ਦੋਹਾਂ ਸਦਨਾਂ ''ਚ ਚੋਣਾਵੀ ਬਾਂਡ ''ਤੇ ਕਾਂਗਰਸ ਦਾ ਹੰਗਾਮਾ

Thursday, Nov 21, 2019 - 01:39 PM (IST)

ਦੋਹਾਂ ਸਦਨਾਂ ''ਚ ਚੋਣਾਵੀ ਬਾਂਡ ''ਤੇ ਕਾਂਗਰਸ ਦਾ ਹੰਗਾਮਾ

ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਦੋਹਾਂ ਹੀ ਸਦਨਾਂ 'ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਾਂਗਰਸ ਹੰਗਾਮਾ ਕਰ ਰਹੀ ਹੈ। ਲੋਕ ਸਭਾ 'ਚ ਅੱਜ ਯਾਨੀ ਵੀਰਵਾਰ ਨੂੰ ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿਫ਼ਰਕਾਲ 'ਚ ਚੋਣਾਵੀ ਬਾਂਡ ਦਾ ਮੁੱਦਾ ਚੁਕਿਆ। ਉਨ੍ਹਾਂ ਨੇ ਕਿਹਾ ਕਿ ਚੋਣਾਵੀ ਬਾਂਡ ਜਾਰੀ ਕਰਨ ਕਾਰਨ ਸਰਕਾਰੀ ਭ੍ਰਿਸ਼ਟਾਚਾਰ ਨੂੰ ਮਨਜ਼ੂਰੀ ਦੇ ਦਿੱਤੀ। ਰਾਜ ਸਭਾ 'ਚ ਵੀ ਚੋਣਾਵੀ ਬਾਂਡ ਦੇ ਮੁੱਦੇ 'ਤੇ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਹੋਰ ਵਿਰੋਧੀ ਦਲਾਂ ਨੇ ਹੰਗਾਮਾ ਕੀਤਾ। ਚੋਣਾਵੀ ਬਾਂਡ ਦਾ ਮੁੱਦਾ ਚੁੱਕਦੇ ਹੋਏ ਉੱਚ ਸਦਨ ਤੋਂ ਕਾਂਗਰਸ ਨੇ ਵਾਕਆਊਟ ਵੀ ਕੀਤਾ, ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ।
 

ਆਰ.ਬੀ.ਆਈ. ਅਤੇ ਈ.ਸੀ. ਦੇ ਵਿਰੋਧ ਤੋਂ ਬਾਅਦ ਵੀ ਚੋਣਾਵੀ ਬਾਂਡ ਕੀਤੇ ਜਾਰੀ
ਮਨੀਸ਼ ਤਿਵਾੜੀ ਨੇ ਚੋਣਾਵੀ ਬਾਂਡ ਨੂੰ ਸਿਆਸਤ 'ਚ ਪੂੰਜੀਪਤੀਆਂ ਦਾ ਦਖਲ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ,''ਰਿਜ਼ਰਵ ਬੈਂਕ ਆਫ ਇੰਡੀਆ ਅਤੇ ਚੋਣ ਕਮਿਸ਼ਨ (ਈ.ਸੀ.) ਦੇ ਵਿਰੋਧ ਤੋਂ ਬਾਅਦ ਵੀ ਚੋਣਾਵੀ ਬਾਂਡ ਜਾਰੀ ਕੀਤੇ, ਉਸ ਨਾਲ ਸਰਕਾਰੀ ਭ੍ਰਿਸ਼ਟਾਚਾਰ ਦੇ ਉੱਪਰ ਇਕ ਅਮਲੀ ਜਾਮਾ ਚੜ੍ਹ ਗਿਆ ਹੈ। 2014 ਤੋਂ ਪਹਿਲਾਂ ਇਸ ਦੇਸ਼ 'ਚ ਇਕ ਮੂਲਭੂਤ ਢਾਂਚਾ ਸੀ। ਉਸ ਢਾਂਚੇ ਦੇ ਅਧੀਨ ਜੋ ਧਨ ਪਸ਼ੂ ਲੋਕ ਹਨ, ਜੋ ਅਮੀਰ ਲੋਕ ਹਨ, ਉਨ੍ਹਾਂ ਦਾ ਭਾਰਤ ਦੀ ਸਿਆਸਤ 'ਚ ਪੈਸੇ ਦੇ ਦਖਲਅੰਦਾਜ਼ 'ਤੇ ਇਕ ਕੰਟਰੋਲ ਸੀ।''
 

