ਵਿਵਾਦ ਤੋਂ ਵਿਸ਼ਵਾਸ ਬਿੱਲ ਨੂੰ ਸੰਸਦ ਦੀ ਮਨਜ਼ੂਰੀ
Friday, Mar 13, 2020 - 07:50 PM (IST)
ਨਵੀਂ ਦਿੱਲੀ— ਸੰਸਦ ਨੇ ਅੱਜ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਕਰਦਾਤਿਆਂ ਨੂੰ ਆਪਣੇ ਟੈਕਸ ਵਿਵਾਦਾਂ ਦੇ ਹੱਲ ਲਈ ਸਿਰਫ ਵਿਵਾਦਿਤ ਟੈਕਸ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਵਿਆਜ ਅਤੇ ਜੁਰਮਾਨੇ ’ਤੇ ਪੂਰੀ ਛੋਟ ਮਿਲੇਗੀ ਪਰ ਭੁਗਤਾਨ 31 ਮਾਰਚ ਤੱਕ ਕਰਨਾ ਪਵੇਗਾ। ਰਾਜ ਸਭਾ ਨੇ ‘ਪ੍ਰਤੱਖ ਟੈਕਸ ਵਿਵਾਦ ਤੋਂ ਵਿਸ਼ਵਾਸ ਬਿੱਲ, 2020’ ਨੂੰ ਸੰਖੇਪ ਚਰਚਾ ਤੋਂ ਬਾਅਦ ਵਾਪਸ ਕਰ ਦਿੱਤਾ ਕਿਉਂਕਿ ਇਹ ਫੰਡ ਬਿੱਲ ਹੈ? ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਯੋਜਨਾ ਦੀ ਸਮਾਪਤੀ ਦੀ ਤਾਰੀਖ ਸਰਕਾਰ ਵੱਲੋਂ ਨੋਟੀਫਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਵਿਵਾਦਾਂ ਦੇ ਨਿਪਟਾਰੇ ਲਈ ਕਰਦਾਤਿਆਂ ਨੂੰ ਇਕ ਬਦਲ ਮੁਹੱਈਆ ਕਰਵਾਉਣ ਲਈ ਹੈ।