JP ਨੱਢਾ ਦੀਆਂ ਕਾਂਗਰਸ ਨੂੰ ਖਰੀਆਂ-ਖਰੀਆਂ, ਕਿਹਾ- ''ਉਹ ਸਾਡੇ ''ਤੇ ਗੋਲੀਆਂ ਚਲਾਉਂਦੇ ਰਹੇ ਤੇ ਅਸੀਂ ਉਨ੍ਹਾਂ ਨੂੰ...''

Wednesday, Jul 30, 2025 - 04:05 PM (IST)

JP ਨੱਢਾ ਦੀਆਂ ਕਾਂਗਰਸ ਨੂੰ ਖਰੀਆਂ-ਖਰੀਆਂ, ਕਿਹਾ- ''ਉਹ ਸਾਡੇ ''ਤੇ ਗੋਲੀਆਂ ਚਲਾਉਂਦੇ ਰਹੇ ਤੇ ਅਸੀਂ ਉਨ੍ਹਾਂ ਨੂੰ...''

ਨਵੀਂ ਦਿੱਲੀ- ਸੰਸਦ 'ਚ ਮਾਨਸੂਨ ਸੈਸ਼ਨ ਦਾ ਅੱਜ ਯਾਨੀ ਬੁੱਧਵਾਰ ਨੂੰ 8ਵਾਂ ਦਿਨ ਹੈ। ਰਾਜ ਸਭਾ 'ਚ ਆਪਰੇਸ਼ਨ ਸਿੰਦੂਰ 'ਤੇ ਲਗਾਤਾਰ ਦੂਜੇ ਦਿਨ ਚਰਚਾ ਹੋ ਰਹੀ ਹੈ। ਭਾਜਪਾ ਸੰਸਦ ਮੈਂਬਰ ਜੇ.ਪੀ. ਨੱਢਾ ਨੇ ਰਾਜ ਸਭਾ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। 

ਉਹ ਸਾਡੇ 'ਤੇ ਗੋਲੀਆਂ ਚਲਾਉਂਦੇ ਰਹੇ ਤੇ ਅਸੀਂ ਬਰਿਆਨੀ ਖੁਆਉਂਦੇ ਰਹੇ

ਉਨ੍ਹਾਂ ਕਿਹਾ, "2005 ਦੇ ਦਿੱਲੀ ਲੜੀਵਾਰ ਬੰਬ ਧਮਾਕੇ, 2006 ਦੇ ਵਾਰਾਣਸੀ ਅੱਤਵਾਦੀ ਹਮਲੇ ਅਤੇ ਮੁੰਬਈ ਲੋਕਲ ਟ੍ਰੇਨ ਧਮਾਕਿਆਂ ਤੋਂ ਬਾਅਦ ਵੀ ਉਸ ਸਮੇਂ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਮੁੱਦਾ ਇਹ ਹੈ ਕਿ ਉਸ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਤਵਾਦ, ਵਪਾਰ ਅਤੇ ਸੈਰ-ਸਪਾਟਾ ਤੋਂ ਲੈ ਕੇ ਸਭ ਕੁਝ ਜਾਰੀ ਰਿਹਾ। ਸਾਨੂੰ ਉਸ ਸਮੇਂ ਦੀ ਸਰਕਾਰ ਦੁਆਰਾ ਤੁਸ਼ਟੀਕਰਨ ਦੀਆਂ ਸੀਮਾਵਾਂ ਨੂੰ ਸਮਝਣਾ ਪਵੇਗਾ। 2008 'ਚ ਇੰਡੀਅਨ ਮੁਜਾਹਿਦੀਨ ਵਲੋਂ ਜੈਪੁਰ 'ਚ ਕੀਤੇ ਗਏ ਬੰਬ ਧਮਾਕਿਆਂ ਤੋਂ ਬਾਅਦ ਵੀ, ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਸ਼ਵਾਸ ਵਧਾਉਣ ਲਈ ਵਿਸ਼ੇਸ਼ ਉਪਾਵਾਂ 'ਤੇ ਸਹਿਮਤੀ ਬਣੀ ਸੀ। ਉਹ ਸਾਡੇ 'ਤੇ ਗੋਲੀਆਂ ਚਲਾਉਂਦੇ ਰਹੇ ਅਤੇ ਅਸੀਂ ਉਨ੍ਹਾਂ ਨੂੰ ਬਰਿਆਨੀ ਖੁਆਉਂਦੇ ਰਹੇ। ਇੰਨਾ ਹੀ ਨਹੀਂ, ਉਸ ਸਰਕਾਰ ਨੇ ਕੰਟਰੋਲ ਰੇਖਾ ਪਾਰ ਕਰਨ ਲਈ ਟ੍ਰਿਪਲ-ਐਂਟਰੀ ਪਰਮਿਟ ਵੀ ਦਿੱਤੇ।"