ਸਰਕਾਰੀ ਭ੍ਰਿਸ਼ਟਾਚਾਰ ਨੂੰ ਇਸ ਸਰਕਾਰ ਨੇ ਅਮਲੀ ਜਾਮਾ ਪਹਿਨਾਇਆ
ਤਿਵਾੜੀ ਨੇ ਚੋਣਾਵੀ ਬਾਂਡ 'ਤੇ ਸਵਾਲ ਚੁੱਕਦੇ ਹੋਏ ਕਿਹਾ,''ਇਕ ਫਰਵਰੀ 2017 ਨੂੰ ਇਸ ਸਰਕਾਰ ਨੇ ਅਣਪਛਾਤੇ ਚੋਣਾਵੀ ਬਾਂਡ ਦਾ ਪ੍ਰਬੰਧ ਕੀਤਾ। ਇਸ ਪ੍ਰਬੰਧ ਤੋਂ ਬਾਅਦ ਹੁਣ ਨਾ ਤਾਂ ਜੋ ਡੋਨਰ ਹੈ ਉਸ ਦਾ ਪਤਾ ਲੱਗ ਸਕਦਾ ਹੈ ਅਤੇ ਨਾ ਕਿੰਨਾ ਪੈਸਾ ਦਿੱਤਾ ਗਿਆ ਅਤੇ ਕਿਸ ਪਾਰਟੀ ਨੇ ਦਿੱਤਾ, ਕਿਸ ਨੂੰ ਦਿੱਤਾ ਗਿਆ, ਉਸ ਦਾ ਪਤਾ ਲੱਗ ਸਕੇਗਾ। ਸਰਕਾਰੀ ਭ੍ਰਿਸ਼ਟਾਚਾਰ ਨੂੰ ਇਸ ਸਰਕਾਰ ਨੇ ਅਮਲੀ ਜਾਮਾ ਪਹਿਨਾਉਣ ਦਾ ਕੰਮ ਕੀਤਾ ਹੈ।''
 

ਕਰਨਾਟਕ ਚੋਣਾਂ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ
ਕਾਂਗਰਸ ਸੰਸਦ ਮੈਂਬਰ ਨੇ ਕਰਨਾਟਕ ਚੋਣਾਂ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਤੁਹਾਨੂੰ ਬਹੁਤ ਗੰਭੀਰਤਾ ਅਤੇ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਪਹਿਲਾਂ ਇਹ ਸਕੀਮ ਸਿਰਫ਼ ਲੋਕ ਸਭਾ ਦੀਆਂ ਆਮ ਚੋਣਾਂ ਤੱਕ ਸੀਮਿਤ ਸੀ। ਹੈਰਾਨੀ ਦੀ ਗੱਲ ਹੈ ਕਿ 11 ਅਪ੍ਰੈਲ 2018 ਨੂੰ ਕਰਨਾਟਕ ਚੋਣਾਂ ਤੋਂ ਠੀਕ ਪਹਿਲਾਂ ਇਸ ਨੂੰ ਵਿਧਾਨ ਸਭਾ ਚੋਣਾਂ 'ਚ ਲਾਗੂ ਕੀਤਾ ਗਿਆ।'' ਹਾਲਾਂਕਿ ਇਸ 'ਤੇ ਲੋਕ ਸਭਾ ਸਪੀਕਰ ਨੇ ਉਨ੍ਹਾਂ ਨੂੰ ਟੋਕਦੇ ਹੋਏ ਨਾਮ ਨਾ ਲੈਣ ਦੀ ਹਿਦਾਇਤ ਦਿੱਤੀ। ਜਵਾਬ 'ਚ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਕੋਲ ਆਰ.ਟੀ.ਆਈ. ਰਾਹੀਂ ਮਿਲੀ ਸੂਚਨਾ ਅਤੇ ਕਾਗਜ਼ ਹਨ ਅਤੇ ਉਹ ਇਸ ਨੂੰ ਮੇਜ਼ 'ਤੇ ਰੱਖ ਦੇਣਗੇ।
 

