4 ਦਿਨਾਂ ''ਚ 40 ਮਿੰਟ ਚੱਲੀ ਸੰਸਦ, ਕਾਰਵਾਈ 2 ਦਸੰਬਰ ਤੱਕ ਮੁਲਤਵੀ

Saturday, Nov 30, 2024 - 11:04 AM (IST)

4 ਦਿਨਾਂ ''ਚ 40 ਮਿੰਟ ਚੱਲੀ ਸੰਸਦ, ਕਾਰਵਾਈ 2 ਦਸੰਬਰ ਤੱਕ ਮੁਲਤਵੀ

ਨਵੀਂ ਦਿੱਲੀ (ਭਾਸ਼ਾ)- ਅਡਾਨੀ ਗਰੁੱਪ ਵਿਰੁੱਧ ਦੋਸ਼ਾਂ ਤੇ ਸੰਭਲ ਦੀ ਹਿੰਸਾ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਸ਼ੁੱਕਰਵਾਰ ਵੀ ਨਹੀਂ ਚਲ ਸਕੀ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਤੇ ਲੋਕ ਸਭਾ ਦੀ ਕਾਰਵਾਈ ਇਕ ਵਾਰ ਮੁਲਤਵੀ ਕਰਨ ਪਿੱਛੋਂ ਦੁਪਹਿਰ 12.10 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਜਿਵੇਂ ਹੀ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ‘ਚੇਅਰ’ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗ ਪਏ। ਜਿੱਥੇ ਕਾਂਗਰਸ ਦੇ ਮੈਂਬਰ ਅਡਾਣੀ ਗਰੁੱਪ ਨਾਲ ਜੁੜੇ ਮੁੱਦੇ ਉਠਾ ਰਹੇ ਸਨ, ਉੱਥੇ ਸਪਾ ਦੇ ਮੈਂਬਰ ਸੰਭਲ ਹਿੰਸਾ ਦਾ ਮੁੱਦਾ ਉਠਾਉਂਦੇ ਨਜ਼ਰ ਆਏ। ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੀਆਂ ਸੀਟਾਂ ’ਤੇ ਚਲੇ ਜਾਣ ਤੇ ਹਾਊਸ ਦੀ ਕਾਰਵਾਈ ਚੱਲਣ ਦੇਣ।

ਹੰਗਾਮੇ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਨੇ ਕੁਝ ਪੂਰਕ ਸਵਾਲਾਂ ਦੇ ਜਵਾਬ ਵੀ ਦਿੱਤੇ। ਬਿਰਲਾ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕਾਂਗਰਸ ਤੇ ਸਪਾ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਜਾਰੀ ਰਹੀ। ਜਦੋਂ ਹੰਗਾਮਾ ਨਹੀਂ ਰੁਕਿਆ ਨਹੀਂ ਤਾਂ ਸਪੀਕਰ ਨੇ ਕਰੀਬ 11.10 ਵਜੇ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। 12 ਵਜੇ ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰ ਮੁੜ ਨਾਅਰੇਬਾਜ਼ੀ ਕਰਨ ਲੱਗੇ। ਇਸ ’ਤੇ ਸਪੀਕਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਦਲੀਪ ਸੇਕੀਆ ਨੇ ਕਾਰਵਾਈ ਸਾਰੇ ਦਿਨ ਲਈ ਮੁਲਤਵੀ ਕਰ ਦਿੱਤੀ। ਦੂਜੇ ਪਾਸੇ ਰਾਜ ਸਭਾ ’ਚ ਹੰਗਾਮਾ ਵਧਦਾ ਵੇਖ ਕੇ ਚੇਅਰਮੈਨ ਧਨਖੜ ਨੇ ਹਾਊਸ ਦੀ ਕਾਰਵਾਈ ਪੂਰੇ ਦਿਨ ਭਰ ਮੁਲਤਵੀ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News