ਪਹਿਲਗਾਮ ਹਮਲੇ ਦਾ 22 ਮਿੰਟਾਂ ਦੇ ਅੰਦਰ ਜਵਾਬ ਦਿੱਤਾ

ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਾਜਨੀਤਿਕ ਇੱਛਾ ਸ਼ਕਤੀ ਵੇਖੋ। ਪਹਿਲਗਾਮ ਹਮਲੇ ਤੋਂ ਬਾਅਦ, ਮੋਦੀ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਇਕ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਨੇ ਪੂਰੀ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਅੱਤਵਾਦੀਆਂ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ। ਪਹਿਲਗਾਮ ਹਮਲੇ ਦੇ 13 ਦਿਨਾਂ ਦੇ ਅੰਦਰ ਅੱਤਵਾਦੀਆਂ ਨੂੰ ਢੁਕਵਾਂ ਜਵਾਬ ਦਿੱਤਾ ਗਿਆ। ਪਹਿਲਾਂ ਇਹ ਹੁੰਦਾ ਸੀ ਕਿ ਅਸੀਂ ਦੇਖਾਂਗੇ, ਅਸੀਂ ਜਵਾਬ ਦੇਵਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ 'ਤੇ ਪਾਕਿਸਤਾਨ ਨੂੰ ਢੁਕਵਾਂ ਸੰਦੇਸ਼ ਦਿੱਤਾ। ਪਾਕਿਸਤਾਨ ਦਾ ਏਅਰਬੇਸ 300 ਕਿਲੋਮੀਟਰ ਅੰਦਰ ਜਾ ਕੇ ਤਬਾਹ ਕਰ ਦਿੱਤਾ ਗਿਆ। ਅਸੀਂ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦਾ 22 ਮਿੰਟਾਂ ਦੇ ਅੰਦਰ ਜਵਾਬ ਦਿੱਤਾ।

ਯੂਪੀਏ ਦੇ ਗ੍ਰਹਿ ਮੰਤਰੀ ਕਸ਼ਮੀਰ ਜਾਣ ਤੋਂ ਡਰਦੇ ਹਨ

ਨੱਢਾ ਨੇ ਕਿਹਾ ਕਿ ਪਹਿਲਗਾਮ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਪਹਿਲਾਂ ਆਪਣੀ ਜ਼ਮੀਰ 'ਚ ਝਾਤੀ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂਪੀਏ ਦੇ ਗ੍ਰਹਿ ਮੰਤਰੀ ਕਹਿੰਦੇ ਸਨ ਕਿ ਉਹ ਕਸ਼ਮੀਰ ਜਾਣ ਤੋਂ ਡਰਦੇ ਹਨ। ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਹਮਲੇ ਹੁੰਦੇ ਰਹੇ, ਅਸੀਂ ਬਰਿਆਨੀ ਖੁਆਉਂਦੇ ਰਹੇ। ਉਹ ਅੱਤਵਾਦੀ ਹਮਲੇ ਕਰਦੇ, ਅਸੀਂ ਡੋਜ਼ੀਅਰ ਭੇਜਦੇ ਰਹੇ। ਯੂਪੀਏ ਸਰਕਾਰ ਦੌਰਾਨ ਕਈ ਥਾਵਾਂ 'ਤੇ ਬੰਬ ਧਮਾਕੇ ਹੁੰਦੇ ਸਨ। ਪਹਿਲਗਾਮ 'ਤੇ ਹਮਲੇ ਦੇ ਪੂਰੇ ਘਟਨਾਕ੍ਰਮ ਨੂੰ ਸਮਝਣਾ ਚਾਹੀਦਾ ਹੈ। ਵਿਰੋਧੀ ਧਿਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਫਿਜ਼ ਸਈਦ ਨੂੰ ਜੀ ਕਹਿ ਕੇ ਬੁਲਾਉਂਦੇ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News