ਸੰਸਦ ਬਜਟ ਸੈਸ਼ਨ ਦਾ ਦੂਜਾ ਪੜਾਅ : 14 ਮਾਰਚ ਤੋਂ ਸਵੇਰੇ 11 ਵਜੇ ਸ਼ੁਰੂ ਹੋਵੇਗੀ ਕਾਰਵਾਈ
Wednesday, Mar 09, 2022 - 04:26 PM (IST)
ਨਵੀਂ ਦਿੱਲੀ (ਵਾਰਤਾ)- ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ 'ਚ ਦੋਹਾਂ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ 14 ਮਾਰਚ ਤੋਂ ਆਮ ਸਮੇਂ 'ਤੇ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ। ਰਾਜ ਸਭਾ ਦੇ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ 14 ਮਾਰਚ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਦੋਹਾਂ ਸਦਨਾਂ ਦੇ ਮੈਂਬਰ ਹਾਲਾਂਕਿ ਕੋਰੋਨਾ ਸੰਕਟ ਦੌਰਾਨ ਦੀ ਤਰ੍ਹਾਂ ਗੈਲਰੀ 'ਚ ਵੀ ਬੈਠਣਗੇ। ਪ੍ਰੈੱਸ ਗੈਲਰੀ ਖੁੱਲ੍ਹੀ ਹੋਵੇਗੀ।
ਰਾਜ ਸਭਾ ਸਪੀਕਰ ਅਤੇ ਐੱਮ. ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਸਪੀਕਰ ਓਮ ਬਿਰਲਾ ਨੇ ਦੋਹਾਂ ਸਦਨਾਂ ਦੇ ਕਾਰਵਾਈ ਦੌਰਾਨ ਮੈਂਬਰਾਂ ਦੇ ਬੈਠਣ ਦੀ ਵਿਵਸਥਾ 'ਤੇ ਚਰਚਾ ਕੀਤੀ ਹੈ। ਦੋਹਾਂ ਸਦਨਾਂ ਦੇ ਜਨਰਲ ਸਕੱਤਰਾਂ ਨੇ ਕੋਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ 'ਤੇ ਵਿਚਾਰ ਕੀਤਾ। ਕੋਰੋਨਾ ਟੀਕਾਕਰਨ 'ਤੇ ਵੀ ਦੋਹਾਂ ਅਧਿਕਾਰੀਆਂ 'ਤੇ ਚਰਚਾ ਕੀਤੀ। ਸੰਸਦ ਦਾ ਮਾਨਸੂਨ 2020 ਸੈਸ਼ਨ ਪੂਰੀ ਤਰ੍ਹਾਂ ਨਾਲ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਰਮਿਆਨ ਸੰਪੰਨ ਕਰਵਾਇਆ ਗਿਆ ਸੀ। ਦੋਹਾਂ ਸਦਨਾਂ ਦੀਆਂ ਬੈਠਕਾਂ ਵੱਖ-ਵੱਖ 2 ਸਮੇਂ 'ਚ ਆਯੋਜਿਤ ਕੀਤੀਆਂ ਗਈਆਂ ਸਨ। ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 8 ਫਰਵਰੀ ਤੱਕ ਚਲਿਆ ਸੀ।