਆਂ ਵਿਚੋਂ ਇਕ ਸੀ। ਸੂਤਰਾਂ ਨੇ ਦੱਸਿਆ ਕਿ ਕਾਲਜ ਦੇ ਦਿਨਾਂ ਦੌਰਾਨ ਜਾਗਲੀ ਮਨੋਰੰਜਨ ਦਾ ‘ਰੂਮਮੇਟ’ ਵੀ ਸੀ। ਦੋਵੇਂ ਹੋਸਟਲ ਦੇ ਇਕੋ ਕਮਰੇ 'ਚ ਇਕੱਠੇ ਰਹਿੰਦੇ ਸਨ। ਜਾਗਲੀ ਦੀ ਭੈਣ ਸਪੰਦਾ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਟੀਮ ਆਈ ਅਤੇ ਉਸ ਦੇ ਭਰਾ ਨੂੰ ਲੈ ਗਈ। ਮੇਰੇ ਭਰਾ ਤੋਂ ਪੁੱਛਗਿੱਛ ਕੀਤੀ ਗਈ। ਅਸੀਂ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ। ਸਪੰਦਾ ਨੇ ਕਿਹਾ ਕਿ ਉਸ ਦੇ ਭਰਾ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਸ ਨੇ ਕਿਹਾ ਮਨੋਰੰਜਨ ਅਤੇ ਸਾਈਕ੍ਰਿਸ਼ਨ ਜਾਗਲੀ ਦੋਵੇਂ 'ਰੂਮਮੇਟ' ਸਨ। 

ਇਹ ਵੀ ਪੜ੍ਹੋ- ਸੰਸਦ ਸੁਰੱਖਿਆ ’ਚ ਕੁਤਾਹੀ: ਭਗਤ ਸਿੰਘ ਤੇ ਚੰਦਰਸ਼ੇਖਰ ਦੇ ਨਾਂ ’ਤੇ ਬਣੇ 6 ਵਟਸਐਪ ਗਰੁੱਪ ਦਾ ਹਿੱਸਾ ਸਨ ਮੁਲਜ਼ਮ

ਪੁਲਸ 6 ਲੋਕਾਂ ਨੂੰ ਕਰ ਚੁੱਕੀ ਹੈ ਗ੍ਰਿਫ਼ਤਾਰ

ਪੁਲਸ ਇਸ ਮਾਮਲੇ ਵਿੱਚ ਹੁਣ ਤੱਕ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿਚ ਸੰਸਦ ਵਿੱਚ ਘੁਸਪੈਠ ਕਰਨ ਵਾਲੇ ਮਨੋਰੰਜਨ ਅਤੇ ਸਾਗਰ ਸ਼ਰਮਾ ਨੇ ਲੋਕ ਸਭਾ ਦੇ ਚੈਂਬਰ 'ਚ ਦਰਸ਼ਕ ਗੈਲਰੀ ਤੋਂ ਛਾਲ ਮਾਰੀ ਸੀ। ਇਸ ਇਲਾਵਾ ਸੰਸਦ ਨੂੰ ਪੀਲੇ ਰੰਗ ਦੇ ਧੂੰਏਂ ਨਾਲ ਭਰ ਦਿੱਤਾ ਸੀ। ਇਸ ਪੂਰੀ ਘਟਨਾ ਵਿਚ ਅਮੋਲ ਸ਼ਿੰਦੇ ਅਤੇ ਨੀਲਮ ਆਜ਼ਾਦ ਦੇ ਨਾਲ-ਨਾਲ ਲਲਿਤ ਝਾਅ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਝਾਅ ਦੀ ਕਥਿਤ ਤੌਰ 'ਤੇ ਮਦਦ ਕਰਨ ਵਾਲੇ ਮਹੇਸ਼ ਕੁਮਾਵਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News