ਦਿਗਵਿਜੇ ਬੋਲੇ- ਵਾਹ ਜੀ ਮਹਾਰਾਜ ਵਾਹ! ਤਾਂ ਸਿੰਧੀਆ ਨੇ ਹੱਥ ਜੋੜ ਕੇ ਮੰਗਿਆ ਆਸ਼ੀਰਵਾਦ
Thursday, Feb 04, 2021 - 04:48 PM (IST)
ਨਵੀਂ ਦਿੱਲੀ- ਸੰਸਦ 'ਚ ਬਜਟ ਸੈਸ਼ਨ ਦੌਰਾਨ ਜਿੱਥੇ ਕਿਸਾਨ ਅੰਦੋਲਨ ਨੂੰ ਲੈ ਕੇ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਹਿ, ਉੱਥੇ ਹੀ ਮੱਧ ਪ੍ਰਦੇਸ਼ ਕਾਂਗਰਸ ਦੇ ਦਿੱਗਜ ਦਿਗਵਿਜੇ ਸਿੰਘ ਅਤੇ ਭਾਜਪਾ ਨੇਤਾ ਜਿਓਤਿਰਾਦਿਤਿਆ ਸਿੰਧੀਆ ਆਹਮਣੇ-ਸਾਹਮਣੇ ਆ ਗਏ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਦੌਰਾਨ ਸਿੰਧੀਆ ਨੇ ਮੋਦੀ ਸਰਕਾਰ ਦੀ ਜੰਮ ਕੇ ਤਾਰੀਫ਼ ਕੀਤੀ। ਇਸ ਤੋਂ ਬਾਅਦ ਦਿਗਵਿਜੇ ਸਿੰਘ ਦੀ ਵਾਰ ਆਈ ਤਾਂ ਮਾਹੌਲ ਖੁਸ਼ਨੁਮਾ ਹੋ ਗਿਆ।
ਇਹ ਵੀ ਪੜ੍ਹੋ : ਟਰੈਕਟਰ ਪਰੇਡ ਹਿੰਸਾ ’ਚ ਮਾਰੇ ਗਏ ਨਵਰੀਤ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਈ ਪ੍ਰਿਯੰਕਾ ਗਾਂਧੀ
ਦਿਗਵਿਜੇ ਨੇ ਸਿੰਧੀਆ ਦੇ ਭਾਸ਼ਣ ਦੀ ਤਾਰੀਫ਼ ਕਰਦੇ ਹੋਏ ਕਿਹਾ,''ਮੈਂ ਸਿੰਧੀਆ ਜੀ ਨੂੰ ਵਧਾਈ ਦਿੰਦਾ ਹਾਂ, ਜਿੰਨੇ ਚੰਗੇ ਢੰਗ ਨਾਲ ਉਹ ਯੂ.ਪੀ.ਏ. ਸਰਕਾਰ 'ਚ ਪੱਖ ਰੱਖਦੇ ਸਨ, ਓਨੇ ਹੀ ਚੰਗੇ ਢੰਗ ਨਾਲ ਉਨ੍ਹਾਂ ਨੇ ਭਾਜਪਾ ਦਾ ਪੱਖ ਰੱਖਿਆ ਹੈ। ਤੁਹਾਨੂੰ ਵਧਾਈ ਹੋਵੇ। ਵਾਹ ਜੀ ਮਹਾਰਾਜ ਵਾਹ!'' ਸਿੰਧੀਆ ਦਿਗਵਿਜੇ ਦੀ ਇਸ ਗੱਲ 'ਤੇ ਮੁਸਕੁਰਾਉਣ ਲੱਗੇ। ਉਨ੍ਹਾਂ ਨੇ ਆਪਣੀ ਜਗ੍ਹਾ ਤੋਂ ਬੈਠੇ-ਬੈਠੇ ਕਾਂਗਰਸ ਦੇ ਸੀਨੀਅਰ ਨੇਤਾ ਨੂੰ ਕਿਹਾ ਕਿ ਉਹ ਉਨ੍ਹਾਂ 'ਤੇ ਆਪਣਾ ਆਸ਼ੀਰਵਾਦ ਬਣਾਏ ਰੱਖਣ। ਦਿਗਵਿਜੇ ਨੇ ਇਸ 'ਤੇ ਕਿਹਾ ਕਿ ਉਹ ਭਾਵੇਂ ਜਿਸ ਪਾਰਟੀ 'ਚ ਵੀ ਰਹਿਣ, ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ 'ਤੇ ਬਣਿਆ ਰਹੇਗਾ।
ਇਹ ਵੀ ਪੜ੍ਹੋ : ਕਿਸਾਨਾਂ ਲਈ 'ਅਭੈਸ਼ੇਰ ਸਿੰਘ ਮਾਨ' ਦਾ ਨਿਵੇਕਲਾ ਉਪਰਾਲਾ, ਸੋਸ਼ਲ ਮੀਡੀਆ ਰਾਹੀਂ ਇੰਝ ਕਰ ਰਹੇ ਨੇ ਮਦਦ