ਕੀ ਹੁੰਦਾ ਹੈ ਚੋਣਾਵੀ ਬਾਂਡ (ਇਲੈਕਟੋਰਲ ਬਾਂਡ)
ਚੋਣਾਂ 'ਚ ਸਿਆਸੀ ਦਲਾਂ ਦੇ ਚੰਦਾ ਜੁਟਾਉਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦੇ ਮਕਸਦ ਨਾਲ ਚੋਣਾਵੀ ਬਾਂਡ ਐਲਾਨ ਕੀਤਾ ਸੀ। ਚੋਣਾਵੀ ਬਾਂਡ ਇਕ ਅਜਿਹਾ ਬਾਂਡ ਹੈ, ਜਿਸ 'ਚ ਇਕ ਕਰੰਸੀ ਨੋਟ ਲਿਖਿਆ ਰਹਿੰਦਾ ਹੈ, ਜਿਸ 'ਚ ਉਸ ਦੀ ਵੈਲਿਊ ਹੁੰਦੀ ਹੈ। ਇਹ ਬਾਂਡ ਪੈਸਾ ਦਾਨ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਬਾਂਡ ਰਾਹੀਂ ਆਮ ਆਦਮੀ ਸਿਆਸੀ ਪਾਰਟੀ, ਵਿਅਕਤੀ ਜਾਂ ਕਿਸੇ ਸੰਸਥਾ ਨੂੰ ਪੈਸੇ ਦਾਨ ਕਰ ਸਕਦਾ ਹੈ। ਇਸ ਦੀ ਘੱਟੋ-ਘੱਟ ਕੀਮਤ ਇਕ ਹਜ਼ਾਰ ਰੁਪਏ, ਜਦਕਿ ਵਧ ਤੋਂ ਵਧ ਇਕ ਕਰੋੜ ਰੁਪਏ ਹੁੰਦੀ ਹੈ। ਚੋਣਾਵੀ ਬਾਂਡ ਇਕ ਹਜ਼ਾਰ, 10 ਹਜ਼ਾਰ, 1 ਲੱਖ, 10 ਲੱਖ ਅਤੇ ਇਕ ਕਰੋੜ ਰੁਪਏ ਦੇ ਮੁੱਲ 'ਚ ਉਪਲੱਬਧ ਹੈ।
 

ਇਹ ਹਨ ਖਾਸ ਗੱਲਾਂ
1- ਕੋਈ ਵੀ ਭਾਰਤੀ ਨਾਗਰਿਕ, ਸੰਸਥਾ ਜਾਂ ਫਿਰ ਕੰਪਨੀ ਚੋਣਾਵੀ ਬਾਂਡ ਨੂੰ ਖਰੀਦ ਸਕਦੀ ਹੈ।
2- ਬਾਂਡ ਖਰੀਦਣ ਲਈ ਕੇ.ਵਾਈ.ਸੀ. ਫਾਰਮ ਭਰਨਾ ਹੋਵੇਗਾ।
3- ਜਿਸ ਨੇ ਬਾਂਡ ਦਿੱਤਾ ਹੈ, ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ। ਖਰੀਦਣ ਵਾਲੇ ਦਾ ਵੀ ਨਾਂ ਗੁਪਤ ਰਹੇਗਾ ਪਰ ਬੈਂਕ ਖਾਤੇ ਦੀ ਜਾਣਕਾਰੀ ਰਹੇਗੀ।
4- ਚੋਣਾਵੀ ਬਾਂਡ ਦੀ ਮਿਆਦ 15 ਦਿਨ ਲਈ ਹੋਵੇਗੀ। ਜਿਸ 'ਚ ਸਿਆਸੀ ਦਲਾਂ ਨੂੰ ਦਾਨ ਕੀਤਾ ਜਾ ਸਕੇਗਾ।
5- ਹਰ ਸਿਆਸੀ ਪਾਰਟੀ ਨੂੰ ਚੋਣ ਕਮਿਸ਼ਨ ਨੂੰ ਦੱਸਣਾ ਹੋਵੇਗਾ ਕਿ ਬਾਂਡ ਰਾਹੀਂ ਉਨ੍ਹਾਂ ਨੂੰ ਕਿੰਨੀ ਰਾਸ਼ੀ ਮਿਲੀ ਹੈ।


author

DIsha

Content Editor

Related News